ਲਾਂਚ ਤੋਂ ਪਹਿਲਾਂ Google Pixel 10 series ਦੇ Features ਹੋਏ ਲੀਕ! ਜਾਣੋ ਇਸ ਵਾਰ ਕੀ ਰਹੇਗਾ ਖ਼ਾਸ
Tuesday, Jul 01, 2025 - 02:39 PM (IST)

ਗੈਜੇਟ ਡੈਸਕ - ਗੂਗਲ ਪਿਕਸਲ 10 ਸੀਰੀਜ਼ ਜਲਦੀ ਹੀ ਗਲੋਬਲ ਪੱਧਰ 'ਤੇ ਲਾਂਚ ਹੋਣ ਜਾ ਰਹੀ ਹੈ। ਇਸ ਦੌਰਾਨ ਇਸ ਸੀਰੀਜ਼ 'ਚ ਪਿਕਸਲ 10, ਪਿਕਸਲ 10 ਪ੍ਰੋ, ਪਿਕਸਲ 10 ਐਕਸਐਲ, ਪਿਕਸਲ 10 ਐਕਸਐਲ ਪ੍ਰੋ ਅਤੇ ਪਿਕਸਲ 10 ਫੋਲਡ ਪੇਸ਼ ਕੀਤੇ ਜਾ ਸਕਦੇ ਹਨ। ਤੁਹਾਨੂੰ ਦੱਸ ਦਈਏ ਕਿ ਇਹ ਸੀਰੀਜ਼ ਪਿਛਲੇ ਸਾਲ ਲਾਂਚ ਕੀਤੀ ਗਈ ਪਿਕਸਲ 9 ਸੀਰੀਜ਼ ਦਾ ਅਪਗ੍ਰੇਡ ਹੋਵੇਗਾ। ਇਸ ਸੀਰੀਜ਼ ਦੇ ਸਟੈਂਡਰਡ ਮਾਡਲ ਦੇ ਸਾਰੇ ਫੀਚਰ਼ਜ ਆਨਲਾਈਨ ਸਾਹਮਣੇ ਆਏ ਹਨ।
ਹਾਲਾਂਕਿ ਪਿਕਸਲ 10 ਦੇ ਫੀਚਰਜ਼ ਟਿਪਸਟਰ ਸ਼ਿਸ਼ਿਰਸ਼ੇਲਕੇ1 ਰਾਹੀਂ ਆਪਣੇ ਐਕਸ ਹੈਂਡਲ ਤੋਂ ਸਾਂਝੇ ਕੀਤੇ ਗਏ ਹਨ ਪਰ ਇਹ ਅਗਲੇ ਸਾਲ ਲਾਂਚ ਹੋਣ ਵਾਲੇ ਗੂਗਲ ਦੇ ਇਸ ਪਿਕਸਲ ਫੋਨ ਵਿਚ ਕਈ ਵੱਡੇ ਹਾਰਡਵੇਅਰ ਅਪਗ੍ਰੇਡ ਦੇਖੇ ਜਾ ਸਕਦੇ ਹਨ। ਇਸ ਦੌਰਾਨ ਇਸ ਫੋਨ ਦੇ ਲੁੱਕ ਅਤੇ ਡਿਜ਼ਾਈਨ ਵਿੱਚ ਵੀ ਬਦਲਾਅ ਦੇਖੇ ਜਾ ਸਕਦੇ ਹਨ। ਇਹ ਫੋਨ ਐਂਡਰਾਇਡ 16 ਦੇ ਨਾਲ ਆਉਣ ਵਾਲਾ ਪਹਿਲਾ ਫੋਨ ਹੋਵੇਗਾ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਸ ਵਿਚ 6.3-ਇੰਚ FHD+ ਡਿਸਪਲੇਅ ਹੋ ਸਕਦੀ ਹੈ ਜੋ ਕਿ 120Hz ਰਿਫਰੈਸ਼ ਰੇਟ ਦੇ ਨਾਲ ਇਕ OLED ਸਕ੍ਰੀਨ ਦੇ ਨਾਲ ਆਵੇਗਾ। ਫੋਨ ਦੀ ਡਿਸਪਲੇਅ ਦੀ ਪੀਕ ਬ੍ਰਾਈਟਨੈੱਸ 3,000 nits ਤੱਕ ਹੋਵੇਗੀ। ਇਹ ਫੋਨ ਲੇਟੈਸਟ Tensor G5 ਚਿੱਪਸੈੱਟ ਦੇ ਨਾਲ ਆਵੇਗਾ ਅਤੇ ਨਾਲ ਹੀ ਇਹ ਫੋਨ 8GB / 12GB RAM ਅਤੇ 256GB ਤੱਕ ਇੰਟਰਨਲ ਸਟੋਰੇਜ ਨੂੰ ਸਪੋਰਟ ਕਰ ਸਕਦਾ ਹੈ।
ਕੈਮਰੇ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਇਹ ਫੋਨ 48MP ਮੁੱਖ ਅਤੇ 12MP ਅਲਟਰਾ ਵਾਈਡ ਦੇ ਨਾਲ ਆਵੇਗਾ। ਇਸ ਤੋਂ ਇਲਾਵਾ, ਫੋਨ ਦੇ ਪਿਛਲੇ ਹਿੱਸੇ ਵਿਚ ਇਕ ਨਵਾਂ 10.8MP ਪੈਰੀਸਕੋਪ ਲੈਂਸ ਮਿਲ ਸਕਦਾ ਹੈ। ਇਸ ਵਿਚ ਸੈਲਫੀ ਅਤੇ ਵੀਡੀਓ ਕਾਲਿੰਗ ਲਈ 12MP ਫਰੰਟ ਕੈਮਰਾ ਹੋਵੇਗਾ। ਇਸਦੇ ਕੈਮਰਾ ਐਪ ਵਿੱਚ ਇਕ ਪੂਰਾ ਕਸਟਮਾਈਜ਼ੇਸ਼ਨ ਬਦਲ ਹੋ ਸਕਦਾ ਹੈ। ਇਹ ਗੂਗਲ ਫੋਨ 4,970mAh (5,000mAh) ਬੈਟਰੀ ਦੇ ਨਾਲ ਆਵੇਗਾ। ਇਸ ਵਿਚ 29W ਵਾਇਰਡ ਅਤੇ 15W ਵਾਇਰਲੈੱਸ ਫਾਸਟ ਚਾਰਜਿੰਗ ਫੀਚਰ ਹੋ ਸਕਦਾ ਹੈ। ਗੂਗਲ ਦਾ ਇਹ ਫਲੈਗਸ਼ਿਪ ਫੋਨ IP68 ਰੇਟਿੰਗ ਵਾਲਾ ਹੋਵੇਗਾ, ਜਿਸ ਕਾਰਨ ਜੇਕਰ ਫੋਨ ਪਾਣੀ ਵਿੱਚ ਡੁੱਬ ਜਾਂਦਾ ਹੈ ਜਾਂ ਗਿੱਲਾ ਹੋ ਜਾਂਦਾ ਹੈ ਤਾਂ ਕੋਈ ਸਮੱਸਿਆ ਨਹੀਂ ਹੋਵੇਗੀ।