ਟਵਿਟਰ ਫੋਟੋਜ਼ ਲਈ ਵੀ ਜਲਦ ਐਡ ਹੋਣ ਜਾ ਰਹੇ ਹਨ "ਸਟਿੱਕਰਜ਼"
Tuesday, Jun 28, 2016 - 06:03 PM (IST)

ਜਲੰਧਰ- ਵੀਚੈਟ, ਲਾਈਨ-ਅਪ ਅਤੇ ਸਨੈਪਚੈਟ ਫੋਟੋ ਸਟਿੱਕਰਜ਼ ਤੋਂ ਬਾਅਦ ਹੁਣ ਜਲਦ ਹੀ ਟਵਿਟਰ ਲਈ ਵੀ ਫੋਟੋ ਸਟਿੱਕਰਜ਼ ਨੂੰ ਪੇਸ਼ ਕੀਤਾ ਜਾ ਰਿਹਾ ਹੈ। ਸੈਨ ਫਰਾਂਸਿਸਕੋ ਦੇ ਇਕ ਸੋਸ਼ਲ ਨੈੱਟਵਰਕ ਦਾ ਕਹਿਣਾ ਹੈ ਕਿ ਸਟਿੱਕਰਜ਼ ਨੂੰ ਕ੍ਰੀਏਟਿਵ ਲਿਸਟ ਦਾ ਹਿੱਸਾ ਬਣਾਇਆ ਜਾ ਰਿਹਾ ਹੈ ਜਿਸ ਨਾਲ ਯੂਜ਼ਰਜ਼ ਆਪਣੀਆਂ ਫੋਟੋਆਂ ਨੂੰ ਹੋਰ ਵੀ ਦਿਲਚਸਪ ਬਣਾ ਸਕਦੇ ਹਨ। ਟਵਿਟਰ ਦਾ ਕਹਿਣਾ ਹੈ ਕਿ ਇਸ ਦੁਆਰਾ ਯੂਜ਼ਰਜ਼ ਮਲਟੀਪਲ ਸਟਿੱਕਰਜ਼ ਨੂੰ ਫੋਟੋ ਦੇ ਕਿਸੇ ਵੀ ਹਿੱਸੇ ''ਤੇ ਲਗਾ ਕੇ ਆਪਣੀ ਐਕਟੀਵਿਟੀ ਨੂੰ ਦਰਸਾ ਸਕਣਗੇ ਕਿ ਉਹ ਫੋਟੋ ''ਚ ਕੀ ਕਰ ਰਹੇ ਹਨ ਜਾਂ ਕਿਸ ਤਰ੍ਹਾਂ ਮਹਿਸੂਸ ਕਰ ਰਹੇ ਹਨ।
ਹਰ ਸਟਿੱਕਰ ਦਾ ਇਕ ਫੰਕਸ਼ਨ ਹੋਵੇਗਾ, ਜਦੋਂ ਯੂਜ਼ਰਜ਼ ਇਕ ਫੋਟੋ ''ਤੇ ਸਨਗਲਾਸਿਜ਼ ਸਟਿੱਕਰ ਦੀ ਵਰਤੋਂ ਕਰ ਟੀਵਟ ਕਰਣਗੇ ਤਾਂ ਬਾਕੀ ਵੀ ਉਸ ਸਟਿੱਕਰ ''ਤੇ ਕਲਿੱਕ ਕਰ ਕੇ ਇਹ ਦੇਖ ਸਕਣਗੇ ਕਿ ਉਨ੍ਹਾਂ ਦੀ ਫੋਟੋ ''ਤੇ ਇਹ ਸਟਿੱਕਰ ਕਿਵੇਂ ਦਾ ਲੱਗਦਾ ਹੈ। ਕਿਸੇ ਟਵੀਟ ''ਚ ਜਾ ਕੇ ਕਿਸੇ ਸਟਿੱਕਰ ''ਤੇ ਟੈਪ ਕਰਨ ਨਾਲ ਤੁਹਾਨੂੰ ਇਕ ਨਵੀਂ ਟਾਈਮਲਾਈਨ ਦਿਖਾਈ ਦਵੇਗੀ, ਜਿਸ ਤੋਂ ਤੁਸੀਂ ਦੇਖ ਸਕੋਗੇ ਕਿ ਬਾਕੀ ਯੂਜ਼ਰਜ਼ ਇਨ੍ਹਾਂ ਸਟਿੱਕਰਜ਼ ਦੀ ਵਰਤੋਂ ਕਿਵੇਂ ਕਰ ਰਹੇ ਹਨ। ਇਹ ਫੀਚਰ ਵੀ ਟਵਿਟਰ ਦੇ ਮੌਜੂਦਾ ਫੋਟੋ ਐਡਿਟਿੰਗ ਟੂਲਜ਼ ਦੇ ਨਾਲ ਹੀ ਦਿੱਤਾ ਜਾਵੇਗਾ ਜਿਨ੍ਹਾਂ ''ਚ ਫਿਲਟਰ, ਟੈਗਜ਼, ਕਰੋਪਿੰਗ ਵਰਗੀਆਂ ਆਪਸ਼ਨਜ਼ ਸ਼ਾਮਿਲ ਹਨ।