ਆਈਬਾਲ ਨੇ ਲਾਂਚ ਕੀਤਾ ਇਹ ਨਵਾਂ ਟੈਬਲੇਟ
Friday, May 05, 2017 - 12:15 AM (IST)

ਜਲਧੰਰ-ਘਰੇਲੂ ਟੇਕਨੋਲਜੀ ਕੰਪਨੀ ਆਈਬਾਲ ਨੇ ਆਪਣੀ ਸਲਾਇਡ ਸੀਰੀਜ਼ ਦਾ ਨਵਾਂ ਟੈਬਲੇਟ ਪੇਸ਼ ਕੀਤਾ ਹੈ। ਆਈਬਾਲ ਸਲਾਇਡ ਵਿੰਗਸ 4 ਜੀ.ਬੀ. ਟੈਬਲੇਟ ਦੀ ਕੀਮਤ 9,999 ਰੁਪਏ ਹੈ ਅਤੇ ਇਹ ਸਿਲਵਰ ਕ੍ਰੋਮ ਰੰਗ ''ਚ ਮਿਲੇਗਾ। ਆਈਬਾਲ ਦਾ ਨਵੀਤਮ ਟੈਬਲੇਟ ਦੇਸ਼ਭਰ ਦੇ ਰਿਟੇਲ ਸਟੋਰ ''ਚ ਉਪਲੱਬਧ ਹੋਵੇਗਾ।
ਆਈਬਾਲ ਸਲਾਇਡ ਵਿੰਗਸ 4 ਜੀ.ਪੀ. ''ਚ 8 ਇੰਚ ਦਾ HD ਆਈ.ਪੀ.ਐਸ. ਮਲਟੀ ਟੱਚ ਡਿਸਪਲੇ ਹੈ। ਸਕਰੀਨ ''ਚ ਮੀਰਾ ਵਿਜ਼ਨ ਤਕਨੀਕ ਦਾ ਇਸਤੇਮਾਲ ਕੀਤਾ ਗਿਆ ਸੀ। ਟੈਬਲੇਟ ''ਚ 1.3 ਗੀਗਾਹਟਰਜ਼ ਕਵਾਡ-ਕੋਰ ਪ੍ਰੋਸੇਸਰ ਨਾਲ 2 ਜੀ.ਬੀ. ਰੈਮ ਦਿੱਤੀ ਗਈ ਹੈ। ਇਹ ਡਿਊਲ ਸਿਮ ਟੈਬਲੇਟ Andriod 6.0 ਮਾਰਸ਼ਮੈਲੋ ''ਤੇ ਚੱਲੇਗਾ। ਟੈਬਲੇਟ ਦੀ ਇੰਨਬਿਲਟ ਸਟੋਰੇਜ 16 ਜੀ.ਬੀ. ਹੈ ਅਤੇ ਜ਼ਰੂਰਤ ਪੈਣ ''ਤੇ 32 ਜੀ.ਬੀ. ਤੱਕ Microsd ਕਾਰਡ ਜਰੀਏ ਇਸਤੇਮਾਲ ਕੀਤਾ ਜਾ ਸਕੇਗਾ।
ਟੈਬਲੇਟ ''ਚ ਕੈਮਰੇ ਵੀ ਦਿੱਤੇ ਗਏ ਹਨ। ਰਿਅਰ ਕੈਮਰਾ 5 ਮੈਗਾਪਿਕਸਲ ਦਾ ਹੈ ਅਤੇ ਇਸ ਦੇ ਨਾਲ ਫਲੈਸ਼ ਵੀ ਦਿੱਤੀ ਗਈ ਹੈ। ਉੱਥੇ ਵੀਡੀਓ ਚੈਟਿੰਗ ਲਈ ਤੁਹਾਨੂੰ 2 ਮੈਗਾਪਿਕਸਲ ਦਾ ਸੈਂਸਰ ਦੇਵੇਗਾ। ਬੈਟਰੀ 4300 MAAH ਦੀ ਹੈ।
