ਸ਼ਾਓਮੀ ਤੇ ਵਨਪਲੱਸ ਤੋਂ ਬਾਅਦ ਹੁਣ Oppo ਲਿਆ ਰਹੀ Smart TV

12/31/2019 5:00:29 PM

ਗੈਜੇਟ ਡੈਸਕ– ਸ਼ਾਓਮੀ, ਵਨਪਲੱਸ ਅਤੇ ਨੋਕੀਆ ਤੋਂ ਬਾਅਦ ਹੁਣ ਚੀਨਦੀ ਦਿੱਗਜ ਸਮਾਰਟਫੋਨ ਨਿਰਮਾਤਾ ਕੰਪਨੀ ਓਪੋ ਵੀ ਸਮਾਰਟ ਟੀਵੀ ਦੀ ਰੇਸ ’ਚ ਸ਼ਾਮਲ ਹੋਣ ਜਾ ਰਹੀ ਹੈ। ਓਪੋ ਅਜੇ ਤਕ ਸਮਾਰਟਫੋਨ ਅਤੇ ਵਿਅਰੇਬਲ ਡਿਵਾਈਸਿਜ਼ ਬਣਾਉਂਦੀ ਹੈ ਪਰ ਹੁਣ ਕੰਪਨੀ ਨੇ ਆਪਣੇ ਪੋਰਟਫੋਲੀਓ ਨੂੰ ਵਧਾਉਣ ਦਾ ਫੈਸਲਾ ਕੀਤਾ ਹੈ। ਅਜੇ ਤਕ ਇਸ ਟੀਵੀ ਦੀ ਲਾਂਚਿੰਗ ਬਾਰੇ ਕੰਪਨੀ ਨੇ ਕੋਈ ਐਲਾਨ ਨਹੀਂ ਕੀਤਾ, ਹਾਲਾਂਕਿ ਰਿਪੋਰਟਾਂ ਦੀ ਮੰਨੀਏ ਤਾਂ ਇਸ ਟੀਵੀ ਦਾ ਨਾਂ Oppo TV ਹੋ ਸਕਦਾ ਹੈ। 

ਇਸ ਸਮੇਂ ਬਾਜ਼ਾਰ ’ਚ ਵੱਡੀ ਸਕਰੀਨ ਵਾਲੇ ਸਮਾਰਟ ਟੀਵੀ ਦੀ ਮੰਗ ਤੇਜ਼ੀ ਨਾਲ ਵੱਧ ਰਹੀ ਹੈ। ਇਹੀ ਕਾਰਨ ਹੈ ਕਿ ਕਈ ਸਮਾਰਟਫੋਨ ਬ੍ਰਾਂਡਸ ਨੇ ਇਸ ਸੈਕਟਰ ’ਚ ਐਂਟਰੀ ਕਰ ਲਈ ਹੈ। ਸ਼ਾਓਮੀ, ਹੁਵਾਵੇਈ, ਆਨਰ, ਮੋਟੋਰੋਲਾ ਅਤੇ ਵਨਪਲੱਸ ਨੇ ਭਾਰਤ ’ਚ ਆਪਣਾ ਸਮਾਰਟ ਟੀਵੀ ਲਾਂਚ ਕਰ ਦਿੱਤਾ ਹੈ। ਸ਼ਾਓਮੀ ਨੇ ਹਾਲ ਹੀ ’ਚ ਐਲਾਨ ਕੀਤਾ ਹੈ ਕਿ ਸਾਲ 2019 ’ਚ ਕੰਪਨੀ ਦੀ ਸਮਾਰਟ ਟੀਵੀ ਸ਼ਿਪਮੈਂਟ ਨੇ 1 ਕਰੋੜ ਯੂਨਿਟਸ ਨੂੰ ਪਾਵਰ ਕਰ ਦਿੱਤਾ। ਭਾਰਤ ’ਚ ਸਮਾਰਟ ਟੀਵੀ ਬਾਜ਼ਾਰ ’ਚ ਸ਼ਾਓਮੀ ਨੰਬਰ 1 ’ਤੇ ਕਾਬਜ਼ ਹੈ। 

ਇੰਟਰਨੈਸ਼ਨਲ ਡਾਟਾ ਕਾਰਪੋਰੇਸ਼ਨ (IDC) ਦੀ ਰਿਪੋਰਟ ਮੁਤਾਬਕ, ਭਾਰਤ ’ਚ ਸਮਾਰਟ ਟੀਵੀ ਬਾਜ਼ਾਰ ਦੇ 33 ਫੀਸਦੀ ਹਿੱਸੇ ’ਤੇ ਸ਼ਾਓਮੀ ਦਾ ਕਬਜ਼ਾ ਹੈ। ਉਥੇ ਹੀ 14 ਫੀਸਦੀ ਮਾਰਕੀਟ ਸ਼ੇਅਰ ਦੇ ਨਾਲ ਦੂਜੇ ਨੰਬਰ ’ਤੇ ਸੈਮਸੰਗ ਇੰਡੀਆ ਅਤੇ 13 ਫੀਸਦੀ ਦੇ ਨਾਲ ਤੀਜ਼ੇ ਨੰਬਰ ’ਤੇ ਐੱਲ.ਜੀ. ਹੈ। 


Related News