ਸੁਪਰੀਪ ਕੋਰਟ ਨੇ ਗੂਗਲ, ਫੇਸਬੁੱਕ ''ਤੇ ਮਾਈਕ੍ਰੋਸਾਫਟ ਨੂੰ ਭੇਜਿਆ ਨੋਟਿਸ, ਜਾਣੋ ਕਾਰਨ

12/06/2016 5:14:12 PM

ਜਲੰਧਰ- ਸੋਸ਼ਲ ਨੈੱਟਵਰਕਿੰਗ ਸਾਈਟ ''ਤੇ ਯੌਨ ਅਪਰਾਧ ਦੀ ਵੀਡੀਓ ਸ਼ੇਅਰ ਕਰਨ ਅਤੇ ਸਾਈਬਰ ਕ੍ਰਾਈਬ ''ਤੇ ਰੋਕ ਲਗਾਉਣ ਲਈ ਸੁਪਰੀਮ ਕੋਰਟ ਨੇ ਦਾਇਰ ਪਟੀਸ਼ਨ ''ਤੇ ਅੱਜ ਗੂਗਲ, ਮਾਈਕ੍ਰੋਸਾਫਟ, ਯਾਹੂ ਅਤੇ ਫੇਸਬੁੱਕ ਨੂੰ ਜਵਾਬ ਤਲਬ ਕੀਤਾ। ਜੱਜ ਮਦਨ ਬੀ ਲੋਕੂਰ ਅਤੇ ਜੱਜ ਉਦੈ ਯੂ ਲਲਿਤ ਦੀ ਬੈਂਚ ਨੇ ਇਨ੍ਹਾਂ ਕੰਪਨੀਆਂ ਨੂੰ ਨੋਟਿਸ ਜਾਰੀ ਕੀਤੇ। ਇਨ੍ਹਾਂ ਸਭ ਨੂੰ ਅਗਲੇ ਸਾਲ 9 ਜਨਵਰੀ ਤੱਕ ਨੋਟਿਸ ਦਾ ਜਵਾਬ ਦੇਣਾ ਹੈ। 
ਗੈਰ ਸਰਕਾਰੀ ਸੰਗਠਨ ਪ੍ਰਜਵਲਾ ਵੱਲੋਂ ਵਕੀਲ ਅਪਰਣਾ ਭੱਟ ਨੇ ਅਦਾਲਤ ''ਚ ਕਿਹਾ ਕਿ ਬਲਾਤਕਾਰ ਦੇ ਵੀਡੀਓ ਬਣਾਉਣ ਤੋਂ ਬਾਅਦ ਉਨ੍ਹਾਂ ਨੂੰ ਸੋਸ਼ਲ ਨੈੱਟਵਰਕਿੰਗ ਸਾਈਟ ''ਤੇ ਪੋਸਟ ਕੀਤਾ ਜਾ ਰਿਹਾ ਹੈ। ਅਜਿਹੀ ਹਾਲਤ ''ਚ ਇੰਟਰਨੈੱਟ ਕੰਪਨੀਆਂ ਨੂੰ ਇਸ ਤਰ੍ਹਾਂ ਦੇ ਸਾਈਬਰ ਅਪਰਾਧ ''ਤੇ ਰੋਕ ਲਗਾਉਣ ਲਈ ਉਚਿਤ ਕਦਮ ਚੁੱਕਣੇ ਚਾਹੀਦੇ ਹਨ। ਕੇਂਦਰ ਵਲੋਂ ਜਨਰਲ ਮਨਿੰਦਰ ਸਿੰਘ ਨੇ ਅਦਾਲਤ ਨੂੰ ਇਸ ਸਬੰਧ ''ਚ ਗ੍ਰਹਿ ਮੰਤਰਾਲੇ ਅਤੇ ਕੇਂਦਰੀ ਜਾਂਚ ਬਿਊਰੋ ਵਲੋਂ ਕੀਤੇ ਗਏ ਉਪਾਵਾਂ ਦੀ ਜਾਣਕਾਰੀ ਦਿੱਤੀ। ਕੇਂਦਰੀ ਜਾਂਚ ਬਿਊਰੋ ਹੀ ਸਾਈਬਰ ਅਪਰਾਧ ਲਈ ਨੋਡਲ ਏਜੰਸੀ ਹੈ। ਉਨ੍ਹਾਂ ਕਿਹਾ ਕਿ ਯੌਨ ਅਪਰਾਧੀਆਂ ਦੇ ਨਾਂ ਜਨਤਕ ਕਰਨ ਦੇ ਸਵਾਲ ''ਤੇ ਭਾਰਤ ਅਤੇ ਵਿਦੇਸ਼ਾਂ ''ਚ ਬਹਿਸ ਹੈ ਅਤੇ ਇਸ ਸਬੰਧ ''ਚ ਲਏ ਜਾਣ ਵਾਲੇ ਫੈਸਲੇ ''ਤੇ ਅਮਲ ਕੀਤਾ ਜਾਵੇਗਾ।

Related News