ਜਾਣਕਾਰੀ ਦਿੱਤੀ ਗਈ ਹੈ ਕਿ ਆਈਬਾਲ ਦਾ ਇਹ ਟੈਬਲੇਟ ਐਕਸਲ, ਪਾਵਰਪੁਆਇੰਟ ਅਤੇ ਮਾਈਕਰੋਸੌਫਟ ਵਰਡ ਵਰਗੇ ਐਪ ਨਾਲ ਆਵੇਗਾ। ਇਸ ਦੇ ਇਲਾਵਾ ਟੈਬਲੇਟ ਦੀ ਸਿਸਟਮ ਲੈਂਗਵੇਜ 9 ਖੇਤਰੀ ਭਾਸ਼ਾਵਾਂ ਨੂੰ ਸਪੋਰਟ ਕਰਦਾ ਹੈ। ਇਸ ਦੇ ਇਲਾਵ ਯੂਜ਼ਰਸ ਨੂੰ 21 ਭਾਰਤੀ ਖੇਤਰੀ ਭਾਸ਼ਾਵਾਂ ''ਚ ਲਿਖ ਅਤੇ ਪੜ੍ਹ ਪਾਉਂਣਗੇ।
ਇਸ ਤੋਂ ਪਹਿਲਾ ਆਈਬਾਲ ਨੇ ਜਨਵਰੀ ਮਹੀਨੇ ''ਚ ਵਾਇਸ ਕਾਲਿੰਗ ਟੈਬਲੇਟ ਸਲਾਇਡ ਬਰਿਸਕ 4ਜੀ 2 ਭਾਰਤ ''ਚ ਲਾਂਚ ਕੀਤਾ ਸੀ। ਵਾਇਸ ਕਾਲਿਗ ਦੇ ਇਲਾਵਾ ਟੈਬਲੇਟ ''ਚ 4 ਜੀ VOLTE ਕਨੇਕਟਿਵਿਟੀ ਮੌਜ਼ੂਦ ਹੈ। ਇਸ ਦੀ ਕੀਮਤ 8,999 ਰੁਪਏ ਹੈ। ਆਈਬਾਲ ਸਲਾਇਡ ਬਰਿਸਕ 4ਜੀ2 ਟੈਬਲੇਟ ਇਕ ਡਿਊਲ ਸਿਮ ਡਿਵਾਇਸ ਹੈ। ਇਹ Andriod 6.0 ਮਾਰਸ਼ਮੈਲੋ ''ਤੇ ਚੱਲੇਗਾ ਅਤੇ ਇਸ ''ਚ 7 ਇੰਚ ਦੀ ਐਚ.ਡੀ. (1280*720) ਆਈ.ਪੀ.ਐਸ. ਡਿਸਪਲੇ ਹੈ। ਇਸ ''ਚ ਕਵਾਡ-ਕੋਰ ਪ੍ਰੋਸੇਸਰ ਦੇ ਨਾਲ ਮਾਲੀ ਟੀ-720 ਇੰਟੀਗਰੇਟੇਡ ਹੈ। ਇਸ ਦੇ ਇਲਾਵਾ 3 ਜੀ.ਬੀ. ਰੈਮ ਵੀ ਮੌਜ਼ੂਦ ਹੈ। ਆਈਬਾਲ ਸਲਾਇਡ ਬਰਿਸਕ 4ਜੀ2 ਮੈਗਾਪਿਕਸਲ ਦਾ ਰਿਅਰ ਕੈਮਰਾ ਹੈ ਜੋ ਐਲ.ਡੀ. ਫਲੈਸ਼ ਤੋਂ ਲੈਸ ਹੈ। ਉੱਥੇ, ਫਰੰਟ ਕੈਮਰੇ ਦਾ ਸੈਂਸਰ 2 ਮੈਗਾਪਿਕਸਲ ਦਾ ਹੈ।