ਜਲਦ ਹੀ ਮੈਕ ਕੰਪਿਊਟਰ ਨੂੰ ਆਈਫੋਨ ਨਾਲ ਵੀ ਕੀਤਾ ਜਾ ਸਕੇਗਾ ਅਨਲਾਕ
Friday, May 20, 2016 - 05:53 PM (IST)

ਜਲੰਧਰ- ਟੈਕਨੀਕਲ ਦੁਨੀਆਂ ਦੀ ਸਭ ਤੋਂ ਵੱਡੀ ਕੰਪਨੀ ਐਪਲ ਇਕ ਆਪ੍ਰੇਟਿੰਗ ਸਿਸਟਨ ਐਕਸ (ਓ.ਐੱਸ.ਐਕਸ.) ਫੀਚਰ ''ਤੇ ਕੰਮ ਕਰ ਰਹੀ ਹੈ ਜਿਸ ਨਾਲ ਮੈਕ ਕੰਪਿਊਟਰਜ਼ ਨੂੰ ਇਕ ਆਈਫੋਨ ਦੇ ਫਿੰਗਰਪ੍ਰਿੰਟ ਰੀਡਰ ਅਤੇ ਟੱਚ ਆਈ.ਡੀ. ਦੀ ਵਰਤੋਂ ਨਾਲ ਅਨਲਾਕ ਕੀਤਾ ਜਾ ਸਕੇਗਾ। ਇਕ ਰਿਪੋਰਟ ਅਨੁਸਾਰ ਇਹ ਆਟੋ-ਅਨਲਾਕ ਫੀਚਰ ਆਉਣ ਵਾਲੇ ਅਗਲੇ ਮੈਕ ਆਪ੍ਰੇਟਿੰਗ ਸਿਸਟਮ ''ਚ ਪੇਸ਼ ਕੀਤਾ ਜਾ ਸਕਦਾ ਹੈ।
ਇਸ ਦੀ ਵਰਤੋਂ ਲਈ ਯੂਜ਼ਰਜ਼ ਨੂੰ ਆਪਣੇ ਆਈਫੋਨ ਜਾਂ ਐਪਲ ਵਾਚ ''ਚ ਇਕ ਮੈਕ ਐਪ ਨੂੰ ਇੰਸਟਾਲ ਕਰਨਾ ਹੋਵੇਗਾ ਜਿਸ ਨਾਲ ਮੈਕ ਕੰਪਿਊਟਰ ਅਨਲਾਕ ਹੋ ਜਾਵੇਗਾ। ਸਾਫਟਵੇਅਰ ਤੁਹਾਡੇ ਕੰਪਿਊਟਰ ''ਤੇ ਇਕ ਐਪ ਦੇ ਇੰਸਟਾਲ ਕਰਨ ਨਾਲ ਕੰਮ ਕਰੇਗਾ ਜਿਸ ''ਚ ਤੁਸੀਂ ਆਪਣੇ ਪਾਸਵਰਡ ਨੂੰ ਇਨਪੁੱਟ ਕਰ ਸਕਦੇ ਹੋ ਅਤੇ ਉਸ ਤੋਂ ਬਾਅਦ ਫੋਨ ਜਾਂ ਵਾਚ ਦੀ ਸਕ੍ਰੀਨ ''ਤੇ ਜੈਸਚਰ ਨਾਲ ਕੰਪਿਊਟਰ ਅਨਲਾਕ ਹੋਣਾ ਸ਼ੁਰੂ ਹੋ ਜਾਵੇਗਾ। ਇਕ ਰਿਪੋਰਟ ਅਨੁਸਾਰ ਇਸ ਫੀਚਰ ਨੂੰ ਐਪਲ ਦੇ ਵਲਡਵਾਇਡ ਡਵੈਲਪਰਜ਼ ਕਾਨਫਰੰਸ (WWDC) ਦੌਰਾਨ ਨਵੇਂ ਮੈਕ ''ਚ ਦਿਖਾਇਆ ਜਾਵੇਗਾ।