ਦਮਦਾਰ ਬੈਟਰੀ ਅਤੇ ਕੈਮਰੇ ਨਾਲ ਲੈਸ ਹਨ ਇਹ ਸਮਾਰਟਫੋਨਜ਼ Best Buy ਆਪਸ਼ਨ

06/21/2017 3:31:55 PM

xxxxਜਲੰਧਰ-ਹਾਲ ਹੀ ਦੌਰਾਨ ਸਮਾਰਟਫੋਨ ਬਜ਼ਾਰ 'ਚ ਕਈ ਹੈਂਡਸੈਟ ਲਾਂਚ ਕੀਤੇ ਗਏ ਹੈ। ਸ਼ਿਓਮੀ, ਮੋਟੋ ਅਤੇ ਸੈਮਸੰਗ ਦੇ ਇਲਾਵਾ ਨੋਕੀਆ 3,5 ਅਤੇ 6 ਦੇ ਨਾਲ ਵਾਪਸੀ ਕੀਤੀ ਹੈ।  ਅਜਿਹੇ 'ਚ ਯੂਜ਼ਰਸ ਦੇ ਕੋਲ ਸਮਾਰਟਫੋਨਜ਼ ਖਰੀਦਣ ਦੇ ਕਈ ਆਪਸ਼ਨਜ਼ ਮੌਜ਼ੂਦ ਹਨ। ਇਸੇ ਦੇ ਚੱਲਦੇ ਅਸੀਂ ਤੁਹਾਨੂੰ ਕੁਝ ਸਮਾਰਟਫੋਨਜ਼ ਦੇ ਆਪਸ਼ਨਜ਼ ਲਿਆਏ ਹੈ ਜੋ ਤੁਹਾਡੇ ਲਈ  Best Buy  ਸਾਬਿਤ ਹੋ ਸਕਦੇ ਹੈ ਇਨ੍ਹਾਂ 'ਚ ਕਈ ਹਾਲ ਹੀ 'ਚ ਲਾਂਚ ਕੀਤੇ ਗਏ ਹਨ।

PunjabKesari

1.Nokia 6: ਕੀਮਤ-14,999 ਰੁਪਏ
ਨੋਕੀਆ 6 ਐਂਡਰਾਈਡ 7.0 ਨਾਗਟ 'ਤੇ ਕੰਮ ਕਰਦਾ ਹੈ ਫੋਨ 'ਚ 5.5 ਇੰਚ ਦਾ ਫੁਲ ਐੱਚ.ਡੀ ਡਿਸਪਲੇ ਦਿੱਤਾ ਗਿਆ ਹੈ ਜਿਸ 'ਤੇ 2.5 ਡੀ ਗੋਰਿਲਾ ਗਲਾਸ ਦਾ ਪ੍ਰੋਟੈਕਸ਼ਨ ਦਿੱਤਾ ਗਿਆ ਹੈ ਇਹ ਫੋਨ ਕਵਾਲਕਾਮ ਸਨੈਪਡ੍ਰੈਗਨ 430 ਪ੍ਰੋਸੈਸਰ ਅਤੇ 3GB ਰੈਮ ਨਾਲ ਲੈਸ ਹੈ ਇਸ 'ਚ 32GB ਦੀ ਇੰਟਰਨਲ ਮੈਮਰੀ ਦਿੱਤੀ ਗਈ ਹੈ ਜਿਸਨੂੰ ਮਾਈਕ੍ਰੋਐੱਸਡੀ ਕਾਰਡ ਦੇ ਰਾਹੀਂ 128GB ਤੱਕ ਵਧਾ ਸਕਦੇ ਹੈ ਨਾਲ ਹੀ 3000 ਐੱਮ.ਏ.ਐੱਚ ਦੀ ਬੈਟਰੀ ਦਿਤੀ ਗਈ ਹੈ।  ਇਸ ਦੇ ਹੋਮ ਬਟਨ 'ਚ ਫਿੰਗਰਪ੍ਰਿੰਟ ਸੈਂਸਰ ਦਿੱਤਾ ਗਿਆ ਹੈ , ਫੋਟੋਗ੍ਰਾਫੀ ਦੇ ਲਈ ਇਸ 'ਚ f/ 2.0 ਦੇ ਨਾਲ 16 ਮੈਗਾਪਿਕਸਲ ਦਾ ਰਿਅਰ ਅਤੇ f/ 2.0 ਦੇ ਨਾਲ 8 ਮੈਗਾਪਿਕਸਲ ਦਾ ਫ੍ਰੰਟ ਕੈਮਰਾ ਦਿੱਤਾ ਗਿਆ ਹੈ

