ਕੁਝ ਇਸ ਤਰਾਂ ਦੀ ਹੋਵੇਗੀ TATA ਦੀ ਸਬ-ਕੰਪੈਕਟ Kite-5

Saturday, Jul 09, 2016 - 01:09 PM (IST)

ਕੁਝ ਇਸ ਤਰਾਂ ਦੀ ਹੋਵੇਗੀ TATA ਦੀ ਸਬ-ਕੰਪੈਕਟ Kite-5

ਜਲੰਧਰ- ਟਾਟਾ ਦੀ ਇਸ ਸਾਲ ਲਾਂਚ ਹੋਈ ਟੀਆਗੋ ਨਾਲ ਆਪਣੀ ਗੁਮ ਹੋਈ ਪਾਪੂਲੇਰਿਟੀ ਨੂੰ ਦੁਬਾਰਾ ਹਾਸਲ ਕਰ ਲਿਆ ਹੈ। ਪਰ ਹੁਣ ਇਸ ਹੈਚਬੈਕ ''ਤੇ ਬੇਸਡ ਆਪਣੀ ਨਵੀਂ ਕੰਪੈਕਟ ਸੇਡਾਨ ਵੀ ਲਿਆਉਣ ਦੀ ਤਿਆਰੀ ਕਰ ਰਹੀ ਹੈ । ਅਸੀਂ ਗੱਲ ਕਰ ਰਹੇ ਹਾਂ ਟਾਟਾ ਮੋਟਰਸ ਦੀ ਨਵੀਂ ਸਭ-ਕੰਪੈਕਟ ਸੇਡਾਨ ਕਾਇਟ 5 ਦੀ ਜਿਸ ਨੂੰ ਕਿ ਇਸ ਸਾਲ ਲਾਂਚ ਕੀਤੀ ਜਾਵੇਗੀ। ਇਹ ਕਾਰ 2016 ਦਿੱਲੀ ਆਟੋ ਐਕਸਪੋ ''ਚ ਵਿਖਾਈ ਗਈ ਸੀ। ਇਸ ਦਾ ਪ੍ਰੋਡਕਸ਼ਨ ਮਾਡਲ ਤਿਆਰ ਹੈ ਅਤੇ ਫਿਲਹਾਲ ਜਿਸ ਦੀ ਟੈਸਟਿੰਗ ਚੱਲ ਰਹੀ ਹੈ।

ਟਾਟਾ ਦੀ ਨਵੀਂ ਸਬ-ਕੰਪੈਕਟ ਸੇਡਾਨ ਨੂੰ ਕਾਇਟ 5 ਕੋਡਨੇਮ ਦਿੱਤਾ ਗਿਆ ਹੈ। ਇਹ ਇੰਡਿਗੋ, ਈ. ਸੀ. ਐੱਸ ਦੀ ਜਗ੍ਹਾ ਲਵੇਂਗੀ। ਇਸ ਦੀ ਸਟਾਈਲਿੰਗ ਅਤੇ ਡਿਜ਼ਾਇਨ ''ਤੇ ਕੰਪਨੀ ਨੇ ਬਹੁਤ ਕੰਮ ਕੀਤਾ ਹੈ । ਕਾਰ ''ਚ 430-ਲਿਟਰ ਦਾ ਬੂਟ ਸਪੇਸ ਹੈ। ਇਸ ਦਾ ਫ੍ਰੰਟ ਲੁੱਕ ਟਾਟਾ ਟਿਆਗੋ ਦੀ ਤਰਾਂ ਨਜ਼ਰ ਆਉਂਦਾ ਹੈ। ਇਸ ਤੋਂ ਇਲਾਵਾ ਕਾਰ ''ਚ ਹਾਈ ਮਾÀਟਂੇਡ ਐੱਲ. ਈ. ਡੀ ਸਟਾਪ ਲੈਂਪ ਵੀ ਲਗਾਇਆ ਗਿਆ ਹੈ।

ਫੀਚਰਸ- ਟਾਟਾ ਕਾਇਟ 5 ਦੇ ਅੰਦਰ ਟਿਆਗੋ ਦੀ ਤਰ੍ਹਾਂ ਰਿਅਰ ਆਰਮ ਰੇਸਟ, ਕਪ ਹੋਲਡਰ, ਆਟੋ ਕਲਾਇਮੇਟ ਕੰਟਰੋਲ ਅਤੇ ਰਿਵਰਸ ਕੈਮਰਾ ਜਿਹੇ ਫੀਚਰਸ ਹਨ। ਇਸ ਤੋਂ ਇਲਾਵਾ ਥ੍ਰੀ -ਸਪੋਕ ਸਟੀਅਰਿੰਗ ਵ੍ਹੀਲ,  ਬਲੂਟੁੱਥ, ਯੂ. ਐੱਸ. ਬੀ, ਆਕਸ ਕੁਨੈੱਕਟੀਵਿਟੀ, ਏ. ਬੀ. ਐੱਸ, ਡਿਉਲ ਫ੍ਰੰਟ ਏਅਰਬੈਗ ਅਤੇ ਅਲੌਏ ਵ੍ਹੀਲ ਜਿਹੇ ਫੀਚਰਸ ਹਨ।

ਇੰਜਣ ਟਾਟਾ ਕਾਇਟ 5 ''ਚ 1.2-ਲਿਟਰ 3-ਸਿਲੈਂਡਰ ਪੈਟਰੋਲ ਅਤੇ 1.0-ਲਿਟਰ, 3-ਸਿਲੈਂਡਰ ਡੀਜਲ ਇੰਜਣ ਦੇ ਆਪਸ਼ਨ ਹੋਣਗੇ। ਦੋਨਾਂ ਵੇਰਿਅੰਟ ''ਚ 5-ਸਪੀਡ ਮੈਨੂਅਲ ਟਰਾਂਸਮਿਸ਼ਨ ਸਿਸਟਮ ਹੈ। ਬਾਅਦ ''ਚ ਕੰਪਨੀ ਇਸ ਕਾਰ ਦਾ ਆਟੋਮੇਟਡ ਮੈਨੂਅਲ ਟਰਾਂਸਮਿਸ਼ਨ (ਏ.ਐੱਮ. ਟੀ) ਵਰਜਨ ਵੀ ਲਿਆਵੇਗੀ।


Related News