ਪੁਲਾੜ ਵਿਗਿਆਨੀਆਂ ਨੂੰ ਮਿਲਿਆ ਬਿਨਾਂ ਬੋਦੀ ਵਾਲਾ ਤਾਰਾ

Sunday, May 01, 2016 - 01:18 PM (IST)

ਪੁਲਾੜ ਵਿਗਿਆਨੀਆਂ ਨੂੰ ਮਿਲਿਆ ਬਿਨਾਂ ਬੋਦੀ ਵਾਲਾ ਤਾਰਾ
ਜਲੰਧਰ-ਪੁਲਾੜ ਵਿਗਿਆਨੀਆਂ ਨੂੰ ਇਕ ਵੱਖਰੀ ਹੀ ਕਿਸਮ ਦਾ ਬਿਨਾਂ ਬੋਦੀ ਵਾਲਾ ਅਜਿਹਾ ਤਾਰਾ ਮਿਲਿਆ ਹੈ, ਜਿਸ ਵਿਚ ਸੌਰ ਮੰਡਲ ਦੇ ਬਣਨ ਅਤੇ ਉਸਦੇ ਵਿਕਾਸ ਦੇ ਰਹੱਸ ਤੋਂ ਪਰਦਾ ਉਠ ਸਕਦਾ ਹੈ।  ਇਹ ਖੋਜ ਸਾਇੰਸ ''ਅਡਵਾਂਸਿਸ'' ਨਾਂ ਦੇ ਰਸਾਲੇ ''ਚ ਕੱਲ ਪ੍ਰਕਾਸ਼ਿਤ ਹੋਈ। ''ਮੈਨਕਸ'' ਬੋਦੀ ਵਾਲੇ ਤਾਰੇ ਦਾ ਨਾਂ ਬਿਨਾਂ ਪੂਛ ਵਾਲੀਆਂ ਬਿੱਲੀਆਂ ਦੀ ਇਕ ਨਸਲ ''ਤੇ ਰੱਖਿਆ ਗਿਆ ਹੈ। ਇਹ ਬੋਦੀ ਵਾਲਾ ਤਾਰਾ ਚੱਟਾਨਾਂ ਵਰਗੀ ਸਮੱਗਰੀ ਤੋਂ ਬਣਿਆ ਹੈ, ਜੋ ਆਮ ਤੌਰ ''ਤੇ ਧਰਤੀ ਦੇ ਨੇੜੇ ਪਾਈ ਜਾਂਦੀ ਹੈ।
 
ਜ਼ਿਆਦਾਤਰ ਬੋਦੀ ਵਾਲੇ ਤਾਰੇ ਬਰਫ ਅਤੇ ਹੋਰ ਜੰਮੇ ਹੋਏ ਪਦਾਰਥਾਂ ਤੋਂ ਬਣੇ ਹੁੰਦੇ ਹਨ ਅਤੇ ਸੌਰ ਮੰਡਲ ਤੋਂ ਦੂਰ  ਜੰਮੀ ਹੋਈ ਅਵਸਥਾ ''ਚ ਰਹਿੰਦੇ ਹਨ। ਖੋਜੀਆਂ ਦਾ ਮੰਨਣਾ ਹੈ ਕਿ ਇਹ ਨਵਾਂ ਬੋਦੀ ਵਾਲਾ ਤਾਰਾ ਪ੍ਰਿਥਵੀ ਵਾਂਗ ਇਸੇ ਖੇਤਰ ''ਚ ਬਣਿਆ ਹੋਵੇਗਾ ਅਤੇ ਫਿਰ ਜਿਵੇਂ ਗੁਰੂਤਾ ਆਕਰਸ਼ਣ ਬੱਲ ਕਾਰਨ ਸਿਤਾਰਿਆਂ ਨੂੰ ਧੱਕਿਆ ਜਾਂਦਾ ਹੈ, ਉਵੇਂ ਹੀ ਇਸ ਨੂੰ ਵੀ ਸੌਰ ਮੰਡਲ ਦੇ ਪਿਛਲੇ ਹਿੱਸੇ ''ਚ ਧੱਕਿਆ ਗਿਆ ਹੋਵੇਗਾ। ਵਿਗਿਆਨੀ ਹੁਣ ਇਹ ਪਤਾ ਲਗਾਉਣ ਦੀ ਕੋਸ਼ਿਸ਼ ਵਿਚ ਲੱਗੇ ਹੋਏ ਹਨ ਕਿ ਕਿੰਨੇ ਹੋਰ ਬੋਦੀ ਵਾਲੇ ਤਾਰੇ ਮੌਜੂਦ ਹਨ।

Related News