PunjabKesari

2.Samsung Galaxy J7 Pro:ਕੀਮਤ 20,900 ਰੁਪਏ
ਇਸ 'ਚ 2.5 ਡੀ ਕਵਰਡ ਗਲਾਸ ਡਿਜ਼ਾਇੰਨ ਦੇ ਨਾਲ 5.5 ਇੰਚ ਦਾ ਫੁਲ ਐੱਚ.ਡੀ ਸੁਪਰ ਅਮੋਲਡ ਡਿਸਪਲੇ ਦਿੱਤਾ ਗਿਆ ਹੈ ਇਸ 'ਚ ਆਲਵੇਜ਼ ਆਨ ਡਿਸਪਲੇ ਦਿੱਤਾ ਗਿਆ ਹੈ ਇਹ  ਫੋਨ ਐਂਡਰਾਈਡ 7.0 ਨਾਗਟ 'ਤੇ ਕੰਮ ਕਰਦਾ ਹੈ ਇਹ ਫੋਨ 1.6 ਗੀਗਾਹਰਟਜ਼ ਆਕਟਾ-ਕੋਰ ਐਕਸੀਨੋਸ 7870 ਪ੍ਰੋਸੈਸਰ ਅਤੇ 3GB ਰੈਮ ਨਾਲ ਲੈਸ ਹੈ ਇਸ 'ਚ 64GB ਦੀ ਇੰਟਰਨਲ ਮੈਮਰੀ ਦਿੱਤੀ ਗਈ ਹਾ ਜਿਸ ਨੂੰ ਮਾਈਕ੍ਰੋਐੱਸਡੀ ਕਾਰਡ ਦੇ ਰਾਹੀਂ ਵਧਾਇਆ ਜਾ ਸਕਦਾ ਹੈ ਫੋਨ ਨੂੰ ਪਾਵਰ ਦੇਣ ਦੇ ਲਈ ਇਸ 'ਚ 3600 ਐੱਮ.ਏ.ਐੱਚ ਦੀ ਬੈਟਰੀ ਦਿੱਤੀ ਗਈ ਹੈ। ਫੋਟੋਗ੍ਰਾਫੀ ਦੇ ਲਈ ਇਸ 'ਚ f/1.7 ਅਪਚਰ ਅਤੇ ਐੱਲ.ਈ.ਡੀ.  ਫਲੈਸ਼ ਦੇ ਨਾਲ 13 ਮੈਗਾਪਿਕਸਲ ਦਾ ਰਿਅਰ ਕੈਮਰਾ ਦਿੱਤਾ ਗਿਆ ਹੈ ਨਾਲ ਹੀ ਇਸ ਦਾ ਫ੍ਰੰਟ ਕੈਮਰਾ ਵੀ f/1.9 ਅਪਚਰ ਅਤੇ ਐੱਲ.ਈ.ਡੀ ਫਲੈਸ਼ ਦੇ ਨਾਲ 13 ਮੈਗਪਿਕਸਲ ਨਾਲ ਲੈਸ ਹੈ।

PunjabKesari

3.Xiaomi Redmi note 4: 
ਕੀਮਤ -ਪਹਿਲਾਂ ਵੇਂਰੀਅੰਟ 2GB ਰੈਮ ਅਤੇ 32GBਸਟੋਰੇਜ਼ 9,999 ਰੁਪਏ
         ਦੂਜਾ ਵੇਂਰੀਅੰਟ 3GBਰੈਮ ਅਤੇ 32GB ਸਟੋਰੇਜ਼ 10,999 ਰੁਪਏ
         ਤੀਜਾ ਵੇਂਰੀਅੰਟ 4GB ਰੈਮ ਅਤੇ 64GB ਸਟੋਰੇਜ਼ 12,999 ਰੁਪਏ
ਇਸ ਫੋਨ 'ਚ 2.5 ਡੀ ਕਵਰਡ ਗਲਾਸ ਦੇ ਨਾਲ 5.5 ਇੰਚ ਫੁਲ ਐੱਚ.ਡੀ ਡਿਸਪਲੇ ਦਿੱਤਾ ਗਿਆ ਹੈ। ਇਹ ਫੋਨ 2.0 ਗੀਗਾਹਰਟਜ਼ ਆਕਟਾ-ਕੋਰ ਸਨੈਪਡਰੈਗਨ 625 ਪ੍ਰੋਸੈਸਰ ਨਾਲ ਲੈਸ ਹੈ। ਗ੍ਰਾਫਿਕਸ ਦੇ ਲਈ ਇਸ 'ਚ ਐਂਡ੍ਰਨੋ 5.6 ਜੀ.ਪੀ. ਯੂ. ਦਿੱਤਾ ਗਿਆ ਹੈ ਇਸ ਦੀ ਇੰਟਰਨਲ ਮੈਮਰੀ ਨੂੰ ਮਾਈਕ੍ਰੋਐੱਸਡੀ ਕਾਰਡ ਦੇ ਰਾਹੀਂ 128 GB ਤੱਕ ਵਧਾ ਸਕਦੇ ਹੈ ਨਾਲ ਹੀ ਸ਼ਿਓਮੀ ਰੈੱਡਮੀ ਨੋਟ 4 ਐਂਡਰਾਈਡ 6.0 ਮਾਸ਼ਮੈਲੋ 'ਤੇ ਅਧਾਰਿਤ ਕੰਮ ਕਰਦਾ ਹੈ। ਫੋਟੋਗਰਾਫੀ ਦੇ ਲਈ ਇਸ 'ਚ 13 ਐੱਮ.ਪੀ. CMOS ਦੇ ਨਾਲ ਰੀਅਰ ਅੇਤ 5 ਐੱਮ.ਪੀ ਫ੍ਰੰਟ ਕੈਮਰਾ ਦਿੱਤਾ ਗਿਆ ਹੈ। ਇਸਦਾ ਰਿਅਰ ਕੈਮਰਾ ਐੱਲ.ਈ.ਡੀ ਫਲੈਸ਼ PDAF, f/2.0 ਅਪਚਰ ਵਰਗੇ ਫੀਚਰਸ ਨਾਲ ਲੈਸ ਹੈ ਇਸ 'ਚ 4100 ਐੱਮ.ਏ.ਐੱਚ ਦੀ ਬੈਟਰੀ ਦਿੱਤੀ ਗਈ ਹੈ ਫੋਨ 'ਚ ਫਿੰਗਰਪ੍ਰਿੰਟ ਸੈਂਸਰ ਵੀ ਦਿੱਤਾ ਗਿਆ ਹੈ।
PunjabKesari

