Sony ਨੇ ਭਾਰਤ ''ਚ ਲਾਂਚ ਕੀਤੇ ਦੋ ਨਵੇਂ ਪਾਵਰ ਬੈਂਕਸ
Friday, Jul 15, 2016 - 05:32 PM (IST)

ਜਲੰਧਰ- ਜਪਾਨ ਦੀ ਮਲਟੀਨੈਸ਼ਨਲ ਇਲੈਕਟ੍ਰੋਨਿਕ ਕੰਪਨੀ ਸੋਨੀ ਨੇ ਭਾਰਤ ''ਚ ਅੱਜ ਦੋ 15,000 ਐੱਮ.ਏ.ਐੱਚ. ਅਤੇ 20,000 ਐੱਮ.ਏ.ਐੱਚ. ਦੀ ਸਮੱਰਥਾ ਵਾਲੇ ਪਾਵਰ ਬੈਂਕਸ ਲਾਂਚ ਕੀਤੇ ਹਨ। ਇਹ ਪਾਵਰ ਬੈਂਕਸ ਫਾਸਟ ਜਾਰਜਿੰਗ ਤਕਨੀਕ ਨਾਲ ਮਲਟੀ-ਡਿਵਾਈਸ ਨੂੰ ਸਪੋਰਟ ਕਰਦੇ ਹਨ।
ਪਾਵਰ ਬੈਂਕ ਦੇ ਫੀਚਰਸ-
ਆਕਰਸ਼ਕ ਡਿਜ਼ਾਈਨ-
ਪਾਵਰ ਬੈਂਕਸ ਨੂੰ ਕੰਪਨੀ ਨੇ ਹੈਂਡੀ ਡਿਜ਼ਾਈਨ ਦੇ ਤਹਿਤ ਬਣਾਇਆ ਹੈ ਤਾਂ ਜੋ ਇਸ ਨੂੰ ਆਸਾਨੀ ਨਾਲ ਜੇਬ ''ਚ ਪਾ ਕੇ ਕਿਤੇ ਵੀ ਲਿਜਾਇਆ ਜਾ ਸਕੇ। ਲਾਈਟਵੇਟ ਹੋਣ ਦੇ ਨਾਲ ਪਾਵਰ ਬੈਂਕਸ ਦੀ ਗ੍ਰਿੱਪ ਵੀ ਕਾਫੀ ਵਧੀਆ ਹੈ।
ਹਾਈ ਕਪੈਸਿਟੀ ਬੈਟਰੀ-
ਪਾਵਰ ਬੈਂਕਸ ''ਚ ਕੰਪਨੀ ਨੇ ਲਿਥੀਅਮ-ਆਇਨ ਪਾਲਿਮਰ ਦੀ ਵਰਤੋਂ ਕੀਤਾ ਹੈ ਤਾਂ ਜੋ ਇਹ ਲੰਬੇ ਸਮੇਂ ਤੱਕ ਬਿਨਾਂ ਪ੍ਰੇਸ਼ਾਨੀ ਦੇ ਯੂਜ਼ ਕੀਤੇ ਜਾ ਸਕਣ।
ਕੀਮਤ-
15,000 ਐੱਮ.ਏ.ਐੱਚ. ਦੀ ਸਮੱਰਥਾ ਵਾਲੇ ਪਾਵਰ ਬੈਂਕ ਦੀ ਕੀਮਤ 5,100 ਰੁਪਏ ਹੈ ਅਤੇ 20,000 ਐੱਮ.ਏ.ਐੱਚ. ਦੀ ਸਮੱਰਥਾ ਵਾਲੇ ਪਾਵਰ ਬੈਂਕ ਦੀ ਕੀਮਤ 7,500 ਰੁਪਏ ਹੈ। ਇਨ੍ਹਾਂ ਪਾਵਰ ਬੈਂਕਸ ਨੂੰ 15 ਜੁਲਾਈ ਨੂੰ ਸਭ ਤੋਂ ਪਹਿਲਾਂ ਕੰਪਨੀ ਦੇ ਅਧਿਕਾਰਤ ਸਟੋਰਸ ''ਤੇ ਉਪਲੱਬਧ ਕੀਤਾ ਜਾਵੇਗਾ। ਇਹ ਬਲੈਕ ਅਤੇ ਸਿਲਵਰ ਕਲਰ ਆਪਸ਼ਨ ''ਚ ਉਪਲੱਬਧ ਹੋਣਗੇ।