Sony ਨੇ ਵਿਖਾਈ ਪਲੇਅ ਸਟੇਸ਼ਨ 5 ਦੀ ਪਹਿਲੀ ਝਲਕ, ਗੇਮਿੰਗ ਦੀ ਦੁਨੀਆ ’ਚ ਮਚਾਏਗਾ ਤਹਿਲਕਾ

06/13/2020 12:40:47 PM

ਗੈਜੇਟ ਡੈਸਕ– ਗੇਮਿੰਗ ਦੇ ਸ਼ੌਕੀਨਾਂ ਨੂੰ ਆਪਣੇ ਗੇਮਿੰਗ ਕੰਸੋਲ ਨਾਲ ਅਜੀਬ ਹੀ ਲਗਾਅ ਹੁੰਦਾ ਹੈ। ਪੂਰੀ ਦੁਨੀਆ ’ਚ ਪਲੇਅ ਸਟੇਸ਼ਨ ਅਤੇ ਐਕਸ-ਬਾਕਸ ਦੇ ਚਾਹੁਣ ਵਾਲਿਆਂ ਦੀ ਕੋਈ ਕਮੀ ਨਹੀਂ ਹੈ ਅਤੇ ਦੋਵਾਂ ਬ੍ਰਾਂਡਸ ਦੇ ਆਪਣੇ-ਆਪਣੇ ਪ੍ਰਸ਼ੰਸਕ ਹਨ। ਆਪਣੇ ਗੇਮਿੰਗ ਕੰਸੋਲ ਨੂੰ ਹੋਰ ਬਿਹਤਰ ਬਣਾਉਂਦੇ ਹੋਏ ਸੋਨੀ ਨੇ ਪਲੇਅ ਸਟੇਸ਼ਨ ਦੇ ਨਵੇਂ ਵਰਜ਼ਨ ਪਲੇਅ ਸਟੇਸ਼ਨ 5 (PS5) ਦੀ ਪਹਿਲੀ ਝਲਕ ਵਿਖਾ ਦਿੱਤੀ ਹੈ। 

 

ਆਕਰਸ਼ਕ ਡਿਜ਼ਾਈਨ ਅਤੇ ਬੇਹੱਦ ਪਾਵਰਫੁਲ ਹੋਵੇਗਾ ਇਹ ਗੇਮਿੰਗ ਕੰਸੋਲ
ਜਪਾਨ ਦੀ ਤਕਨਾਲੋਜੀ ਕੰਪਨੀ ਸੋਨੀ ਨੇ ‘The Future of Gaming’ ਗੇਮਿੰਗ ਈਵੈਂਟ ਦਾ ਆਯੋਜਨ ਕਰਕੇ ਇਸ ਨੈਕਸਟ ਜਨਰੇਸ਼ਨ ਗੇਮਿੰਗ ਕੰਸੋਲ ਨੂੰ ਲੋਕਾਂ ਸਾਹਮਣੇ ਪੇਸ਼ ਕੀਤਾ ਹੈ। ਅਜੇ ਇਸ ਦੇ ਪੂਰੇ ਫੀਚਰਜ਼ ਦੀ ਜਾਣਕਾਰੀ ਤਾਂ ਕੰਪਨੀ ਨੇ ਨਹੀਂ ਦਿੱਤੀ ਪਰ ਇਸ ਈਵੈਂਟ ’ਚ ਇਕ ਵੀਡੀਓ ਰਾਹੀਂ ਸਿਰਫ਼ ਇਸ ਦੇ ਬਾਹਰੀ ਡਿਜ਼ਾਈਨ ਨੂੰ ਵਿਖਾਇਆ ਗਿਆ ਹੈ ਜੋ ਕਿ ਬੇਹੱਦ ਆਕਰਸ਼ਕ ਲੱਗ ਰਿਹਾ ਹੈ। ਚਿੱਟੇ ਰੰਗ ਦਾ ਇਹ ਕੰਸੋਲ ਬੇਹੱਦ ਪਤਲਾ ਅਤੇ ਸਟਾਈਲਿਸ਼ ਹੈ, ਉਥੇ ਹੀ ਇਸ ਨੂੰ ਵਰਟਿਕਲੀ ਵੀ ਰੱਖਿਆ ਜਾ ਸਕਦਾ ਹੈ। ਇਸ ਵਿਚ ਛੋਟੇ ਵਿੰਗਸ ਦਿੱਤੇ ਗਏ ਹਨ, ਜੋ ਹੀਟ ਨੂੰ ਦੂਰ ਕਰਨ ’ਚ ਮਦਦ ਕਰਨਗੇ। ਪਲੇਅ ਸਟੇਸ਼ਨ 5 ਦੇ ਇਕ ਡਿਜੀਟਲ ਵਰਜ਼ਨ ਨੂੰ ਵੀ ਲਿਆਇਆ ਜਾਵੇਗਾ ਜਿਸ ਵਿਚ 4ਕੇ ਬਲਿਊ ਰੇਅ ਡਿਸਕ ਡ੍ਰਾਈਵ ਨਹੀਂ ਦਿੱਤੀ ਹੋਵੇਗੀ। 

PunjabKesari

X-BOX Series X ਨੂੰ ਮਿਲੇਗੀ ਜ਼ਬਰਦਸਤ ਟੱਕਰ
ਸੋਨੀ ਪਲੇਅ ਸਟੇਸ਼ਨ 5 ਮਾਈਕ੍ਰੋਸਾਫਟ ਦੇ ਨਵੇਂ ਕੰਸੋਲ X-BOX Series X ਨੂੰ ਜ਼ਬਰਦਸਤ ਟੱਕਰ ਦੇਵੇਗਾ। 

PunjabKesari

ਇੰਨੀ ਹੋ ਸਕਦੀ ਹੈ ਕੀਮਤ
ਐਮਾਜ਼ੋਨ ਯੂ.ਕੇ. ਵੈੱਬਸਾਈਟ ’ਤੇ ਸੋਨੀ ਪਲੇਅ ਸਟੇਸ਼ਨ 5 ਨੂੰ 599.99 ਯੂਰੋ (ਕਰੀਬ 57,575 ਰੁਪਏ) ਦੀ ਕੀਮਤ ਨਾਲ ਲਿਸਟ ਕੀਤਾ ਗਿਆ ਹੈ। ਹਾਲਾਂਕਿ ਇਸ ਦੇ ਡਿਜੀਟਲ ਐਡੀਸ਼ਨ ਦੀ ਕੀਮਤ ਘੱਟ ਹੋ ਸਕਦੀ ਹੈ ਕਿਉਂਕਿ ਇਸ ਵਿਚ ਬਲਿਊ ਰੇਅ ਡਿਸਕ ਡ੍ਰਾਈਵ ਨਹੀਂ ਦਿੱਤੀ ਜਾਵੇਗੀ। 

PunjabKesari


Rakesh

Content Editor

Related News