15 ਸਾਲ ਤੋਂ ਘੱਟ ਉਮਰ ਦੇਆਂ ਲਈ ਸੋਸ਼ਲ ਮੀਡੀਆ ਬੈਨ! ਰਾਸ਼ਟਰਪਤੀ ਨੇ ਲਗਾਈ ਮੋਹਰ

Wednesday, Jun 11, 2025 - 06:24 PM (IST)

15 ਸਾਲ ਤੋਂ ਘੱਟ ਉਮਰ ਦੇਆਂ ਲਈ ਸੋਸ਼ਲ ਮੀਡੀਆ ਬੈਨ! ਰਾਸ਼ਟਰਪਤੀ ਨੇ ਲਗਾਈ ਮੋਹਰ

ਗੈਜੇਟ ਡੈਸਕ- ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨੇ ਸੰਕੇਤ ਦਿੱਤੇ ਹਨ ਕਿ 15 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਸੋਸ਼ਲ ਮੀਡੀਆ 'ਤੇ ਪਾਬੰਦੀ ਲਗਾਈ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਆਉਣ ਵਾਲੇ ਮਹੀਨਿਆਂ 'ਚ ਯੂਰਪੀ ਸੰਘ (EU) ਇਸ 'ਤੇ ਕੋਈ ਕਦਮ ਨਹੀਂ ਚੁੱਕਦਾ ਤਾਂ ਫਰਾਂਸ ਖੁਦ ਇਸ ਦਿਸ਼ਾ 'ਚ ਸਖਤ ਕਾਨੂੰਨ ਬਣਾਏਗਾ। 

ਇਹ ਬਿਆਨ ਉਸ ਦੁਖਦ ਘਟਨਾ ਦੇ ਕੁਝ ਹੀ ਘੰਟਿਆਂ ਬਾਅਦ ਆਇਆ ਹੈ ਜਿਸ ਵਿਚ ਫਰਾਂਸ ਦੇ ਪੂਰਬੀ ਸ਼ਹਿਰ Nogent ਦੇ ਇਕ ਮਿਡਲ ਸਕੂਲ 'ਚ 14 ਸਾਲਾ ਵਿਦਿਆਰਥੀ ਨੇ ਇਕ 31 ਸਾਲਾ ਸਟਾਫ ਮੈਂਬਰ ਦਾ ਚਾਕੂ ਮਾਰ ਕੇ ਕਤਮ ਕਰ ਦਿੱਤਾ। ਹਮਲੇ 'ਚ ਇਕ ਪੁਲਸ ਅਧਿਕਾਰੀ ਵੀ ਜ਼ਖ਼ਮੀ ਹੋਇਆ। ਵਿਦਿਆਰਥੀ ਨੇ ਦੋਵਾਂ 'ਤੇ ਇਕ ਹੀ ਚਾਕੂ ਨਾਲ ਹਮਲਾ ਕੀਤਾ। 

'ਅਸੀਂ ਹੋਰ ਇੰਤਜ਼ਾਰ ਨਹੀਂ ਕਰ ਸਕਦੇ' : ਮੈਕਰੋਨ

ਫਰਾਂਸ 2 ਟੀਵੀ ਚੈਨਲ ਨੂੰ ਦਿੱਤੀ ਇੰਟਰਵਿਊ 'ਚ ਰਾਸ਼ਟਰਪਤੀ ਮੈਕਰੋਨ ਨੇ ਕਿਹਾ, 'ਸਾਨੂੰ 15 ਸਾਲਾਂ ਤੋਂ ਘੱਟ ਉਮਰ ਦੇ ਬੱਚਿਆਂ ਲਈ ਸੋਸ਼ਲ ਮੀਡੀਆ 'ਤੇ ਪਾਬੰਦੀ ਲਗਾਉਣੀ ਪਵੇਗੀ। ਮੈਂ ਯੂਰਪ ਤੋਂ ਇਸ ਦਿਸ਼ਾ 'ਚ ਕੋਸ਼ਿਸ਼ ਦੀ ਉਮੀਦ ਕਰ ਰਿਹਾ ਹਾਂ। ਜੇਕਰ ਨਹੀਂ ਹੋਇਆ ਤਾਂ ਫਰਾਂਸ ਇਕੱਲੇ ਹੀ ਕਦਮ ਚੁੱਕੇਗਾ। ਅਸੀਂ ਹੁਣ ਹੋਰ ਇੰਤਜ਼ਾਰ ਨਹੀਂ ਕਰ ਸਕਦੇ।' ਉਨ੍ਹਾਂ ਇਹ ਵੀ ਕਿਹਾ ਕਿ ਡਿਜੀਟਲ ਪਲੇਟਫਾਰਮਾਂ ਤੱਕ ਬੇਕਾਬੂ ਪਹੁੰਚ ਨੌਜਵਾਨਾਂ ਵਿੱਚ ਹਿੰਸਾ ਦੇ ਵਧ ਰਹੇ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਦਾ ਇੱਕ ਵੱਡਾ ਕਾਰਨ ਬਣ ਰਹੀ ਹੈ।

ਸੋਸ਼ਲ ਮੀਡੀਆ : ਬੱਚਿਆਂ ਲਈ ਖਤਰਾ ?

ਹਾਲਾਂਕਿ ਇਹ ਅਜੇ ਸਪੱਸ਼ਟ ਨਹੀਂ ਹੈ ਕਿ Nogent ਦੀ ਘਟਨਾ 'ਚ ਸੋਸ਼ਲ ਮੀਡੀਆ ਦੀ ਕੋਈ ਭੂਮਿਕਾ ਸੀ ਜਾਂ ਨਹੀਂ, ਪਰ ਫਰਾਂਸੀਸੀ ਅਧਿਕਾਰੀਆਂ ਦਾ ਮੰਨਣਾ ਹੈ ਕਿ ਹਮਲਾਵਰ ਵਿਵਹਾਰ ਇਨ੍ਹਾਂ ਪਲੇਟਫਾਰਮਾਂ ਰਾਹੀਂ ਤੇਜ਼ੀ ਨਾਲ ਫੈਲ ਰਿਹਾ ਹੈ। ਮੈਕਰੋਨ ਨੇ ਫਿਰ ਸੋਸ਼ਲ ਮੀਡੀਆ ਪਲੇਟਫਾਰਮ X 'ਤੇ ਲਿਖਿਆ: "ਪਲੇਟਫਾਰਮਾਂ ਕੋਲ ਉਮਰ ਤਸਦੀਕ ਕਰਨ ਦੀ ਤਕਨੀਕ ਹੈ, ਉਨ੍ਹਾਂ ਨੂੰ ਇਸਦੀ ਵਰਤੋਂ ਕਰਨੀ ਚਾਹੀਦੀ ਹੈ।"


author

Rakesh

Content Editor

Related News