ਜਲਦ ਹੀ ਵਿੰਡੋਜ਼ 10 ''ਚ ਵੀ ਮਿਲਣਗੇ ਫੇਸਬੁੱਕ ਦੇ ਨਵੇਂ ਐਪਸ
Friday, Apr 29, 2016 - 01:01 PM (IST)

ਜਲੰਧਰ- ਫੇਸਬੁੱਕ ਨੂੰ ਵਿੰਡੋਜ਼ 10 ''ਤੇ ਲਿਆਉਣ ਲਈ ਮਾਈਕ੍ਰੋਸਾਫਟ ਦੇ ਆਪ੍ਰੇਟਿੰਗ ਸਿਸਟਮ ਦਾ ਲੇਟੈਸਟ ਵਰਜਨ ਜਾਰੀ ਕੀਤਾ ਜਾ ਰਿਹਾ ਹੈ। ਸੋਸ਼ਲ ਨੈੱਟਵਰਕਿੰਗ ਸਾਈਟ ਫੇਸਬੁੱਕ ਵੱਲੋਂ ਵੀਰਵਾਰ ਨੂੰ ਐਲਾਨ ਕੀਤਾ ਗਿਆ ਹੈ ਕਿ ਉਹ ਵਿੰਡੋਜ਼ 10 ਅਤੇ ਵਿੰਡੋਜ਼ 10 ਮੋਬਾਇਲ ਲਈ ਆਪਣੇ ਨਵੇਂ ਐਪਸ ਨੂੰ ਪੇਸ਼ ਕਰਨ ਜਾ ਰਹੀ ਹੈ। ਫੇਸਬੁੱਕ ਅਤੇ ਮੈਂਸੇਜਰ ਐਪਸ ਜਲਦ ਹੀ ਵਿੰਡੋਜ਼ 10 ਡੈਸਕਟਾਪ, ਲੈਪਟਾਪ ਅਤੇ ਟੈਬਲੇਟ ਯੂਜ਼ਰਜ਼ ਉਪਲੱਬਧ ਕੀਤੇ ਜਾਣਗੇ।
ਇਸ ਦੇ ਨਾਲ ਹੀ ਫੇਸਬੁੱਕ ਵੱਲੋਂ ਵਿੰਡੋਜ਼ 10 ਮੋਬਾਇਲ ਲਈ ਇਕ ਨਵਾਂ ਇੰਸਟਾਗ੍ਰਾਮ ਐਪ ਲਿਆਉਣ ਦਾ ਵੀ ਐਲਾਨ ਕੀਤਾ ਗਿਆ ਹੈ। ਇਹ ਨਵਾਂ ਐਪ ਇੰਸਟਾਗ੍ਰਾਮ ਡਾਇਰੈਕਟ, ਐਕਸਪਲੋਰ ਅਤੇ ਵੀਡੀਓ ਵਰਗੇ ਫੀਚਰਸ ਦੀ ਤਰ੍ਹਾਂ ਲਾਈਵ ਟਾਈਲਜ਼ ਨੂੰ ਸਪੋਰਟ ਕਰੇਗੀ। ਕੰਪਨੀ ਅਨੁਸਾਰ ਫੇਸਬੁੱਕ ਅਤੇ ਮੈਸੇਂਜਰ ਦੀ ਇਸ ਅਪਡੇਟ ਨੂੰ ਵਿੰਡੋਜ਼ 10 ਮੋਬਾਇਲ ਲਈ ਇਸੇ ਸਾਲ ''ਚ ਲਿਆਂਦਾ ਜਾਵੇਗਾ।