ਗੂਗਲ ਲਿਆ ਰਿਹਾ ਸ਼ਾਨਦਾਰ ਫੀਚਰ, Gmail 'ਚ ਬੋਲ ਕੇ ਲਿਖ ਸਕੋਗੇ ਈ-ਮੇਲ

Thursday, Jan 25, 2024 - 08:14 PM (IST)

ਗੂਗਲ ਲਿਆ ਰਿਹਾ ਸ਼ਾਨਦਾਰ ਫੀਚਰ, Gmail 'ਚ ਬੋਲ ਕੇ ਲਿਖ ਸਕੋਗੇ ਈ-ਮੇਲ

ਗੈਜੇਟ ਡੈਸਕ- ਜੇਕਰ ਤੁਸੀਂ ਵੀ ਜੀਮੇਲ ਇਸਤੇਮਾਲ ਕਰਦੇ ਹੋ ਤਾਂ ਤੁਹਾਡੇ ਲਈ ਚੰਗੀ ਖਬਰ ਹੈ। ਜੀਮੇਲ 'ਚ ਜਲਦੀ ਹੀ ਇਕ ਨਵਾਂ ਏ.ਆਈ. ਫੀਚਰ ਆਉਣ ਵਾਲਾ ਹੈ। ਇਸ ਫੀਚਰ ਦੇ ਆਉਣ ਤੋਂ ਬਾਅਦ ਜੀਮੇਲ 'ਤੇ ਤੁਸੀਂ ਸਿਰਫ ਵੌਇਸ ਕਮਾਂਡ ਰਾਹੀਂ ਈ-ਮੇਲ ਨੂੰ ਡ੍ਰਾਫਟ ਕਰ ਸਕੋਗੇ। 

ਦੱਸ ਦੇਈਏ ਕਿ ਪਿਛਲੇ ਸਾਲ ਹੀ ਗੂਗਲ ਨੇ I/O 2023 'ਚ 'Help me Write' ਨਾਂ ਨਾਲ ਇਕ ਫੀਚਰ ਲਾਂਚ ਕੀਤਾ ਸੀ। ਗੂਗਲ ਦਾ ਇਹ ਫੀਚਰ ਸਕਿੰਟਾਂ 'ਚ ਮੇਲ ਡ੍ਰਾਫਟ ਤਿਆਰ ਕਰ ਸਕਦਾ ਹੈ। ਇਸ ਲਈ ਗੂਗਲ ਆਪਣੇ ਐਡਵਾਂਸ ਮਸ਼ੀਨ ਲਰਨਿੰਗ ਐਲਗੋਰਿਦਮ ਦਾ ਇਸਤੇਮਾਲ ਕਰਦਾ ਹੈ।

ਇਹ ਵੀ ਪੜ੍ਹੋ- ਸਲੋ ਇੰਟਰਨੈੱਟ ਤੋਂ ਪਰੇਸ਼ਾਨ ਹੋ ਤਾਂ ਫੋਨ 'ਚ ਕਰੋ ਇਹ ਸੈਟਿੰਗ, ਮਿਲੇਗੀ ਹਾਈ ਸਪੀਡ

ਨਵੇਂ ਫੀਚਰ ਨੂੰ ਲੈ ਕੇ ਗੂਗਲ ਨੇ ਆਪਣੇ ਬਲਾਗ 'ਚ ਕਿਹਾ ਹੈ ਕਿ ਤੁਹਾਨੂੰ ਸਿਰਫ ਇਕ ਪ੍ਰੋਂਪਟ ਦੇਣਾ ਪਵੇਗਾ ਅਤੇ ਉਸਤੋਂ ਬਾਅਦ ਡ੍ਰਾਫਟ ਮੇਲ ਤਿਆਰ ਹੋ ਜਾਵੇਗਾ। ਇਸਤੋਂ ਬਾਅਦ ਤੁਸੀਂ ਆਪਣੇ ਸੁਵਿਧਾ ਅਨੁਸਾਰ ਉਸਨੂੰ ਐਡਿਟ ਕਰਕੇ ਕਿਸੇ ਨੂੰ ਭੇਜ ਸਕਦੇ ਹੋ। ਐਂਡਰਾਇਡ ਪੁਲਸ ਦੀ ਇਕ ਰਿਪੋਰਟ ਮੁਤਾਬਕ, ਯੂਜ਼ਰਜ਼ ਜਲਦੀ ਹੀ ਵੌਇਸ ਕਮਾਂਡ ਦੇ ਕੇ ਜੀਮੇਲ ਲਿਖ ਸਕਣਗੇ। ਕਿਹਾ ਜਾ ਰਿਹਾ ਹੈ ਕਿ ਨਵਾਂ ਫੀਚਰ ਪਹਿਲਾਂ ਮੋਬਾਇਲ ਯੂਜ਼ਰਜ਼ ਲਈ ਆਏਗਾ।

ਨਵੀਂ ਅਪਡੇਟ ਤੋਂ ਬਾਅਦ ਜੀਮੇਲ ਐਪ 'ਚ ਕੰਪੋਜ਼ ਮੇਲ ਦੀ ਥਾਂ ਇਕ ਵੱਡਾ ਜਿਹਾ ਮਾਈਕ ਦਾ ਬਟਨ ਦਿਸੇਗਾ ਜਿਸ 'ਤੇ ਟੈਪ ਕਰਕੇ ਈ-ਮੇਲ ਨੂੰ ਡ੍ਰਾਫਟ ਕੀਤਾ ਜਾ ਸਕੇਗਾ। ਜੀਮੇਲ ਦੇ ਇਸ ਨਵੇਂ ਫੀਚਰ ਨੂੰ ਪਿਛਲੇ ਸਾਲ ਅਕਤੂਬਰ 'ਚ ਟੈਸਟਿੰਗ ਦੌਰਾਨ ਦੇਖਿਆ ਗਿਆ ਸੀ।

ਇਹ ਵੀ ਪੜ੍ਹੋ- 50 ਸਾਲਾਂ ਤਕ ਚਾਰਜ ਨਹੀਂ ਕਰਨਾ ਪਵੇਗਾ ਸਮਾਰਟਫੋਨ! ਇਸ ਕੰਪਨੀ ਨੇ ਬਣਾਈ ਖ਼ਾਸ ਬੈਟਰੀ


author

Rakesh

Content Editor

Related News