MWC 2016: ਸੋਨੀ ਨੇ ਪੇਸ਼ ਕੀਤੇ ਦੋ ਨਵੇਂ ਸਮਾਰਟਫੋਨਸ ਦੇ ਮਾਡਲਸ

Monday, Feb 22, 2016 - 06:11 PM (IST)

MWC 2016: ਸੋਨੀ ਨੇ ਪੇਸ਼ ਕੀਤੇ ਦੋ ਨਵੇਂ ਸਮਾਰਟਫੋਨਸ ਦੇ ਮਾਡਲਸ

ਜਲੰਧਰ: ਸੋਨੀ ਕਾਰਪੋਰੇਸ਼ਨ ਜਾਪਾਨ ਦੀ ਮਲਟੀਨੈਸ਼ਨਲ ਕੰਪਨੀ ਹੈ ਜੋ ਆਪਣੇ ਮਿਊਜ਼ਿਕ ਸਿਸਟਸ, ਸਮਾਰਟਫੋਨਸ ਅਤੇ ਗੇਮਿੰਗ ਕੰਸੋਲਸ ਨੂੰ ਲੈ ਕੇ ਕਾਫੀ ਮਸ਼ਹੂਰ ਹੈ। ਇਸ ਕੰਪਨੀ ਨੇ ਹੁਣ MWC(ਮੋਬਾਇਲ ਵਰਲਡ ਕਾਂਗਰਸ) 2016 ''ਚ ਆਪਣੇ ਨਵੇਂ Xperia XA ਅਤੇ X ਸਮਾਰਟਫੋਨਸ ਨੂੰ ਪੇਸ਼ ਕੀਤਾ ਹੈ।

ਸਭ ਤੋਂ ਪਹਿਲਾਂ ਤੁਹਾਨੂੰ Xperia X1 ਸਮਾਰਟਫੋਨ ਬਾਰੇ ਦੱਸਣ ਜਾ ਰਹੇ ਹਾਂ, ਇਸ 84 ਡਿਵਾਇਸ ਨੂੰ 5.0-ਇੰਚ ਦਾ ਬਣਾਇਆ ਗਿਆ ਹੈ। ਇਸ ''ਚ MediaTek MT6755 ਪ੍ਰੋਸੈਸਰ ਸ਼ਾਮਿਲ ਹੈ ਜੋ ਮਲਟੀਪਲ ਐਪਸ ਨੂੰ ਅਸਾਨੀ ਨਾਲ ਪ੍ਰੋਸੈਸ ਕਰੇਗਾ, ਨਾਲ ਹੀ ਕੰਪਨੀ ਨੇ ਇਸ ''ਚ 13 ਮੇਗਾਪਿਕਸਲ ਦਾ ਕੈਮਰਾ ਸ਼ਾਮਿਲ ਕੀਤਾ ਹੈ ਜੋ ਵੱਖ—ਵੱਖ ਤਰ੍ਹਾਂ ਦੀ ਦਿੱਸਣ ਵਾਲੀ ਕਰਵਡ ਡਿਸਪਲੇ ''ਤੇ HD ਵੀਡੀਓਜ਼ ਨੂੰ ਸ਼ੋਅ ਕਰੇਗਾ।

ਦੂਜੇ ਫੋਨ Xperia X ਦੀ ਗੱਲ ਕੀਤੀ ਜਾਵੇ ਤਾਂ ਇਹ ਕੁਝ-ਕੁਝ ਕੰਪਨੀ ਦੇ ਪੁਰਾਣੇ ਸਮਾਰਟਫੋਨ Xperia Z3 ਨਾਲ ਮਿਲਦਾ ਜੁਲਦਾ ਹੈ। ਇਸ ''ਚ 3gb RAM ਦਾ ਨਾਲ ਸਨੈਪਡ੍ਰੈਗਨ 650 ਪ੍ਰੋਸੈਸਰ ਸ਼ਾਮਿਲ ਹੈ। ਕੈਮਰੇ ਦੇ ਸ਼ੋਕੀਨਾਂ ਦੇ ਲਈ ਇਸ ''ਚ 23ਮੇਗਾਪਿਕਸਲ ਕੈਮਰਾ ਦਿੱਤਾ ਗਿਆ ਹੈ ਜੋ ਹਾਈ-ਐਂਡ ਕਲੈਰਿਟੀ ਦੀ ਤਸਵੀਰਾਂ ਨੂੰ ਕੈਪਚਰ ਕਰੇਗਾ।


Related News