ਪੰਜਾਬ ਦੀ ਵੱਡੀ ਦਾਣਾ ਮੰਡੀ ''ਚ ਲੱਗੀਆਂ ਵਿਸ਼ੇਸ਼ ਪਾਬੰਦੀਆਂ, ਆੜ੍ਹਤੀਆ ਐਸੋਸੀਏਸ਼ਨ ਨੇ ਬਣਾਏ ਨਵੇਂ ਨਿਯਮ

Saturday, Aug 23, 2025 - 02:39 PM (IST)

ਪੰਜਾਬ ਦੀ ਵੱਡੀ ਦਾਣਾ ਮੰਡੀ ''ਚ ਲੱਗੀਆਂ ਵਿਸ਼ੇਸ਼ ਪਾਬੰਦੀਆਂ, ਆੜ੍ਹਤੀਆ ਐਸੋਸੀਏਸ਼ਨ ਨੇ ਬਣਾਏ ਨਵੇਂ ਨਿਯਮ

ਅੰਮ੍ਰਿਤਸਰ(ਦਲਜੀਤ)- ਜ਼ਿਲ੍ਹੇ ਦੀ ਸਭ ਤੋਂ ਵੱਡੀ ਦਾਣਾ ਮੰਡੀ ਭਗਤਾਂਵਾਲਾ ’ਚ ਝੋਨੇ ਦੇ ਸੀਜ਼ਨ ਦੌਰਾਨ ਟ੍ਰੈਫਿਕ ਦੀ ਸਮੱਸਿਆ ਤੋਂ ਬਚਣ ਲਈ ਆੜ੍ਹਤੀਆ ਵੈੱਲਫੇਅਰ ਐਸੋਸੀਏਸ਼ਨ ਵੱਲੋਂ ਨਵੀਆਂ ਪਾਬੰਦੀਆਂ ਲਾਈਆਂ ਗਈਆਂ ਹਨ। ਐਸੋਸੀਏਸ਼ਨ ਵੱਲੋਂ ਸੀਜ਼ਨ ਦੌਰਾਨ ਰਾਤ 12 ਤੋਂ ਸਵੇਰੇ 10 ਵਜੇ ਤੱਕ ਕਿਸਾਨਾਂ ਨੂੰ ਫਸਲ ਦੀਆਂ ਟਰਾਲੀਆਂ ਮੰਡੀ ’ਚ ਲਿਆਉਣ ਦੀ ਇਜਾਜ਼ਤ ਦਿੱਤੀ ਗਈ ਹੈ। ਇਸ ਤੋਂ ਇਲਾਵਾ ਲੋਡਿੰਗ ਲਈ ਮੰਡੀ ’ਚ ਟਰੱਕ ਦੀ ਐਂਟਰੀ ਦੁਪਹਿਰੇ 12 ਤੋਂ ਰਾਤ 12 ਵਜੇ ਤੱਕ ਜਾਰੀ ਰਹੇਗੀ। ਐਸੋਸੀਏਸ਼ਨ ਨੇ ਸਪੱਸ਼ਟ ਕੀਤਾ ਹੈ ਕਿ ਜੇਕਰ ਨਿਰਧਾਰਤ ਸਮੇਂ ਤੋਂ ਬਾਅਦ ਟਰੱਕ ਜਾਂ ਟਰਾਲੀ ਮੰਡੀ ’ਚ ਆਉਂਦੀ ਹੈ ਤਾਂ ਸਬੰਧਤ ਆੜ੍ਹਤੀ ਅਤੇ ਟਰੇਡਰ ਨੂੰ ਜੁਰਮਾਨਾ ਕੀਤਾ ਜਾਵੇਗਾ। ਮੰਡੀ ’ਚ ਇਸ ਵਾਰ ਝੋਨੇ ਦੀ ਕਰੀਬ ਇਕ ਕਰੋੜ ਤੋੜਾ ਆਉਣ ਦੀ ਉਮੀਦ ਜਤਾਈ ਜਾ ਰਹੀ ਹੈ।