4.Nokia 5: ਕੀਮਤ 9,499 ਰੁਪਏ
ਇਸ 'ਚ 5.2 ਇੰਚ ਡਿਸਪਲੇ ਦਿੱਤਾ ਗਿਆ ਹੈ ਇਹ ਫੋਨ ਸਨੈਪਡਰੈਗਨ 430 ਪ੍ਰੋਸੈਸਰ ਅਤੇ 2GB ਰੈਮ ਨਾਲ ਲੈਸ ਹੈ ਇਸ 'ਚ 16GB ਦੀ ਇੰਟਰਨਲ ਸਟੋਰੇਜ਼ ਦਿੱਤੀ ਗਈ ਹੈ ਜਿਸਨੂੰ ਮਾਈਕ੍ਰੋਐੱਸਡੀ ਕਾਰਡ ਦੇ ਰਾਹੀਂ 128GB ਤੱਕ ਵਧਾਇਆ ਜਾ ਸਕਦਾ ਹੈ। ਫੋਟੋਗ੍ਰਾਫੀ ਦੇ ਲਈ ਨੋਕੀਆ 5 'ਚ ਰਿਅਰ ਕੈਮਰਾ 13 ਮੈਗਾਪਿਕਸਲ ਦਾ ਦਿੱਤਾ ਗਿਆ ਹੈ ਜਦਕਿ ਫ੍ਰੰਟ ਕੈਮਰਾ 8 ਮੈਗਾਪਿਕਸਲ ਦਾ ਫ੍ਰੰਟ ਕੈਮਰਾ ਦਿੱਤਾ ਗਿਆ ਹੈ। ਇਸ 'ਚ 3000 ਐੱਮ.ਏ.ਐੱਚ ਦੀ ਨਾਨ ਰੀਮੂਵਬੇਲ ਬੈਟਰੀ ਦਿੱਤੀ ਗਈ ਹੈ। ਫੋਨ ਦੇ ਹੋਮ ਬਟਨ 'ਚ ਫਿੰਗਰਪ੍ਰਿੰਟ ਸੈਂਸਰ ਦਿੱਤਾ ਗਿਆ ਹੈ।

PunjabKesari

5.Nokia 3: ਕੀਮਤ 20,900 ਰੁਪਏ
ਇਸ ਫੋਨ 'ਚ 5 ਇੰਚ ਦੀ ਐੱਚ.ਡੀ ਡਿਸਪਲੇ ਦਿੱਤਾ ਗਿਆ ਹੈ ਇਹ ਫੋਨ 1.3 ਗਾਗਹਰਟਜ਼ ਕਵਾਡ-ਕੋਰ ਮੀਡੀਆਟੇਕ 6737 ਪ੍ਰੋਸੈਸਰ ਅਤੇ 2GB ਰੈਮ ਨਾਲ ਲੈਸ ਹੈ। ਇਸ 'ਚ 16GB ਦੀ ਇੰਟਰਨਲ ਸਟੋਰੇਜ਼ ਦਿੱਤੀ ਗਈ ਹੈ ਜਿਸ ਨੂੰ ਮਾਈਕ੍ਰੋਐੱਸਡੀ ਕਾਰਡ ਦੇ ਰਾਹੀਂ 
128GB ਤੱਕ ਵਧਾਇਆ ਜਾ  ਸਕਦਾ ਹੈ ਇਹ ਐਂਡਰਾਈਡ 7.0 ਨਾਗਟ 'ਤੇ ਕੰਮ ਕਰਦਾ ਹੈ ਫੋਟੋਗ੍ਰਾਫੀ ਦੇ  ਲਈ ਇਸ 'ਚ 8 ਮੈਗਾਪਿਕਸਲ ਦਾ ਰਿਅਰ ਅਤੇ ਫ੍ਰੰਟ ਕੈਮਰਾ ਦਿੱਤਾ ਗਿਆ ਹੈ ਪਾਵਰ ਦੇਣ ਦੇ ਲਈ ਫੋਨ 'ਚ 2650 ਐੱਮ.ਏ.ਐੱਚ ਦੀ ਬੈਟਰੀ ਦਿੱਤੀ ਗਈ ਹੈ।


Related News