ਰਿਅਰ ਅਤੇ ਫ੍ਰੰਟ ਫਲੈਸ਼ ਕੈਮਰੇ ਦੇ ਨਾਲ ਆਇਆ Xperia E5

Thursday, Jun 02, 2016 - 11:32 AM (IST)

ਰਿਅਰ ਅਤੇ ਫ੍ਰੰਟ ਫਲੈਸ਼ ਕੈਮਰੇ ਦੇ ਨਾਲ ਆਇਆ Xperia E5

ਜਲੰਧਰ: ਜਾਪਾਨ ਦੀ ਮਲਟੀਨੈਸ਼ਨਲ ਇਲੈਕਟ੍ਰਾਨਿਕਸ ਕੰਪਨੀ ਸੋਨੀ ਨੇ ਯੂਰੋਪ ''ਚ ਆਪਣੇ ਬਜਟ ਸਮਾਰਟਫੋਨ Xperia E5 ਨੂੰ ਲਾਂਚ ਕੀਤਾ ਹੈ। ਇਸ ਸਮਾਰਟਫੋਨ ਦੀ ਕੀਮਤ 199 ਯੂਰੋ ਯਾਨੀ ਲਗਭਗ 15,000 ਰੁਪਏ ਹੈ। 5 ਇੰਚ ਦੀ ਐੱਚ. ਡੀ ਡਿਸਪਲੇ ਵਾਲੇ ਇਸ ਸਮਾਰਟਫੋਨ ''ਚ 1.3ghz ਰ MediaTek ਕਵਾਡ-ਕੋਰ ਪ੍ਰੋਸੈਸਰ ਅਤੇ 1.5ghz ਰੈਮ ਦਿੱਤਾ ਗਿਆ ਹੈ। ਇਸ ਦੀ ਇੰਟਰਨਲ ਮੈਮਰੀ 16gb ਹੈ ਜਿਸ ਨੂੰ ਮਾਇਕ੍ਰੋ ਐੱਸ. ਡੀ ਕਾਰਡ ਜ਼ਰੀਏ ਵੱਧਾ ਕੇ 200gb ਤੱਕ ਕੀਤੀ ਜਾ ਸਕਦੀ ਹੈ। ਫੋਟੋਗ੍ਰਾਫੀ ਲਈ ਇਸ ''ਚ ਐੱਲ. ਈ. ਡੀ ਫਲੈਸ਼  ਦੇ ਨਾਲ 13MP ਰਿਅਰ ਅਤੇ 5MP ਸੈਲਫੀ ਕੈਮਰਾ ਦਿੱਤਾ ਗਿਆ ਹੈ। ਤੁਹਾਨੂੰ ਦੱਸ ਦਈਏ ਕਿ ਇਸ ਦੇ ਸੈਲਫੀ ਕੈਮਰੇ ''ਚ ਵੀ ਐੱਲ. ਈ. ਡੀ ਫਲੈਸ਼ ਹੈ ਮਤਲਬ ਘੱਟ ਲਾਈਟ ''ਚ ਵੀ ਸੈਲਫੀ ਲੈ ਸਕਦੇ ਹੋ।

ਐਂਡ੍ਰਾਇਡ 6.0.1 ਮਾਰਸ਼ਮੈਲੋ ''ਤੇ ਚੱਲਣ ਵਾਲੇ ਇਸ ਫੋਨ ''ਚ 2,700mAh ਦੀ ਬੈਟਰੀ ਦਿੱਤੀ ਗਈ ਹੈ। ਦਾਅਵਾ ਕੀਤਾ ਗਿਆ ਹੈ ਕਿ ਇਹ ਮਿਕਸਡ ਯੂਜ਼ ਕਰਨ ''ਤੇ 2 ਦਿਨ ਦੀ ਬੈਕਅਪ ਦਵੇਗੀ। ਕਨੈੱਕਟੀਵਿਟੀ ਲਈ ਇਸ ''ਚ ਐੱਨ. ਐੱਫ. ਸੀ, 4G ਐੱਲ. ਟੀ. ਈ, ਐੱਫ. ਐੱਮ ਰੇਡੀਓ, ਬਲੂਟੁੱਥ ਅਤੇ ਜੀ. ਪੀ. ਐੱਸ ਜਿਹੇ ਸਟੈਂਡਰਡ ਫੀਚਰਸ ਦਿੱਤੇ ਗਏ ਹਨ। ਫਿਲਹਾਲ ਇਸ ਦੀ ਵਿਕਰੀ ਯੂਰੋਪੀ ਬਾਜ਼ਾਰ ''ਚ ਹੋਵੇਗੀ ਅਤੇ ਕੰਪਨੀ ਨੇ ਇਸ ਦੇ ਗਲੋਬਲ ਲਾਂਚ ਦਾ ਖੁਲਾਸਾ ਨਹੀਂ ਕੀਤਾ ਹੈ।


Related News