ਵਿਗਿਆਨੀਆਂ ਨੇ ਬਣਾਇਆ ਨਵਾਂ ਰੋਬੋਟ, ਢਲਾਨ ''ਤੇ ਚੜ੍ਹਣ ''ਚ ਹੈ ਸਮਰੱਥ

Monday, Aug 22, 2016 - 03:53 PM (IST)

ਵਿਗਿਆਨੀਆਂ ਨੇ ਬਣਾਇਆ ਨਵਾਂ ਰੋਬੋਟ, ਢਲਾਨ ''ਤੇ ਚੜ੍ਹਣ ''ਚ ਹੈ ਸਮਰੱਥ

ਜਲੰਧਰ : ਊਰਜਾ ਪਰਬੰਧਨ ਅਤੇ ਰਿਮੋਟ ਕੰਟਰੋਲ ''ਚ ਦਿਕਤਾਂ ਦੇ ਚੱਲਦੇ ਸਾਫਟ ਰੋਬੋਟ ਬਣਾਉਣਾ ਮੁਸ਼ਕਲ ਕੰਮ ਸੀ ਪਰ ਲਿਕਵਿਡ ਕ੍ਰੀਸਟਲ ਇਲਾਸਟੋਮੇਰ ਦੇ ਵਿਕਾਸ ਤੋਂ ਬਾਅਦ ਪੋਲੈਂਡ ਦੀ ਵਾਰਸਾ ਯੂਨੀਵਰਸਿਟੀ ਦੇ ਵਿਗਿਆਨਕਾਂ ਨੇ ਕੀੜੇ ਵਰਗਾ ਇਕ ਅਜਿਹਾ ਸਾਫਟ ਰੋਬੋਟ ਬਣਾਇਆ ਹੈ ਜੋ ਢਲਾਨ ''ਤੇ ਚੜ੍ਹਨ ਤੋਂ ਇਲਾਵਾ ਦਰਾਰਾਂ ''ਚ ਦਾਖਲ ਹੋ ਸਕਦਾ ਹੈ

 

ਲਿਕਵਿਡ ਕ੍ਰੀਸਟਲ ਇਲਾਸਟੋਮੇਰ ਤਕਨੀਕ ਨਾਲ ਤਿਆਰ ਕੀਤਾ ਗਿਆ ਇਹ ਰੋਬੋਟ ਆਪਣੇ ਭਾਰ ਤੋਂ 10 ਗੁਣਾ ਜ਼ਿਆਦਾ ਭਾਰ ਲੈ ਜਾ ਸਕਦਾ ਹੈ। ਇਸ 15 ਮਿਮੀ ਲੰਬੇ ਰੋਬੋਟ ਨੂੰ ਗਰੀਨ ਲਾਇਟ ਤੋਂਂ ਊਰਜਾ ਮਿਲਦੀ ਹੈ ਅਤੇ ਇਹ ਲੇਜ਼ਰ ਕਿਰਨਾਂ ਦੀ ਮਦਦ ਨਾਲ ਕੰਟਰੋਲ ਹੁੰਦਾ ਹੈ। ਖੋਜਕਾਰਾਂ ਨੇ ਉਂਮੀਦ ਜਤਾਈ ਕਿ ਇਸ ਤੋਂ ਸੂਖਮ ਰੋਬੋਟ ਦੀ ਉਸਾਰੀ ਦੀ ਦਿਸ਼ਾ ''ਚ ਨਵੀਂ ਰਾਹ ਖੁੱਲ ਸਕਦੀ ਹੈ।


Related News