ਇਸ ਸਾਲ Suzuki ਭਾਰਤ ''ਚ ਲਾਂਚ ਕਰੇਗੀ ਆਪਣੀ ਇਹ ਦਮਦਾਰ ਸਪੋਰਟਸ ਬਾਈਕ, ਜਾਣੋ ਖੂਬੀਆਂ

04/22/2017 3:19:04 PM

ਜਲੰਧਰ- ਸੁਜ਼ੂਕੀ ਨੇ ਹਾਲ ਹੀ ''ਚ ਆਪਣੀ ਨਵੀਂ ਕੁਆਟਰ ਲਿਟਰ ਮੋਟਰਸਾਈਕਲ GSX250R ਨੂੰ ਯੂ. ਕੇ ''ਚ ਲਾਂਚ ਕੀਤਾ ਹੈ। ਉੱਥੇ ਕੰਪਨੀ ਨੇ ਇਸ ਦੀ ਕੀਮਤ GBP 4299 (ਕਰੀਬ 3.5 ਲੱਖ ਰੁਪਏ) ਹੈ।  ਪਰ ਹੁਣ ਕੰਪਨੀ ਇਸ ਨੂੰ ਭਾਰਤ ''ਚ ਇਸ ਸਾਲ ਦੇ ਅੰਤ ਤੱਕ ਲਾਂਚ ਕਰ ਸਕਦੀ ਹੈ। ਹਾਲਾਕਿ ਕੰਪਨੀ ਨੇ ਇਸ ਬਾਈਕ ਨੂੰ ਪੂਰੀ ਤਰ੍ਹਾਂ ਸਪੋਰਟੀ ਲੁੱਕ ਦਿੱਤਾ ਹੈ ਤਾਂ ਕਿ ਬਾਈਕ ਲਵਰਸ ਇਸ ਦੇ ਵੱਲ ਆਕਰਸ਼ਿਤ ਹੋਣ।

ਇੰਜਣ ''ਤੇ ਇਕ ਨਜ਼ਰ : ਬਾਈਕ ''ਚ 249cc ਦਾ ਟਵਿਨ ਸਿਲੰਡਰ ਇੰਜਣ ਲਗਾ ਹੈ ਜੋ 8,000rpm ''ਤੇ 24.7bhp ਦੀ ਪਾਵਰ ਅਤੇ 6,500rpm ''ਤੇ 23.4Nm ਦਾ ਟਾਰਕ ਦਿੰਦਾ ਹੈ। ਨਾਲ ਹੀ ਇਹ ਬਾਈਕ 6-ਸਪੀਡ ਟਰਾਂਸਮਿਸ਼ਨ ਨਾਲ ਲੈਸ ਹੈ। ਇਸ ਤੋਂ ਇਲਾਵਾ ਇਸ ਬਾਈਕ ''ਚ 17 ਇੰਚ ਦੇ ਅਲੌਏ ਵ੍ਹੀਲ ਲਗਾਏ ਗਏ ਹਨ। ਜਦ ਕਿ ਸੇਫਟੀ ਲਈ ਇਸ ''ਚ 12S ਸਿਸਟਮ ਦੇ ਨਾਲ KYB ਸਸਪੈਂਸ਼ਨ ਦਿੱਤਾ ਗਿਆ ਹੈ।

ਇਹ ਫੀਚਰਸ ਹੋਣਗੇ ਖਾਸ :
ਫੀਚਰਸ ਦੀ ਗੱਲ ਕਰੀਏ ਤਾਂ GSX-250R ਨੂੰ ਹੋਰ ਬਿਹਤਰ ਬਣਾਉਣ ਲਈ ਇਸ ''ਚ ਮਜ਼ਬੂਤ ਮੈਟਲ ਦਾ ਇਸਤੇਮਾਲ ਕੀਤਾ ਗਿਆ ਹੈ। ਜਦ ਕਿ ਮੋਟੋ GP ਦੀ ਤਰਜ ''ਤੇ ਬਾਈਕ ਨੂੰ ਵਾਈਟ, ਬਲੈਕ ਅਤੇ ਬਲੂ ਕਲਰ ਦਿੱਤਾ ਹੈ ਜਿਸ ਦੇ ਨਾਲ ਇਹ ਕਾਫ਼ੀ ਸਪੋਰਟੀ ਨਜਰ ਆਉਂਦੀ ਹੈ। GSX-250R ''ਚ ਫਰੰਟ ਹੈੱਡ ''ਤੇ ਰਨਿੰਗ ਲਾਈਟ ਦੇ ਨਾਲ LED ਟੇਲ ਲਾਈਟ ਲਗਾ ਦਿੱਤੀਆਂ ਗਈਆਂ ਹਨ। ਦੇਖਣ ''ਚ ਆ ਰਿਹਾ ਹੈ ਦੀ ਹੁਣ ਜਾਪਾਨੀ ਟੂ-ਵ੍ਹੀਲਰ ਕੰਪਨੀਆਂ ਹੁਣ ਜ਼ਿਆਦਾਤਰ ਸੁਪਰ ਸਪੋਰਟ ਸੈਗਮੇਂਟ ''ਚ 250cc ਸੈਗਮੇਂਟ ''ਚ ਜ਼ਿਆਦਾ ਫੋਕਸ ਕਰ ਰਹੀਆਂ ਹਨ।


Related News