ਭਾਰਤ ''ਚ ਲਾਂਚ ਹੋਈ Suzuki GSX-8R ਬਾਈਕ, Kawasaki Ninja 650 ਨੂੰ ਦੇਵੇਗੀ ਟੱਕਰ

Sunday, Oct 06, 2024 - 04:33 PM (IST)

ਭਾਰਤ ''ਚ ਲਾਂਚ ਹੋਈ Suzuki GSX-8R ਬਾਈਕ, Kawasaki Ninja 650 ਨੂੰ ਦੇਵੇਗੀ ਟੱਕਰ

ਆਟੋ ਡੈਸਕ- Suzuki GSX-8R ਬਾਈਕ ਭਾਰਤ 'ਚ ਲਾਂਚ ਕਰ ਦਿੱਤੀ ਗਈ ਹੈ। ਇਸ ਬਾਈਕ ਦੀ ਕੀਮਤ 9,25,000 ਰੁਪਏ ਐਕਸ-ਸ਼ੋਅਰੂਮ ਰੱਖੀ ਗਈ ਹੈ। ਇਹ ਬਾਈਕ ਟ੍ਰਾਇਮਫ ਡੇਟੋਨਾ 660, ਕਾਵਾਸਾਕੀ ਨਿੰਜਾ 650 ਅਤੇ ਅਪ੍ਰੀਲੀਆ RS660 ਵਰਗੀ ਬਾਈਕ ਨੂੰ ਟੱਕਰ ਦੇਵੇਗੀ। 

ਇੰਜਣ

ਇਸ ਬਾਈਕ 'ਚ 776cc, ਪੈਰੇਲਲ-ਟਵਿਨ ਇੰਜਣ ਦਿੱਤਾ ਗਿਆ ਹੈ, ਜੋ 82PS ਦੀ ਪਾਵਰ ਅਤੇ 78Nm ਦਾ ਪੀਕ ਟਾਰਕ ਜਨਰੇਟ ਕਰਦਾ ਹੈ। ਇੰਜਣ ਨੂੰ 6-ਸਪੀਡ ਗਿਅਰਬਾਕਸ ਦੇ ਨਾਲ ਜੋੜਿਆ ਗਿਆ ਹੈ ਅਤੇ ਇਸ ਵਿਚ ਬਾਈ-ਡਾਇਰੈਕਸ਼ਨਲ ਕੁਇਕਸ਼ਿਫਟਰ ਹੈ। 

PunjabKesari

ਫੀਚਰਜ਼ ਅਤੇ ਬ੍ਰੇਕਿੰਗ

Suzuki GSX-8R 'ਚ ਡਿਊਲ-ਚੈਨਲ ਐਂਟੀ-ਲਾਕ ਬ੍ਰੇਕਿੰਗ ਸਿਸਟਮ (ABS), ਟ੍ਰੈਕਸ਼ਨ ਕੰਟਰੋਲ, ਵੱਖ-ਵੱਖ ਰਾਈਡਿੰਗ ਮੋਡ, ਇਕ ਆਸਾਨ ਸਟਾਰਟ ਸਿਸਟਮ ਅਤੇ ਲੋਅ RPM ਅਸਿਸਟ ਵਰਗੇ ਫੀਚਰਜ਼ ਦਿੱਤੇ ਗਏ ਹਨ। ਉਥੇ ਹੀ ਬ੍ਰੇਕਿੰਗ ਲਈ ਇਸ ਵਿਚ ਡਿਊਲ 310mm ਫਰੰਟ ਡਿਸਕ ਅਤੇ ਇਕ 240mm ਰੀਅਰ ਡਿਸਕ ਪ੍ਰਦਾਨ ਕੀਤਾ ਗਿਆ ਹੈ।


author

Rakesh

Content Editor

Related News