ਇਸ ਮਹੀਨੇ ਲਾਂਚ ਹੋਵੇਗਾ ਸੋਨੀ ਦਾ 5 ਕੈਮਰਿਆਂ ਵਾਲਾ ਸਮਾਰਟਫੋਨ

Monday, Feb 03, 2020 - 01:07 AM (IST)

ਇਸ ਮਹੀਨੇ ਲਾਂਚ ਹੋਵੇਗਾ ਸੋਨੀ ਦਾ 5 ਕੈਮਰਿਆਂ ਵਾਲਾ ਸਮਾਰਟਫੋਨ

ਗੈਜੇਟ ਡੈਸਕ—ਸਪੇਨ ਦੇ ਬਾਰਸੀਲੋਨਾ 'ਚ ਇਸ ਮਹੀਨੇ ਹੋਣ ਵਾਲੇ ਮੋਬਾਇਲ ਵਰਲਡ ਕਾਂਗਰਸ (MWC 2020) 'ਚ ਕਈ ਨਵੇਂ ਸਮਾਰਟਫੋਨ ਸ਼ੋਕੇਸ ਹੋਣ ਵਾਲੇ ਹਨ। ਸੋਨੀ ਵੀ ਇਸ ਈਵੈਂਟ 'ਚ 24 ਫਰਵਰੀ ਨੂੰ ਆਪਣੇ ਲੇਟੈਸਟ ਫਲੈਗਸ਼ਿਪ ਸਮਾਰਟਫੋਨ Xperia 5 Plus ਤੋਂ ਪਰਦਾ ਚੁੱਕਣ ਵਾਲੀ ਹੈ। ਕੁਝ ਦਿਨ ਪਹਿਲਾਂ ਫੋਨ ਦੇ ਕੁਝ ਰੈਂਡਰ ਫੋਟੋ ਸ਼ੇਅਰ ਕੀਤੇ ਸਨ। ਇਸ ਰੈਂਡਰ ਦੇ ਬਾਹਰ ਆਉਣ ਤੋਂ ਬਾਅਦ ਫੋਨ ਦੇ ਡਿਜ਼ਾਈਨ ਦੇ ਬਾਰੇ 'ਚ ਕਾਫੀ ਕੁਝ ਪਤਾ ਚੱਲ ਚੁੱਕਿਆ ਹੈ। ਉੱਥੇ, ਹੁਣ ਹਾਲ ਹੀ 'ਚ ਇਕ ਰਿਪੋਰਟ ਮੁਤਾਬਕ ਫੋਨ ਦੇ ਕੈਮਰਾ ਸਪੈਸੀਫਿਕੇਸ਼ਨਸ ਦੀ ਜਾਣਕਾਰੀ ਵੀ ਸਾਹਮਣੇ ਆਈ ਹੈ।

6.6 ਇੰਚ OLED ਡਿਸਪਲੇਅ
ਲੀਕਡ ਰੈਂਡਰ ਦੇ ਹਿਸਾਬ ਨਾਲ ਇਹ ਫੋਨ ਰੈਕਟੈਂਗੁਲਰ ਕੈਮਰਾ ਡਿਜ਼ਾਈਨ ਨਾਲ ਆਵੇਗਾ। ਫੋਨ 'ਚ 6.6 ਇੰਚ ਦੀ OLED ਡਿਸਪਲੇਅ ਦਿੱਤੀ ਗਈ ਹੈ। ਫੋਨ ਮੈਟਲ ਫ੍ਰੇਮ ਨਾਲ ਆਵੇਗਾ। ਬੈਕ ਪੈਨਲ 'ਤੇ ਮੋਨੋਕ੍ਰੋਮ ਗਲਾਸ ਫਿਨਿਸ਼ ਅਤੇ ਸਾਈਡ ਮਾਊਂਟੇਡ ਫਿਗਰਪ੍ਰਿੰਟ ਸੈਂਸਰ ਦਿੱਤਾ ਗਿਆ ਹੈ।

