ਲਾਂਚ ਤੋਂ ਪਹਿਲਾਂ Sony Xperia XA3 ਦੀ ਵੀਡੀਓ ਲੀਕ

02/12/2019 5:10:56 PM

ਗੈਜੇਟ ਡੈਸਕ– ਸੋਨੀ ਇਸ ਮਹੀਨੇ ਦੇ ਅੰਤ ’ਚ ਹੋਣ ਵਾਲੇ MWC 2019 ’ਚ ਆਪਣਾ ਨਵਾਂ ਸਮਾਰਟਫੋਨ Xperia XA3 ਪੇਸ਼ ਕਰਨ ਲਈ ਤਿਆਰ ਹੈ। ਲਾਂਚ ਤੋਂ ਪਹਿਲਾਂ ਹੀ ਸਮਾਰਟਫੋਨ ਨੂੰ ਲੈ ਕੇ ਕਈ ਲੀਕਸ ਆ ਚੁੱਕੇ ਹਨ। ਹਾਲ ਹੀ ’ਚ ਸਮਾਰਟਫੋਨ ਦੇ ਕੁਝ ਧੁੰਦਲੇ ਰੈਂਡਰਸ ਲੀਕ ਹੋਏ ਸਨ ਅਤੇ ਹੁਣ ਡਿਵਾਈਸ ਦੀ ਹੈਂਡਸ ਆਨ ਵੀਡੀਓ ਸਰਿਆਂ ਦੇ ਸਾਹਮਣੇ ਆਈ ਹੈ। ਅਜਿਹੇ ਅੰਦਾਜ਼ੇ ਲਗਾਏ ਜਾ ਰਹੇ ਹਨ ਕਿ ਕੰਪਨੀ ਸਮਾਰਟਫੋਨ ਨੂੰ 21:9 CinemaWide ਡਿਸਪਲੇਅ ਦੇ ਨਾਲ ਲਾਂਚ ਕਰ ਸਕਦੀ ਹੈ ਅਤੇ ਹੁਣ ਇਸ ਲੀਕ ਹੋਈ ਵੀਡੀਓ ’ਚ ਇਹ ਡਿਵਾਈਸ ਪੂਰੀ ਤਰ੍ਹਾਂ ਦਿਖਾਈ ਦਿੱਤਾ ਹੈ। 

ਅਜਿਹਾ ਕਿਹਾ ਜਾ ਰਿਹਾ ਹੈ ਕਿ ਕੰਪਨੀ ਆਪਣੇ ਇਕ ਹੋਰ ਸਮਾਰਟਫੋਨ Xperia XZ4 ’ਚ ਵੀ CinemaWide ਡਿਸਪਲੇਅ ਦੇ ਸਕਦੀ ਹੈ। ਇਹ ਸਮਾਰਟਫੋਨ ਵੀ MWC 2019 ’ਚ ਲਾਂਚ ਕੀਤਾ ਜਾ ਸਕਦਾ ਹੈ। ਲੀਕ ਹੋਈ ਵੀਡੀਓ ਦੀ ਗੱਲ ਕਰੀਏ ਤਾਂ ਇਸ ਵੀਡੀਓ ’ਚ ਸਮਾਰਟਫੋਨ ਦੇ ਫਰੰਟ ਅਤੇ ਬੈਕ ਡਿਜ਼ਾਈਨ ਤੋਂ ਇਲਾਵਾ ਕੋਈ ਐਕਸਟਰਾ ਜਾਣਕਾਰੀ ਨਹੀਂ ਦਿੱਤੀ ਗਈ। ਡਿਵਾਈਸ ਦੇ ਬੈਕ ’ਚ ਹਾਰੀਜੈਂਟਲੀ ਸੈੱਟ ਕੀਤਾ ਗਿਆ ਡਿਊਲ ਕੈਮਰਾ ਸੈੱਟਅਪ ਅਤੇ ਐੱਲ.ਈ.ਡੀ. ਫਲੈਸ਼ ਦਿੱਤਾ ਗਿਆ ਹੈ। ਇਸ ਦੇ ਫਰੰਟ ’ਚ ਵੱਡੀ 21:9 ਆਸਪੈਕਟ ਰੇਸ਼ੀਓ ਵਾਲੀ ਡਿਸਪਲੇਅ ਦਿੱਤੀ ਗਈ ਹੈ। 

GSMArena ਦੀ ਰਿਪੋਰਟ ਮੁਤਾਬਕ, ਡਿਵਾਈਸ ’ਚ 5.9 ਇੰਚ CinemaWide ਸਕਰੀਨ ਡਿਸਪਲੇਅ ਦਿੱਤੀ ਗਈ ਹੈ, ਜਿਸ ਵਿਚ 1080x2560 ਪਿਕਸਲ ਦਾ ਰੈਜ਼ੋਲਿਊਸ਼ਨ ਹੈ ਅਤੇ ਇਸ ਦਾ ਵੱਡਾ ਵਰਜਨ ਸੋਨੀ Xperia XA3 Ultra ’ਚ 6.5 ਇੰਚ ਡਿਸਪਲੇਅ ਦਿੱਤੀ ਜਾ ਸਕਦੀ ਹੈ। ਲੀਕ ਹੋਈ ਵੀਡੀਓ ’ਚ ਦਿਖਾਇਆ ਗਿਆ ਹੈ ਜਦੋਂ ਕੋਈ ਐਪ ਇਸ ਦੇ 21:9 ਵਾਲੇ ਆਸਪੈਕਟ ਰੇਸ਼ੀਓ ਨਾਲ ਮੈਚ ਨਹੀਂ ਕਰਦੀ ਤਾਂ ਡਿਸਪਲੇਅ ਦੇ ਬਾਟਮ ’ਚ ਇਕ ਬਲੈਕ ਬਾਰ ਜੁੜ ਜਾਂਦੀ ਹੈ। 

ਸੂਤਰਾਂ ਦਾ ਕਹਿਣਾ ਹੈ ਕਿ Xperia XA3 4 ਜੀ.ਬੀ. ਰੈਮ ਅਤੇ 64 ਜੀ.ਬੀ. ਸਟੋਰੇਜ ਦੇ ਨਾਲ ਆ ਸਕਦਾ ਹੈ। ਸੋਨੀ ਇਸ ਸਮਾਰਟਫੋਨ ’ਚ 3,500mAh ਦੀ ਬੈਟਰੀ ਦੇ ਸਕਦੀ ਹੈ। ਇਸ ਦੇ ਬੈਕ ’ਚ ਦਿੱਤੇ ਡਿਊਲ ਕੈਮਰਾ ਸੈੱਟਅਪ ’ਚ 23 ਮੈਗਾਪਿਕਸਲ ਅਤੇ 8 ਮੈਗਾਪਿਕਸਲ ਕੈਮਰਾ ਸੈਂਸਰ ਹੋ ਸਕਦੇ ਹਨ। ਪਿਛਲੀਆਂ ਕੁਝ ਰਿਪੋਰਟਾਂ ’ਤੇ ਧਿਆਨ ਦਿੱਤਾ ਜਾਵੇ ਤਾਂ ਸਮਾਰਟਫੋਨ ਕਵਾਲਕਾਮ ਸਨੈਪਡ੍ਰੈਗਨ 660 ਪ੍ਰੋਸੈਸਰ ਦੇ ਨਾਲ ਆ ਸਕਦਾ ਹੈ ਅਤੇ ਇਸ ਵਿਚ ਐਂਡਰਾਇਡ 9 ਪਾਈ ਦਿੱਤਾ ਜਾ ਸਕਦਾ ਹੈ। 


Related News