ਸੋਸ਼ਲ ਮੀਡੀਆ ਪਲੇਟਫਾਰਮ ''ਕੂ'' ਹੋਵੇਗਾ ਬੰਦ, ਸੰਸਥਾਪਕਾਂ ਨੇ ਕਿਹਾ ਅਲਵਿਦਾ
Wednesday, Jul 03, 2024 - 03:15 PM (IST)
ਨਵੀਂ ਦਿੱਲੀ- ਘਰੇਲੂ ਸੋਸ਼ਲ ਮੀਡੀਆ ਪਲੇਟਫਾਰਮ 'ਕੂ' ਜੋ ਕਦੇ ਸੋਸ਼ਲ ਮੀਡੀਆ ਪਲੇਟਫਾਰਮ 'ਟਵਿਟਰ' (ਹੁਣ ਐਕਸ) ਨੂੰ ਮੁਕਾਬਲਾ ਦਿੰਦਾ ਸੀ, ਹੁਣ ਬੰਦ ਹੋਣ ਜਾ ਰਿਹਾ ਹੈ। ਇਸ ਦੇ ਸਹਿ-ਸੰਸਥਾਪਕਾਂ ਨੇ "ਸਖਤ ਫੈਸਲਿਆਂ" ਦਾ ਵੇਰਵਾ ਦਿੰਦੇ ਹੋਏ ਇੱਕ ਭਾਵਨਾਤਮਕ ਨੋਟ ਲਿਖਿਆ ਅਤੇ ਇਸ ਨੂੰ "ਅਲਵਿਦਾ" ਕਿਹਾ। ਲਿੰਕਡਇਨ 'ਤੇ ਇੱਕ ਪੋਸਟ 'ਚ, ਪਲੇਟਫਾਰਮ ਦੇ ਸਹਿ-ਸੰਸਥਾਪਕ ਅਪਰਾਮਿਆ ਰਾਧਾਕ੍ਰਿਸ਼ਨ ਅਤੇ ਮਯੰਕ ਬਿਦਾਵਤਕਾ ਨੇ ਐਲਾਨ ਕੀਤਾ ਹੈ ਕਿ ਪਲੇਟਫਾਰਮ ਜਨਤਾ ਲਈ ਆਪਣੀਆਂ ਸੇਵਾਵਾਂ ਬੰਦ ਕਰ ਦੇਵੇਗਾ। ਕਈ ਵੱਡੀਆਂ ਇੰਟਰਨੈਟ ਕੰਪਨੀਆਂ, ਸਮੂਹਾਂ ਅਤੇ ਮੀਡੀਆ ਹਾਊਸਾਂ ਨਾਲ ਸਾਂਝੇਦਾਰੀ ਲਈ ਗੱਲਬਾਤ ਦੇ ਲੋੜੀਂਦੇ ਨਤੀਜੇ ਨਹੀਂ ਮਿਲੇ।
ਇਹ ਵੀ ਪੜ੍ਹੋ- ਕੀ ਪਿਤਾ ਬਣਨ ਬਣਨ ਵਾਲੇ ਹਨ ਅਰਬਾਜ਼ ਖਾਨ? ਅਦਾਕਾਰ ਅੱਧੀ ਰਾਤ ਨੂੰ ਨਵੀਂ ਪਤਨੀ ਨਾਲ ਕਲੀਨਿਕ ਦੇ ਬਾਹਰ ਸਪਾਟ ਹੋਏ ਅਦਾਕਾਰ
ਉਨ੍ਹਾਂ ਨੇ ਲਿਖਿਆ, "ਅਸੀਂ ਕਈ ਵੱਡੀਆਂ ਇੰਟਰਨੈਟ ਕੰਪਨੀਆਂ, ਸਮੂਹਾਂ ਅਤੇ ਮੀਡੀਆ ਹਾਊਸਾਂ ਦੇ ਨਾਲ ਸਾਂਝੇਦਾਰੀ ਦੀ ਸੰਭਾਵਨਾ ਦਾ ਪਤਾ ਲਗਾਇਆ, ਪਰ ਇਹਨਾਂ ਗੱਲਬਾਤ ਦਾ ਨਤੀਜਾ ਨਹੀਂ ਨਿਕਲਿਆ ਜੋ ਅਸੀਂ ਚਾਹੁੰਦੇ ਸੀ। ਦੋਵਾਂ ਨੇ ਕਿਹਾ ਕਿ ਹਾਲਾਂਕਿ ਉਹ ਇਸ ਐਪ ਨੂੰ ਚਾਲੂ ਰੱਖਣਾ ਚਾਹੁੰਦੇ ਸੀ ਪਰ ਸੋਸ਼ਲ ਮੀਡੀਆ ਐਪਸ ਨੂੰ ਚੱਲਦਾ ਰੱਖਣ ਲਈ ਤਕਨਾਲੋਜੀ ਸੇਵਾਵਾਂ ਬਹੁਤ ਜ਼ਿਆਦਾ ਹਨ। ਇਸ ਲਈ ਸਾਨੂੰ ਇਹ ਮੁਸ਼ਕਲ ਫੈਸਲਾ ਲੈਣਾ ਪਿਆ ਹੈ। ਇਕ ਸਮਾਂ ਸੀ ਜਦੋਂ ਲਗਭਗ 21 ਲੱਖ ਲੋਕ ਰੋਜ਼ਾਨਾ 'ਕੂ' ਦੀ ਵਰਤੋਂ ਕਰਦੇ ਸਨ। ਪਲੇਟਫਾਰਮ 'ਤੇ ਕਈ ਮਸ਼ਹੂਰ ਹਸਤੀਆਂ ਦੇ ਖਾਤੇ ਵੀ ਹਨ।
ਇਹ ਵੀ ਪੜ੍ਹੋ- Son Of Sardaar 2: ਸੰਜੇ ਦੱਤ ਅਤੇ ਅਜੇ ਦੇਵਗਨ ਇੱਕ ਵਾਰ ਫਿਰ ਆਉਣਗੇ ਆਹਮੋ-ਸਾਹਮਣੇ
ਸੰਸਥਾਪਕਾਂ ਨੇ ਕਿਹਾ, "ਅਸੀਂ 2022 'ਚ ਭਾਰਤ 'ਚ ਟਵਿੱਟਰ ਨੂੰ ਪਛਾੜਨ ਤੋਂ ਕੁਝ ਮਹੀਨੇ ਦੂਰ ਸੀ। ਸੰਸਥਾਪਕਾਂ ਨੇ ਕਿਹਾ ਪੂੰਜੀ ਦੇ ਨਾਲ, ਅਸੀਂ ਇਸ ਟੀਚੇ ਨੂੰ ਦੁੱਗਣੀ ਤੇਜ਼ੀ ਨਾਲ ਪ੍ਰਾਪਤ ਕਰ ਸਕਦੇ ਸੀ।ਹਾਲਾਂਕਿ, ਉਸ ਨੇ ਕਿਹਾ ਕੰਪਨੀ 'ਚ ਫੰਡਾਂ ਦੀ ਘਾਟ ਨੇ ਯੋਜਨਾਵਾਂ ਨੂੰ ਲਾਗੂ ਕਰਨਾ ਮੁਸ਼ਕਲ ਬਣਾਇਆ। ਇਸ ਨੇ ਪਲੇਟਫਾਰਮ ਦੇ ਵਿਕਾਸ ਨੂੰ ਹੌਲੀ ਕਰ ਦਿੱਤਾ। ਦੋਵਾਂ ਨੇ ਕਿਹਾ, “ਛੋਟੀ ਪੀਲੀ ਚਿੜੀਆਂ ਆਖਰੀ ਅਲਵਿਦਾ ਕਹਿੰਦੀ ਹੈ।” ਇਸ ਦਾ ਲੋਗੋ ਛੋਟੀ ਪੀਲੀ ਚਿੜੀਆਂ ਹੈ। ਜ਼ਿਕਰਯੋਗ ਹੈ ਕਿ ਭਾਰਤ 'ਚ 'ਕੂ' ਦੀ ਲੋਕਪ੍ਰਿਅਤਾ 2021 ਦੇ ਆਸ-ਪਾਸ ਸੀ। ਉਸ ਸਮੇਂ, ਭਾਰਤ ਸਰਕਾਰ ਟਵਿੱਟਰ (ਹੁਣ ਨਾਮ X)ਦੇ ਨਾਲ ਵਿਵਾਦ 'ਚ ਸੀ।