Sony ਨੇ ਆਪਣੇ ਨਵੇਂ ਕੈਮਰੇ ਦਾ ਕੀਤਾ ਖੁਲਾਸਾ,

09/22/2017 7:09:47 PM

ਜਲੰਧਰ-Sony ਕੰਪਨੀ ਨੇ ਆਪਣੇ ਇਕ ਨਵੇਂ ਐਕਸ਼ਨ ਕੈਮ DSC-RX0 ਦਾ ਖੁਲਾਸਾ ਕੀਤਾ ਹੈ। ਇਹ ਅਲਟਰਾਂ ਕੰਪੈਕਟ ਕੈਮਰਾ ਹੈ, ਜੋ 1.0 ਸਟੈਕਡ ਟਾਇਪ, 14.8MP ਐਕਸਮੋਰ RS CMOPS ਈਮੇਜ਼ ਸੈਂਸਰ ਅਤੇ 10M ਵਾਟਰ ਰੋਧੀ ਅਤੇ 2m ਤੱਕ ਸ਼ਾਕ ਪਰੂਫ ਫੀਚਰਸ ਇਸ ਕੈਮਰੇ 'ਚ ਮੌਜ਼ੂਦ ਹਨ। ਇਸ ਤੋਂ ਇਲਾਵਾ ਇਸ ਕੈਮਰੇ 'ਚ 200kgf Crushproof ਫੀਚਰ ਵੀ ਸ਼ਾਮਿਲ ਕੀਤਾ ਗਿਆ ਹੈ। 

ਫੀਚਰਸ -

ਜੇਕਰ ਗੱਲ ਕਰੀਏ ਇਸ ਨਵੇਂ ਕੈਮਰੇ ਦੇ ਫੀਚਰਸ ਦੀ ਤਾਂ ਕੈਮਰੇ ਦੇ ਕੋਲ 1/32000 ਸੈਕਿੰਡ ਦੀ ਸ਼ਟਰ ਸਪੀਡ ਦਿੱਤੀ ਗਈ ਹੈ, ਜੋ ਯੂਜ਼ਰਸ ਨੂੰ ਵਧੀਆ ਫੋਟੋ ਦਾ ਅਨੁਭਵ ਦਿੰਦਾ ਹੈ। ਕੈਮਰੇ 'ਚ ਕਈ ਹੋਰ ਫੀਚਰਸ ਦਿੱਤੇ ਗਏ ਹਨ, ਸੋਨੀ ਵਰਤਮਾਨ ਸਮੇਂ ਲਈ ਇੱਕਠੇ ਕੁਨੈਕਸ਼ਨ ਅਤੇ ਕਈ ਹੋਰ ਆਰ ਐਕਸ 2 ਕੈਮਰਿਆਂ ਦੇ ਕੰਟਰੋਲ ਲਈ ਇਕ ਹੱਲ ਕਰ ਰਿਹਾ ਹੈ ਅਤੇ ਨਾਲ ਹੀ ਇਕ ਨਿਯੰਤਰਣ ਬਾਕਸ ਜੋ ਦੋਵੇ 2018 ਜਨਵਰੀ ਮਹੀਨੇ 'ਚ ਉਪਲੱਬਧ ਹੋਣਗੇ। 

ਇਸ ਤੋਂ ਇਲਾਵਾ ਇਸ ਕੈਮਰੇ ਨਾਲ ਹੋਰ ਵੀ ਉਪਕਰਣ ਨਾਲ ਲਾਂਚ ਕੀਤੇ ਜਾਣਗੇ। ਜਿਸ 'ਚ ਕੇਬਲ ਪ੍ਰੋਟੈਕਟਰ , ਸਪੇਅਰ ਲੈੱਜ਼  , ਰੀਚਾਰਜਬੇਲ ਬੈਟਰੀ ਪੈਕ ਸ਼ਾਮਿਲ ਹਨ। ਕੁਨੈਕਟੀਵਿਟੀ ਦੀ ਗੱਲ ਕਰੀਏ ਤਾਂ ਕੈਮਰੇ 'ਚ ਬਲੂਟੁੱਥ , ਵਾਈ-ਫਾਈ ਸ਼ਾਮਿਲ ਹਨ, ਜਿਸ ਦੀ ਮਦਦ ਨਾਲ ਕੈਮਰੇ ਨੂੰ ਸਮਾਰਟਫੋਨ ਨਾਲ ਕੁਨੈਕਟ ਕਰਕੇ ਡਾਟਾ ਟਰਾਂਸਫਰ ਕੀਤਾ ਜਾ ਸਕਦਾ ਹੈ। 

ਕੀਮਤ ਅਤੇ ਉਪਲੱਬਧਤਾ-
ਜੇਕਰ ਗੱਲ ਕਰੀਏ ਇਸ ਕੈਮਰੇ ਦੀ ਕੀਮਤ ਦੀ ਤਾਂ RX0 ਕੈਮਰਾ ਲਗਭਗ $1000 ਅਮਰੀਕੀ ਡਾਲਰ ਹੋ ਸਕਦੀ ਹੈ ਅਤੇ ਸਭ ਤੋਂ ਪਹਿਲਾਂ ਇਹ ਕੈਮਰਾ ਯੂਰਪ 'ਚ ਪੇਸ਼ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਭਾਰਤ ਅਤੇ ਬਾਕੀ ਦੇਸ਼ਾਂ 'ਚ ਇਸ ਦੀ ਉਪਲੱਬਧਤਾ ਬਾਰੇ ਕੋਈ ਜਾਣਕਾਰੀ ਨਹੀਂ ਪ੍ਰਾਪਤ ਹੋਈ ਹੈ।


Related News