ਪੰਜਾਬ ਕਾਂਗਰਸ ਦਾ ਕਾਟੋ-ਕਲੇਸ਼ ਹੋਵੇਗਾ ਖ਼ਤਮ? ਹਾਈਕਮਾਨ ਨੇ ਦੋ ਵੱਡੇ ਆਗੂਆਂ ਦੀ ਪਵਾਈ 'ਜੱਫੀ'
Tuesday, Aug 26, 2025 - 01:34 PM (IST)

ਲੁਧਿਆਣਾ (ਹਿਤੇਸ਼, ਰਿੰਕੂ)- 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪਾਰਟੀ ਵਿਚ ਏਕਤਾ ਦਾ ਮਾਹੌਲ ਬਣਾਉਣ ਲਈ ਹਾਈਕਮਾਨ ਦੀ ਐਂਟਰੀ ਹੋ ਗਈ ਹੈ, ਜਿਸ ਤਹਿਤ ਪੰਜਾਬ ਵਿਚ ਉਲਝੇ ਕਾਂਗਰਸ ਦੇ ਵੱਡੇ ਆਗੂਆਂ ਦੀ ਦਿੱਲੀ ਪਹੁੰਚਣ ਤੋਂ ਬਾਅਦ ਜੱਫੀ ਪੈ ਗਈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ: ਬੁੱਧਵਾਰ ਲਈ ਨਵੇਂ ਹੁਕਮ ਜਾਰੀ! ਇਹ ਦੁਕਾਨਾਂ ਤੇ ਹੋਟਲ ਰਹਿਣਗੇ ਬੰਦ
ਇਸ ਸਬੰਧ ਵਿਚ ਪੰਜਾਬ ਕਾਂਗਰਸ ਦੇ ਮੁਖੀ ਰਾਜਾ ਵੜਿੰਗ ਅਤੇ ਸਾਬਕਾ ਮੁੱਖ ਮੰਤਰੀ ਵੱਲੋਂ ਸੋਸ਼ਲ ਮੀਡੀਆ ’ਤੇ ਫੋਟੋ ਵਾਇਰਲ ਕੀਤੀ ਗਈ ਹੈ, ਜੋ ਲੰਬੇ ਸਮੇਂ ਤੋਂ ਪੰਜਾਬ ਵਿਚ ਚੱਲ ਰਹੀ ਸੰਵਿਧਾਨ ਬਚਾਓ ਰੈਲੀ ਵਿਚ ਇਕੱਠੇ ਹਿੱਸਾ ਲੈਣ ਦੀ ਬਜਾਏ ਇਕ-ਦੂਜੇ ਵਿਰੁੱਧ ਸਰਗਰਮੀਆਂ ਵਿਚ ਸ਼ਾਮਲ ਰਹੇ ਹਨ।
ਇਹ ਖ਼ਬਰ ਵੀ ਪੜ੍ਹੋ - 'ਆਪ' ਦੇ ਸਾਬਕਾ ਮੰਤਰੀ ਘਰ Raid ਬਾਰੇ CM ਮਾਨ ਦਾ ਵੱਡਾ ਬਿਆਨ
ਇਸ ਫੋਟੋ ਵਿਚ ਕਾਂਗਰਸ ਦੇ ਰਾਸ਼ਟਰੀ ਜਨਰਲ ਸਕੱਤਰ ਕੇ.ਸੀ. ਵੇਣੂਗੋਪਾਲ, ਸੂਬਾ ਇੰਚਾਰਜ ਭੁਪੇਸ਼ ਬਘੇਲ, ਪੰਜਾਬ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਬਾਜਵਾ, ਸਾਬਕਾ ਮੰਤਰੀ ਵਿਜੇ ਇੰਦਰ ਸਿੰਗਲਾ ਅਤੇ ਪ੍ਰਗਟ ਸਿੰਘ ਵੀ ਦਿਖਾਈ ਦੇ ਰਹੇ ਹਨ। ਇਹ ਫੋਟੋ ਰਾਹੁਲ ਗਾਂਧੀ ਅਤੇ ਮਲਿੱਕਾਰਜੁਨ ਖੜਗੇ ਵੱਲੋਂ ਸੰਗਠਨ ਸਰਜਨ ਅਭਿਆਨ ਤਹਿਤ ਦਿੱਲੀ ਵਿਚ ਰਾਜਨੀਤਿਕ ਮਾਮਲਿਆਂ ਦੀ ਕਮੇਟੀ ਦੀ ਮੀਟਿੰਗ ਤੋਂ ਬਾਅਦ ਜਾਰੀ ਕੀਤੀ ਗਈ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8