ਇਹ ਵੀ ਪੜ੍ਹੋ- ਹੋਟਲ 'ਚ ਮੁੰਡੇ ਤੇ ਕੁੜੀਆਂ ਦੀ ਵਾਇਰਲ ਵੀਡੀਓ ਨੇ ਮਚਾਈ ਤਰਥੱਲੀ 

ਐਸੋਸੀਏਸ਼ਨ ਦੇ ਪ੍ਰਧਾਨ ਅਮਨਦੀਪ ਸਿੰਘ ਛੀਨਾ ਨੇ ਦੱਸਿਆ ਕਿ ਮੰਡੀ ’ਚ ਝੋਨਾ ਅਤੇ ਕਣਕ ਦੇ ਸੀਜ਼ਨ ਦੌਰਾਨ ਟਰਾਲੀਆਂ ਅਤੇ ਟਰੱਕਾਂ ਦੀ ਆਮਦ ਹੋਣ ਕਾਰਨ ਟ੍ਰੈਫਿਕ ਵਿਵਸਥਾ ਵਿਕਰਾਰ ਰੂਪ ਧਾਰਨ ਕਰ ਲੈਂਦੇ ਸੀ। ਟ੍ਰੈਫਿਕ ਪੁਲਸ ਵੱਲੋਂ ਵੀ ਟ੍ਰੈਫਿਕ ਦੀ ਸਮੱਸਿਆ ਹੱਲ ਨਹੀਂ ਹੋ ਰਹੀ ਸੀ। ਐਸੋਸੀਏਸ਼ਨ ਵੱਲੋਂ ਕਿਸਾਨਾਂ ਅਤੇ ਆੜ੍ਹਤੀਆਂ ਨੂੰ ਆ ਰਹੀ ਪ੍ਰੇਸ਼ਾਨੀ ਨੂੰ ਖਤਮ ਕਰਨ ਲਈ ਆਪਣੇ ਪੱਧਰ ’ਤੇ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ। ਪ੍ਰਧਾਨ ਛੀਨਾ ਨੇ ਦੱਸਿਆ ਕਿ ਪਿਛਲੇ ਸੀਜ਼ਨ ਦੌਰਾਨ ਲਾਈਆਂ ਗਈਆਂ ਪਾਬੰਦੀਆਂ ਕਾਰਨ ਟ੍ਰੈਫਿਕ ਵਿਵਸਥਾ ਪੂਰੀ ਤਰ੍ਹਾਂ ਨਾਲ ਕੰਟਰੋਲ ’ਚ ਹੀ ਅਤੇ ਕਿਸਾਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਖੱਜਲ-ਖ਼ੁਆਰੀ ਨਹੀਂ ਹੋਈ। ਇਸ ਵਾਰ ਵੀ ਐਸੋਸੀਏਸ਼ਨ ਵੱਲੋਂ ਹੰਗਾਮੀ ਮੀਟਿੰਗ ’ਚ ਫੈਸਲਾ ਲਿਆ ਗਿਆ ਹੈ ਕਿ ਬਾਹਰ ਝੋਨੇ ਦੇ ਸੀਜ਼ਨ ਦੌਰਾਨ ਰਾਤ ਨੂੰ 12 ਤੋਂ ਸਵੇਰੇ 10 ਵਜੇ ਤੱਕ ਕਿਸਾਨ ਆਪਣੀਆਂ ਟਰਾਲੀਆਂ ਮੰਡੀ ’ਚ ਲਿਆ ਸਕਣਗੇ, ਜਦਕਿ ਸਵੇਰ ਦੇ ਸਮੇਂ ਮੰਡੀ ’ਚ ਟਰਾਲੀਆਂ ਆਉਣ ’ਤੇ ਪਾਬੰਦੀ ਰਹੇਗੀ।

