ਸੋਨੀ ਨੇ ਭਾਰਤ ''ਚ ਲਾਂਚ ਕੀਤਾ A6500 ਕੈਮਰਾ

Wednesday, Dec 21, 2016 - 04:04 PM (IST)

ਜਲੰਧਰ- ਜਪਾਨ ਦੀ ਮਲਟੀਨੈਸ਼ਨਲ ਇਲੈਕਟ੍ਰੋਨਿਕ ਕੰਪਨੀ ਸੋਨੀ ਨੇ ਆਪਣੇ ਨਵੇਂ ਫਲੈਗਸ਼ਿਪ APS-C ਸੈਂਸਰ ਕੈਮਰਾ Alpha 6500 ਨੂੰ ਭਾਰਤ ''ਚ ਲਾਂਚ ਕਰ ਦਿੱਤਾ ਹੈ। Alpha 6500 ''ਚ ਏ.ਪੀ.ਐੱਸ.-ਸੀ ਸਾਈਜ਼ ਵਾਲਾ 24.2 ਮੈਗਾਪਿਕਸਲ 12 ਐਕਸਮੋਰ ਸੀ.ਅਐੱਸ.ਓ.ਐੱਸ. ਸੈਂਸਰ ਲੱਗਾ ਹੈ ਜੋ BIONZ X ਇਮੇਜ ਪ੍ਰੋਸੈਸਰ ਦੇ ਨਾਲ ਆਉਂਦਾ ਹੈ। ਇਹ ਕੈਮਰਾ ਲਗਾਤਾਰ ਆਟੋਫੋਕਸ ਕਰਨ ਦੇ ਨਾਲ 11 ਫਰੇਮਸ ਪ੍ਰਤੀ ਸੈਕਿੰਡ ''ਤੇ ਸ਼ੂਟ ਕਰ ਸਕਦਾ ਹੈ ਅਤੇ ਐਕਸਪੋਜ਼ਰ ਨੂੰ ਟ੍ਰੈਕ ਕਰ ਸਕਦਾ ਹੈ ਜੋ ਇਸ ਕੈਮਰੇ ਦਾ ਖਾਸ ਫੀਚਰ ਹੈ। 
4ਕੇ (3840x2160p) ਵੀਡੀਓ ਰਿਕਾਰਡਿੰਗ ਵਾਲਾ Alpha 6500 ਸੁਪਰ 35ਐੱਮ.ਐੱਮ. ਫਾਰਮੇਟ ਨੂੰ ਸਪੋਰਟ ਕਰਦਾ ਹੈ। ਵੀਡੀਓ ਸ਼ੂਟ ਦੇ ਸਮੇਂ XAVC codec ਨੂੰ ਸਪੋਰਟ ਕਰਦਾ ਹੈ ਜੋ ਜ਼ਿਆਦਾਤਰ 100 ਐੱਮ.ਬੀ.ਪੀ.ਐੱਸ. ''ਤੇ 4ਕੇ ਰਿਕਾਰਡਿੰਗ ਅਤੇ 50 ਐੱਮ.ਬੀ.ਪੀ.ਐੱਸ. ''ਤੇ ਫੁੱਲ ਸ਼ੁਟਿੰਗ ਰੇਟ ਦੀ ਪੇਸ਼ਕਸ਼ ਕਰਦਾ ਹੈ। ਇਹ ਕੈਮਰਾ ਵਾਈ-ਫਾਈ, ਕਿਊ.ਆਰ. ਅਤੇ ਐੱਨ.ਐੱਫ.ਸੀ. ਕੰਪੈਟੇਬਲ ਹੈ ਅਤੇ ਬਲੂਟੁਥ ਰਾਹੀਂ ਲੋਕੇਸ਼ਨ ਡਾਟਾ ਐਕਵੀਜੀਸ਼ਨ ਦੀ ਪੇਸ਼ਕਸ਼ ਵੀ ਕਰਦਾ ਹੈ। ਇਹ ਕੈਮਰਾ 1,19,990 ਰੁਪਏ ਦੀ ਕੀਮਤ ਨਾਲ ਸੋਨੀ ਦੇ ਸਟੋਰਾਂ ''ਤੇ ਉਪਲੱਬਧ ਹੈ।

Related News