64 ਮੈਗਾਪਿਕਸਲ ਨਾਲ ਪੈਂਟਾ ਰੀਅਰ ਕੈਮਰਾ ਸੈਟਅਪ
ਫੋਨ ਦੀ ਸਭ ਤੋਂ ਵੱਡੀ ਖਾਸ ਗੱਲ ਹੈ ਕਿ ਇਸ 'ਚ ਦਿੱਤਾ ਗਿਆ ਪੈਂਟਾ (5) ਰੀਅਰ ਕੈਮਰਾ ਸੈਟਅਪ। ਫੋਨ ਦੇ ਫਰੰਟ 'ਚ ਦੋ ਸਪੀਕਰ ਦਿੱਤੇ ਗਏ ਹਨ ਜੋ ਸਟੀਰੀਓ ਸਾਊਂਡ ਆਊਟਪੁੱਟ ਦਿੰਦੇ ਹਨ। ਫੋਨ 'ਚ ਦਿੱਤੇ ਗਏ ਪੈਂਟਾ ਕੈਮਰਾ ਸੈਟਅਪ 'ਚ 64 ਮੈਗਾਪਿਕਸਲ ਦਾ ਪ੍ਰਾਈਮਰੀ ਕੈਮਰਾ ਮਿਲੇਗਾ। ਬਾਕੀ ਰੀਅਰ ਕੈਮਰਿਆਂ ਦੀ ਗੱਲ ਕਰੀਏ ਤਾਂ ਇਸ 'ਚ 12 ਮੈਗਾਪਿਕਸਲ ਦਾ ਸੈਕੰਡਰੀ ਸੈਂਸਰ, 12 ਮੈਗਾਪਿਕਸਲ ਦਾ ਅਲਟਰਾ-ਵਾਇਡ ਐਂਗਲ ਲੈਂਸ, 2 ਮੈਗਾਪਿਕਸਲ ਦਾ ਟਾਈਮ-ਆਫ-ਫਲਾਈਟ ਸੈਂਸਰ ਅਤੇ ਓ.ਆਈ.ਐੱਸ. ਸਪੋਰਟ ਨਾਲ ਇਕ ਪੈਰੀਸਕੋਪ ਕੈਮਰਾ ਦਿੱਤਾ ਗਿਆ ਹੈ। ਸੈਲਫੀ ਅਤੇ ਵੀਡੀਓ ਕਾਲਿੰਗ ਲਈ ਇਸ 'ਚ ਇਕ ਫਰੰਟ ਕੈਮਰਾ ਦਿੱਤਾ ਗਿਆ ਹੈ।

ਐਂਡ੍ਰਾਇਡ ਓ.ਐੱਸ. ਅਤੇ ਫਾਟਸ ਵਾਇਰਲੈਸ ਚਾਰਜਿੰਗ
ਹੋਰ ਸਪੈਸੀਫਿਕੇਸ਼ਨਸ ਦੀ ਗੱਲ ਕਰੀਏ ਤਾਂ ਇਸ 'ਚ 5ਜੀ ਸਪੋਰਟ ਨਾਲ ਸਨੈਪਡਰੈਗਨ 865 ਪ੍ਰੋਸੈਸਰ ਦਿੱਤਾ ਜਾ ਸਕਦਾ ਹੈ। ਫੋਨ ਐਂਡ੍ਰਾਇਡ 10 ਆਪਰੇਟਿੰਗ ਸਿਸਟਮ ਨਾਲ ਆਵੇਗਾ। ਫੋਨ 'ਚ ਬੈਟਰੀ ਕਿੰਨੇ mAh ਦੀ ਬੈਟਰੀ ਨਾਲ ਆਵੇਗਾ ਇਸ ਦੇ ਬਾਰੇ 'ਚ ਅਜੇ ਕੁਝ ਨਹੀਂ ਕਿਹਾ ਜਾ ਸਕਦਾ ਪਰ ਇਸ 'ਚ ਕੰਪਨੀ ਫਾਸਟ ਵਾਇਰਲੈਸ ਚਾਰਜਿੰਗ ਦੇਣ ਵਾਲੀ ਹੈ।


author

Karan Kumar

Content Editor

Related News