ਬੇਹੱਦ ਹੀ ਸਸਤੀ ਕੀਮਤ ''ਚ ਲਾਂਚ ਹੋਇਆ ਇਹ 4ਜੀ ਐਂਡ੍ਰਾਇਡ ਸਮਾਰਟਫੋਨ

Friday, Feb 17, 2017 - 12:33 PM (IST)

ਬੇਹੱਦ ਹੀ ਸਸਤੀ ਕੀਮਤ ''ਚ ਲਾਂਚ ਹੋਇਆ ਇਹ 4ਜੀ ਐਂਡ੍ਰਾਇਡ ਸਮਾਰਟਫੋਨ

ਜਲੰਧਰ- ਪਿਛਲੇ ਮਹੀਨੇ ਸਵਾਇਪ ਕੁਨੈੱਕਟ ਗਰੈਂਡ ਅਤੇ ਸਵਾਇਪ ਏਲੀਟ ਪਾਵਰ ਲਾਂਚ ਕਰਨ ਤੋਂ ਬਾਅਦ ਸਵਾਇਪ ਟੈਲੀਕਾਮ ਨੇ ਹੁਣ ਆਪਣਾ ਇਕ ਹੋਰ ਨਵਾਂ ਕੁਨੈੱਕਟ ਸਟਾਰ ਸਮਾਰਟਫੋਨ ਲਾਂਚ ਕਰ ਦਿੱਤਾ ਹੈ। ਸਵਾਇਪ ਕੁਨੈੱਕਟ ਸਟਾਰ ਦੀ ਕੀਮਤ 3,799 ਰੁਪਏ ਹੈ। 4ਜੀ ਵੀ. ਓ. ਐੱਲ. ਟੀ. ਈ ਵਾਲਾ ਇਹ ਬਜਟ ਸਮਾਰਟਫੋਨ ਐਡਰਾਇਡ 6.0 ਮਾਰਸ਼ਮੈਲੋ ''ਤੇ ਚਲਦਾ ਹੈ। ਫੋਨ ਐਕਸਕਲੂਸਿਵ ਤੌਰ ''ਤੇ ਸ਼ਾਪਕਲੂਜ ''ਤੇ ਮਿਲੇਗਾ। ਕੁਨੈਕਟ, ਸਟਾਰ ਸਿਲਵਰ, ਗੋਲਡ ਅਤੇ ਗ੍ਰੇ ਕਲਰ ਵੇਰਿਅੰਟ ''ਚ ਆਵੇਗਾ।

 

ਸਵਾਇਪ ਕੁਨੈੱਕਟ ਸਟਾਰ ''ਚ 4 ਇੰਚ ਐੱਫ. ਡਬਲਿਯੂ. ਵੀ. ਜੀ. ਏ (480x854 ਪਿਕਸਲ) ਡਿਸਪਲੇ ਹੈ। ਇਸ ਸਮਾਰਟਫੋਨ ''ਚ 1.0 ਗੀਗਾਹਰਟਜ਼ ਕਵਾਡ-ਕੋਰ ਪ੍ਰੋਸੈਸਰ ਅਤੇ 1 ਜੀ. ਬੀ ਰੈਮ ਹੈ। ਇਸ ਡਿਵਾਇਸ ''ਚ 16 ਜੀ. ਬੀ ਦੀ ਇੰਟਰਨਲ ਸਟੋਰੇਜ ਹੈ ਜਿਸ ਨੂੰ 32 ਜੀ. ਬੀ ਤੱਕ ਦੇ ਮਾਇਕ੍ਰੋ ਐੱਸ. ਡੀ ਕਾਰਡ ਰਾਹੀਂ ਵਧਾਈ ਜਾ ਸਕਦੀ ਹੈ। ਇਸ ''ਚ ਐੱਲ. ਈ. ਡੀ ਫਲੈਸ਼ ਦੇ ਨਾਲ 5 ਮੈਗਾਪਿਕਸਲ ਦਾ ਰਿਅਰ ਕੈਮਰਾ ਅਤੇ 1.3 ਮੈਗਾਪਿਕਸਲ ਦਾ ਫ੍ਰੰਟ ਕੈਮਰਾ ਹੈ। ਫੋਨ ''ਚ 1800 ਐੱਮ. ਏ. ਐੱਚ ਦੀ ਬੈਟਰੀ ਹੈ ਜਿਸ ਦੇ ਨਾਲ 10 ਘੰਟੇ ਤੱਕ ਦਾ ਟਾਕਟਾਈਮ ਅਤੇ 180 ਘੰਟੇ ਤੱਕ ਦਾ ਸਟੈਂਡਬਾਏ ਟਾਇਮ ਮਿਲਣ ਦਾ ਦਾਅਵਾ ਕੀਤਾ ਗਿਆ ਹੈ।

 

ਸਵਾਇਪ ਕੁਨੈੱਕਟ ਸਟਾਰ ਦਾ ਭਾਰ 130 ਗਰਾਮ ਹੈ। ਕੁਨੈਕਟੀਵਿਟੀ ਦੀ ਇਹ ਫੋਨ 3ਜੀ, 4ਜੀ ਵੀ. ਓ. ਐੱਲ. ਟੀ. ਈ, ਵਾਈ-ਫਾਈ 802.11 ਬੀ/ਜੀ/ਐੱਨ, ਬਲੂਟੁੱਥ, ਜੀ. ਪੀ. ਐੱਸ, ਮਾਈਕ੍ਰੋ-ਯੂ. ਐੱਸ. ਬੀ ਅਤੇ 3.5 ਐੱਮ. ਐੱਮ ਆਡੀਓ ਜੈੱਕ ਨਾਲ ਆਉਂਦਾ ਹੈ। ਕੁਨੈੱਕਟ ਸਟਾਰ ''ਚ ਐਕਸਲੇਰੋਮੀਟਰ ਅਤੇ ਪ੍ਰਾਕਸਿਮਿਟੀ ਸੈਂਸਰ ਵੀ ਦਿੱਤੇ ਗਏ ਹਨ।


Related News