ਇਸ ਸੋਸ਼ਲ ਸਾਈਟ ਦੇ ਹੋਏ ਹਨ 427 ਮਿਲੀਅਨ ਅਕਾਊਂਟ ਹੈਕ!
Tuesday, May 31, 2016 - 11:53 AM (IST)
ਜਲੰਧਰ : ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਪਰ ਮਾਈ ਸਪੇਸ ਨਾਂ ਦੀ ਇਕ ਸੋਸ਼ਲ ਮੀਡੀਆ ਸਾਈਟ ਦੇ 427 ਮਿਲੀਅਨ ਅਕਾਊਂਟ ਪਾਸਵਰਡਜ਼ ਹੈਕ ਹੋ ਚੁੱਕੇ ਹਨ। ਹਾਲਾਂਕਿ ਫੇਸਬੁਕ ਤੇ ਟਵਿਟਰ ਦੇ ਦੌਰ ''ਚ ਮਾਈ ਸਪੇਸ ਬੀਤੇ ਜ਼ਮਾਨੇ ਦੀ ਗੱਲ ਲਗਦੀ ਹੈ ਪਰ ਫਿਰ ਵੀ ਇਸ ਦੇ ਹਰ ਮਹੀਨੇ 50 ਮਿਲੀਅਨ ਐਕਟਿਵ ਯੂਜ਼ਰ ਹਨ। ਭਾਰਤ ''ਚ ਇਹ ਜ਼ਿਆਦਾ ਮਸ਼ਹੂਰ ਨਹੀਂ ਹੈ ਪਰ ਜੇ ਕਿਸੇ ਨੇ ਮਾਈ ਸਪੇਸ ''ਤੇ ਆਪਣਾ ਕਆਊਂਟ ਬਣਾਇਆ ਹੋਇਆ ਹੈ ਤਾਂ ਆਪਣਾ ਡਾਟਾ ਬਚਾਉਣ ਲਈ ਜਲਦ ਤੋਂ ਜਲਦ ਇਕ ਸਿਕਿਓਰ ਪਾਸਵਰਡ ਲਗਾਵੇ ਕਿਉਂਕਿ ਮਾਈ ਸਪੇਸ ਦੇ 427 ਮਿਲੀਅਨ ਅਕਾਊਂਟਸ ਦੇ ਪਾਸਵਰਡ ਹੈਕ ਕਰਨ ਵਾਲਾ ਹੈਕਰ ਇਸ ਨੂੰ ਸਿਰਫ 2800 ਡਾਲਰ ''ਚ ਲੀਕ ਕਰਨਾ ਚਾਹੁੰਦਾ ਹੈ।
ਇਸ ਤੋਂ ਪਹਿਲਾਂ ਲਿੰਕਡਇਨ ਦੇ ਅਕਾਊਂਟਸ ਵੀ ਹੈਕ ਹੋਏ ਸੀ ਤੇ ਲਿੰਕਡਇਨ ਵੱਲੋਂ ਕੁਝ ਯੂਜ਼ਰਜ਼ ਨੂੰ ਸਿਕਿਓਰਿਟੀ ਬ੍ਰੀਚ ਕਰਕੇ ਲੀਗਲ ਨੋਟਿਸ ਵੀ ਭੇਜੇ ਸੀ। ਮਾਈਸਪੇਸ ਤੇ ਹੋਰ ਸੋਸ਼ਲ ਨੈੱਟਵਰਕਿੰਗ ਸਾਈਟਸ ਦੀ ਵਰਤੋਂ ਕਰਵ ਵਾਲਿਆਂ ਨੂੰ ਇਹ ਹੀ ਸਲਾਹ ਦਿੱਤੀ ਜਾਂਦੀ ਹੈ ਕਿ ਆਪਣਾ ਪਾਸਵਰਡ ਸਟ੍ਰੋਂਗ ਰੱਖਣ ਤੇ ਸਮੇਂ ਦੇ ਨਾਲ ਨਾਲ ਉਸ ਨੂੰ ਬਦਲਦੇ ਵੀ ਰਹਿਣ।
