ਲਾਂਚ ਤੋਂ ਪਹਿਲਾ ਲੀਕ ਹੋਏ Sony Xperia 20 ਦੇ ਫੀਚਰਜ਼

07/09/2019 12:39:19 PM

ਗੈਜੇਟ ਡੈਸਕ– ਇਸੇ ਸਾਲ ਫਰਵਰੀ ’ਚ MWC 2019 ’ਚ ਸੋਨੀ ਨੇ ਐਕਸਪੀਰੀਆ 1 ਅਤੇ ਐਕਸਪੀਰੀਆ 10 ਸਮਾਰਟਫੋਨਜ਼ ਲਾਂਚ ਕੀਤੇ ਸਨ। ਹੁਣ ਕੰਪਨੀ ਦੋ ਨਵੇਂ ਸਮਾਰਟਫੋਨ ਐਕਸਪੀਰੀਆ 2 ਅਤੇ ਐਕਸਪੀਰੀਆ 20 ਲਾਂਚ ਕਰਨ ਦੀ ਤਿਆਰੀ ਕਰ ਰਹੀ ਹੈ। ਇਹ ਦੋਵੇਂ ਸਮਾਰਟਫੋਨਜ਼ ਸਤੰਬਰ ’ਚ ਲਾਂਚ ਕੀਤੇ ਜਾਣਗੇ। ਲਾਂਚ ਤੋਂ ਪਹਿਲਾਂ ਐਕਸਪੀਰੀਆ 20 ਸੀਰੀਜ਼ ਦੇ ਕੁਝ ਰੈਂਡਰਸ ਲੀਕ ਹੋਏ ਹਨ ਜਿਸ ਨਾਲ ਇਸ ਐਕਸਪੀਰੀਆ 20 ਬਾਰੇ ਕੁਝ ਫੀਚਰਜ਼ ਸਾਹਮਣੇ ਆਏ ਹਨ। 

ਦੋ ਵੇਰੀਐਂਟਸ ’ਚ ਹੋ ਸਕਦੈ ਲਾਂਚ
ਲੀਕ ਜਾਣਕਾਰੀ ਮੁਤਾਬਕ, ਇਸ ਸਮਾਰਟਫੋਨ ’ਚ ਸਨੈਪਡ੍ਰੈਗਨ 710 SoC ਦਿੱਤਾ ਜਾ ਸਕਦਾ ਹੈ। ਇਸ ਫੋਨ ਨੂੰ ਕੰਪਨੀ ਦੋ ਵੇਰੀਐਂਟਸ ’ਚ ਲਾਂਚ ਕਰ ਸਕਦੀ ਹੈ। ਐਕਸਪੀਰੀਆ 20 ਅਤੇ ਐਕਸਪੀਰੀਆ 20 ਪਲੱਸ ਇਨ੍ਹਾਂ ਦੋ ਵੇਰੀਐਂਟਸ ’ਚ ਇਹ ਫੋਨ ਲਾਂਚ ਹੋ ਸਕਦਾ ਹੈ। ਇਸ ਫੋਨ ’ਚ 6 ਇੰਚ ਐੱਲ.ਸੀ.ਡੀ. ਡਿਸਪਲੇਅ ਦਿੱਤੀ ਜਾ ਸਕਦੀ ਹੈ। ਫੋਨ ਦੇ ਟਾਪ ਅਤੇ ਬਾਟਮ ’ਚ ਬੇਜ਼ਲ ਹੋਣਗੇ। 

ਮਿਲਣਗੇ ਦੋ ਸਟੋਰੇਜ ਆਪਸ਼ਨ
ਸਟੋਰੇਜ ਦੀ ਗੱਲ ਕਰੀਏ ਤਾਂ ਇਹ ਫੋਨ ਦੋ ਸਟੋਰੇਜ ਆਪਸ਼ਨ ’ਚ ਉਪਲੱਬਧ ਹੋਵੇਗਾ। ਐਕਸਪੀਰੀਆ 20 4ਜੀ.ਬੀ./6ਜੀ.ਬੀ. ਰੈਮ ਅਤੇ 64ਜੀ.ਬੀ./128ਜੀ.ਬੀ. ਸਟੋਰੇਜ ਆਪਸ਼ਨ ਦੇ ਨਾਲ ਆਏਗਾ। ਫੋਨ ’ਚ ਡਿਊਲ ਰੀਅਰ ਕੈਮਰਾ ਸੈੱਟਅਪ ਮੌਜੂਦ ਹੈ। ਰੀਅਰ ’ਚ ਮੌਜੂਦ ਦੋਵੇਂ ਸੈਂਸਰ 12+12 ਮੈਗਾਪਿਕਸਲ ਹੋਣਗੇ। ਉਥੇ ਹੀ ਸੈਲਫੀ ਲਈ ਫੋਨ ’ਚ ਕਿੰਨੇ ਮੈਗਾਪਿਕਸਲ ਦਾ ਕੈਮਰਾ ਹੋਵੇਗਾ ਇਸ ਬਾਰੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ। ਇਹ ਫੋਨ 9.8mm ਮੋਟਾ ਹੈ। ਯਾਨੀ ਫੋਨ ’ਚ ਕਾਫੀ ਪਾਵਰਫੁਲ ਬੈਟਰੀ ਹੋ ਸਕਦੀ ਹੈ। ਬੈਟਰੀ ਕਿੰਨੇ mAh ਦੀ ਹੋਵੇਗੀ ਇਹ ਅਜੇ ਤਕ ਪਤਾ ਨਹੀਂ ਲੱਗ ਸਕਿਆ। 

ਐਕਸਪੀਰੀਆ 2 ’ਚ ਕੁਆਲਕਾਮ ਸਨੈਪਡ੍ਰੈਗਨ 855 ਪ੍ਰੋਸੈਸਰ
ITHome ਦੀ ਰਿਪੋਰਟ ਮੁਤਾਬਕ, ਇਹ ਫੋਨ ਸਿਰਫ ਜਪਾਨ ’ਚ ਲਾਂਚ ਕੀਤਾ ਜਾਵੇਗਾ। ਲੀਕਸ ’ਚ ਇਹ ਵੀ ਦੱਸਿਆ ਗਿਆ ਹੈ ਕਿ ਸੋਨੀ ਐਕਸਪੀਰੀਆ 2 ’ਚ ਕੁਆਲਕਾਮ ਸਨੈਪਡ੍ਰੈਗਨ 855 ਮੋਬਾਇਲ ਪਲੇਟਫਾਰਮ ਮੌਜੂਦ ਹੋ ਸਕਦਾ ਹੈ। ਹੁਣ ਤਕ ਮਿਲੀ ਜਾਣਕਾਰੀ ਲੀਕਸ ਦੇ ਆਧਾਰ ’ਤੇ ਹੈ। ਕੰਪਨੀ ਵਲੋਂ ਫੋਨ ਬਾਰੇ ਕੋਈ ਅਧਿਕਾਰਤ ਜਾਣਕਾਰੀ ਨਹੀਂ ਦਿੱਤੀ ਗਈ। ਇਨ੍ਹਾਂ ਦੋਵਾਂ ਫੋਨਜ਼ ਦੀ ਕੀਮਤ ਬਾਰੇ ਵੀ ਅਜੇ ਕੋਈ ਜਾਣਕਾਰੀ ਨਹੀਂ ਮਿਲੀ।


Related News