ਇਹ ਵੀ ਪੜ੍ਹੋ- ਪੰਜਾਬ 'ਚ 27 ਤਰੀਖ ਨੂੰ ਵੀ ਛੁੱਟੀ ਦਾ ਐਲਾਨ! ਨੋਟੀਫ਼ਿਕੇਸ਼ਨ ਜਾਰੀ

ਇਸੇ ਤਰ੍ਹਾਂ ਮਾਲ ਲੋਡਿੰਗ ਕਰ ਕੇ ਲੈ ਕੇ ਜਾਣ ਵਾਲੇ ਵੈਂਡਰ ਦੁਪਹਿਰ 12 ਤੋਂ ਰਾਤ 12 ਵਜੇ ਤੱਕ ਟਰੱਕਾਂ ਦੀ ਲੋਡਿੰਗ ਕਰਵਾ ਸਕਣਗੇ। ਪ੍ਰਧਾਨ ਛੀਨਾ ਨੇ ਦੱਸਿਆ ਕਿ ਨਿਰਧਾਰਤ ਸਮੇਂ ਤੋਂ ਬਾਅਦ ਜੇਕਰ ਟਰਾਲੀ ਜਾਂ ਟਰੱਕ ਮੰਡੀ ’ਚ ਦਿਖਾਈ ਦਿੰਦਾ ਹੈ ਤਾਂ ਐਸੋਸੀਏਸ਼ਨ ਵੱਲੋਂ ਸਬੰਧਤ ਆੜ੍ਹਤੀ ਨੂੰ 1000 ਜੁਰਮਾਨਾ ਜਦਕਿ ਟ੍ਰੇਡਰ ਨੂੰ 2000 ਜੁਰਮਾਨਾ ਲਾਇਆ ਜਾਵੇਗਾ। ਪ੍ਰਧਾਨ ਛੀਨਾ ਨੇ ਕਿਹਾ ਕਿ ਸੀਜ਼ਨ ਦੌਰਾਨ ਰੋਜ਼ਾਨਾ 3 ਲੱਖ ਤੋਂ ਵਧੇਰੇ ਤੋੜਾ ਮੰਡੀ ’ਚ ਪੁੱਜਣ ਦੀ ਉਮੀਦ ਹੈ ਅਤੇ ਇਸ ਸੀਜ਼ਨ ’ਚ ਕਰੀਬ ਇਕ ਕਰੋੜ ਤੋੜਾ ਮੰਡੀ ’ਚ ਆਉਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਛੀਨਾ ਨੇ ਕਿਹਾ ਕਿ ਸੀਜ਼ਨ ਨੂੰ ਲੈ ਕੇ ਆੜ੍ਹਤੀ ਐਸੋਸੀਏਸ਼ਨ ਵੱਲੋਂ ਪੂਰੇ ਪ੍ਰਬੰਧ ਕਰ ਲਏ ਗਏ ਹਨ ਅਤੇ ਕਿਸਾਨਾਂ ਨੂੰ ਕੋਈ ਪ੍ਰੇਸ਼ਾਨੀ ਨਾ ਆਵੇ, ਇਸ ਲਈ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ- ਪੰਜਾਬ ਦੇ ਵੱਡੇ ਹਿੱਸੇ 'ਚ ਭਾਰੀ ਮੀਂਹ ਦੀ ਚਿਤਾਵਨੀ, ਇਹ ਜ਼ਿਲ੍ਹੇ ਹੋ ਜਾਣ ALERT

ਪ੍ਰਧਾਨ ਅਨੁਸਾਰ ਕਿਸਾਨਾਂ ਨੂੰ ਵੀ ਝੋਨੇ ਦੀ ਵੱਖ-ਵੱਖ ਫਸਲ ਪੂਰੀ ਤਰ੍ਹਾਂ ਨਾਲ ਸੁਕਾ ਕੇ ਹੀ ਮੰਡੀ ’ਚ ਲਿਆਉਣੇ ਚਾਹੀਦੇ ਹੈ ਤਾਂ ਕਿ ਉਨ੍ਹਾਂ ਨੂੰ ਗਿੱਲੀ ਫਸਲ ਹੋਣ ਕਾਰਨ ਖੱਜਲ-ਖੁਆਰੀ ਨਾ ਹੋ ਸਕੇ। ਪ੍ਰਧਾਨ ਅਨੁਸਾਰ ਕਿਸਾਨਾਂ ਅਤੇ ਆੜ੍ਹਤੀਆਂ ਦਾ ਨਹੁੰ ਮਾਸ ਦਾ ਰਿਸ਼ਤਾ ਹੈ ਅਤੇ ਇਹ ਰਿਸ਼ਤਾ ਮਜ਼ਬੂਤ ਕਰਨ ਲਈ ਐਸੋਸੀਏਸ਼ਨ ਪੂਰੀ ਸਰਗਰਮੀ ਨਾਲ ਕੰਮ ਕਰ ਰਹੀ ਹੈ। ਇਸ ਮੌਕੇ ਗੁਰਦੇਵ ਸਿੰਘ, ਜਰਨੈਲ ਸਿੰਘ ਬਾਠ, ਸਾਹਿਬ ਸਿੰਘ, ਵੀਨੂ ਅਰੋੜਾ, ਸਤਨਾਮ ਸਿੰਘ ਟਰੇਡਰ, ਬੱਬਲੂ ਭਾਟੀਆ, ਦੀਪਕ ਆਦਿ ਆੜ੍ਹਤੀ ਅਤੇ ਟਰੇਡਰ ਵੱਡੀ ਗਿਣਤੀ ’ਚ ਮੌਜੂਦ ਸਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 

 

 

 


author

Shivani Bassan

Content Editor

Related News