ਭਾਰਤ 'ਚ ਲਾਂਚ ਹੋਇਆ Smartron ਦਾ ਨਵਾਂ 2-in-1 ਲੈਪਟਾਪ
Saturday, May 05, 2018 - 11:14 AM (IST)

ਜਲੰਧਰ- ਇਲੈਕਟ੍ਰਿਕ ਪ੍ਰੋਡਕਟਸ ਨਿਰਮਾਤਾ ਕੰਪਨੀ Smartron ਨੇ ਆਪਣੇ ਨਵੇਂ tbook flex ਨੋਟਬੁੱਕ ਨੂੰ ਭਾਰਤ 'ਚ ਪੇਸ਼ ਕਰ ਦਿੱਤਾ ਹੈ। ਇਹ 2-ਇਨ-1 ਨੋਟਬੁੱਕ ਇੱਕ ਡਿਟੇਚੇਬਲ ਕੀ-ਬੋਰਡ ਦੇ ਨਾਲ ਆਉਂਦਾ ਹੈ ਜਿਸੇਂ ਤੁਸੀਂ ਇਸ ਨੂੰ ਟੈਬਲੇਟ ਦੀ ਤਰ੍ਹਾਂ ਵੀ ਇਸਤੇਮਾਲ ਕਰ ਪਾਣਗੇ। ਟੀ-ਬੁੱਕ ਫਲੈਕਸ ਐਲਮੀਨੀਅਮ ਅਤੇ ਮੈਗਨੀਸ਼ੀਅਮ ਬਾਡੀ ਦੇ ਨਾਲ ਆਉਂਦਾ ਹੈ। ਟੀ-ਬੁੱਕ 'ਚ ਫਿੰਗਰਪ੍ਰਿੰਟ ਸੈਂਸਰ ਅਤੇ ਸਟਾਈਲਸ ਸਪੋਰਟ ਹੈ। ਇਹ ਬੈਕਲਿਟ ਕੀ-ਬੋਰਡ ਅਤੇ ਬਲੂਟੱਥ ਕੁਨੈੱਕਟੀਵਿਟੀ ਦੇ ਨਾਲ ਆਉਂਦਾ ਹੈ। ਕੰਪਨੀ ਨੇ ਆਪਣੇ ਇਸ ਡਿਵਾਇਸ ਨੂੰ ਆਰੇਂਜ ਗ੍ਰੇ ਅਤੇ ਬਲੈਕ ਗ੍ਰੇ ਰੰਗ 'ਚ ਪੇਸ਼ ਕੀਤਾ ਹੈ। ਉਥੇ ਹੀ ਟੀ-ਬੁੱਕ ਫਲੈਕਸ ਦਾ ਕੋਰ ਐੱਮ3 ਵੇਰੀਐਂਟ 42,990 ਰੁਪਏ 'ਚ ਮਿਲੇਗਾ ਅਤੇ ਕੋਰ ਆਈ5 ਵਰਜ਼ਨ ਨੂੰ 52,990 ਰੁਪਏ 'ਚ ਈ-ਕਾਮਰਸ ਸਾਈਟ ਫਲਿੱਪਕਾਰਟ 'ਤੇ 13 ਮਈ ਨੂੰ ਰਾਤ 12 ਵਜੇ ਤੋਂ ਵਿਕਰੀ ਲਈ ਉਪਲੱਬਧ ਕੀਤਾ ਜਾਵੇਗਾ।
ਸਪੈਸੀਫਿਕੇਸ਼ਨਸ
ਇਸ 'ਚ 12.2 ਇੰਚ ਦੀ ਡਬਲੀਊ. ਕਿਊ.ਐਕਸ. ਜੀ. ਐੱਸ (2560x1600 ਪਿਕਸਲ) ਆਈ. ਪੀ. ਐੱਸ ਮਲਟੀ-ਟੱਚ ਡਿਸਪਲੇਅ (ਸਟਾਈਲਸ ਸਪੋਰਟ) ਹੈ। ਇਹ ਫਿੰਗਰਪ੍ਰਿੰਟ ਰੇਸਿਸਟੈਂਟ ਓਲੀਯੋਫੋਬਿਕ ਲੇਅਰ ਦੇ ਨਾਲ ਕੋਟੇਡ ਹੈ। ਇਸ 'ਚ 7th ਜਨਰੇਸ਼ਨ ਇੰਟੈੱਲ ਕੋਰ ਐੈੱਮ3-7 ਵਾਈ30 ਪ੍ਰੋਸੈਸਰ ਹੈ। ਦੂੱਜੇ ਵੇਰੀਐਂਟ 'ਚ 7th ਜਨਰੇਸ਼ਨ ਇੰਟੈੱਲ ਕੋਰ ਆਈ5-7 ਵਾਈ 54 ਪ੍ਰੋਸੈਸਰ, ਰੈਮ 4 ਜੀ. ਬੀ, ਐੱਸ. ਐੈੱਸ. ਡੀ. ਸਟੋਰੇਜ਼ 128 ਜੀ. ਬੀ, ਗਰਾਫਿਕ ਕਾਰਡ ਇੰਟੈੱਲ ਐੈੱਚ. ਡੀ ਗਰਾਫਿਕਸ 615, ਰਿਅਰ ਕੈਮਰਾ 5 ਮੈਗਾਪਿਕਸਲ , ਫਰੰਟ ਕੈਮਰਾ 2 ਮੈਗਾਪਿਕਸਲ, ਬੈਟਰੀ 40 Whr ਦੀ ਲਿਥੀਅਮ-ਇਯਾਨ ਪਾਲੀਮਰ ਅਤੇ ਇਸ ਦਾ ਵਜ਼ਨ 950 ਗ੍ਰਾਮ ਹੈ।
ਇਸ ਤੋਂ ਇਲਾਵਾ ਇਸ 'ਚ ਦੋ ਯੂ. ਐੱਸ. ਬੀ 3.0 ਪੋਰਟ, ਇਕ ਯੂ.ਐੈੱਸ. ਬੀ ਟਾਈਪ-ਸੀ ਥੰਡਰਬੋਲਟ 3 ਪੋਰਟ, 3.5 ਐੱਮ. ਐੱਮ ਹੈੱਡਫੋਨ ਜੈੱਕ, ਮਾਇਕ੍ਰੋ ਐੈੱਸ. ਡੀ. ਕਾਰਡ ਸਲਾਟ ਅਤੇ ਮੈਗਨੈਟਿਕ ਪੋਗੋ ਪਿਨ ਦਿੱਤੇ ਗਏ ਹਨ। ਵਿੰਡੋਜ਼ 10 'ਤੇ ਚੱਲਣ ਵਾਲੇ ਸਮਾਰਟਰੋਨ ਟੀ-ਬੁੱਕ ਫਲੈਕਸ 'ਚ ਵਾਈ-ਫਾਈ 802.11 ਏ/ਬੀ/ਜੀ/ਐੈੱਨ/ਏ. ਸੀ, ਵਾਈ-ਫਾਈ ਡਾਇਰੈਕਟ ਅਤੇ ਬਲੂਟੁੱਥ 4.0 ਸਪੋਰਟ ਵੀ ਦਿੱਤੀ ਗਈ ਹੈ।