ਸਮਾਰਟਫੋਨ ਨਾਲ ਸਿਰਫ਼ 30 ਮਿੰਟਾਂ ’ਚ ਹੋਵੇਗੀ ਕੋਵਿਡ-19 ਦੀ ਸਹੀ ਜਾਂਚ

12/08/2020 2:27:15 PM

ਗੈਜੇਟ ਡੈਸਕ– ਦੁਨੀਆ ਭਰ ’ਚ ਕੋਰੋਨਾ ਮਹਾਂਮਾਰੀ ਦਾ ਕਹਿਰ ਜਾਰੀ ਹੈ ਅਤੇ ਕੋਰੋਨਾ ਮਰੀਜ਼ਾਂ ਦੀ ਗਿਣਤੀ ਵੀ ਲਗਾਤਾਰ ਵਧ ਰਹੀ ਹੈ। ਹੁਣ ਤਕ ਕੋਰੋਨਾ ਜਾਂਚ ਦੀ ਰਿਪੋਰਟ ਆਉਣ ’ਚ ਕਾਫੀ ਸਮਾਂ ਲੱਗ ਜਾਂਦਾ ਹੈ। ਇਸ ਵਿਚਕਾਰ ਵਿਗਿਆਨੀਆਂ ਨੇ ਸੀ.ਆਰ.ਆਈ.ਐੱਸ.ਪੀ.ਆਰ. ਆਧਾਰਿਤ ਕੋਵਿਡ-19 ਜਾਂਚ ਲਈ ਇਕ ਨਵੀਂ ਤਕਨੀਕ ਵਿਕਸਿਤ ਕੀਤੀ ਹੈ, ਜਿਸ ਵਿਚ ਸਮਾਰਟਫੋਨ ਕੈਮਰੇ ਦੀ ਵਰਤੋਂ ਕਰਕੇ 30 ਮਿੰਟਾਂ ਤੋਂ ਘੱਟ ਸਮੇਂ ’ਚ ਸਹੀ ਨਤੀਜਾ ਪ੍ਰਾਪਤ ਹੋ ਜਾਂਦਾ ਹੈ। ਹਾਲ ਹੀ ’ਚ ਇਕ ਪਤਰਿਕਾ ‘ਸੈੱਲ’ ’ਚ ਛਪੇ ਅਧਿਐਨ ਮੁਤਾਬਕ, ਨਵੀਂ ਜਾਂਚ ਨਾਲ ਨਾ ਸਿਰਫ ਪਾਜ਼ੇਟਿਵ ਜਾਂ ਨੈਗੇਟਿਵ ਨਤੀਜਾ ਪ੍ਰਾਪਤ ਕੀਤਾ ਜਾ ਸਕਦਾ ਹੈ ਸਗੋਂ ਇਸ ਵਿਚ ਵਾਇਰਲ ਲੋਡ ਦੀ ਵੀ ਜਾਂਚ ਕੀਤੀ ਜਾਂਦੀ ਹੈ। 

ਇਹ ਵੀ ਪੜ੍ਹੋ– IMC 2020: ਮੁਕੇਸ਼ ਅੰਬਾਨੀ ਦਾ ਵੱਡਾ ਐਲਾਨ, 2021 ’ਚ 5G ਲਾਂਚ ਕਰੇਗਾ ਰਿਲਾਇੰਸ ਜੀਓ

ਹੁਣ ਤਕ ਇੰਝ ਹੁੰਦੀ ਹੈ ਕੋਵਿਡ ਜਾਂਚ
ਖੋਜਕਾਰਾਂ ਨੇ ਦੱਸਿਆ ਕਿ ਸਾਰੇ ਸੀ.ਆਰ.ਆਈ.ਐੱਸ.ਪੀ.ਆਰ. ਜਾਂਚ ’ਚ ਵਾਇਰਲ ਆਰ.ਐੱਨ.ਏ. ਨੂੰ ਡੀ.ਐੱਨ.ਏ. ’ਚ ਬਦਲਣ ਦੀ ਲੋੜ ਹੁੰਦੀ ਹੈ ਅਤੇ ਇਸ ਦਾ ਪਤਾ ਲਗਾਉਣ ਤੋਂ ਪਹਿਲਾਂ ਇਸ ਨੂੰ ਵਧਾਉਣਾ ਹੁੰਦਾ ਹੈ, ਜਿਸ ਵਿਚ ਜ਼ਿਆਦਾ ਸਮਾਂ ਲਗਦਾ ਹੈ ਅਤੇ ਇਹ ਮੁਸ਼ਕਲ ਹੁੰਦਾ ਹੈ। 

ਇਹ ਵੀ ਪੜ੍ਹੋ– ਟਾਟਾ ਦੀ ਕਾਰ ਖ਼ਰੀਦਣ ਦਾ ਸ਼ਾਨਦਾਰ ਮੌਕਾ, ਮਿਲ ਰਹੇ ਜ਼ਬਰਦਸਤ ਆਫਰ

ਸੀ.ਆਰ.ਆਈ.ਐੱਸ.ਪੀ.ਆਰ. ਦਾ ਹੁੰਦਾ ਹੈ ਇਸਤੇਮਾਲ
ਖੋਜਕਾਰਾਂ ਨੇ ਕਿਹਾ ਕਿ ਅਜੇ ਹੋ ਰਹੀ ਕੋਵਿਡ ਜਾਂਚ ਪ੍ਰਕਿਰਿਆ ਦੇ ਉਲਟ ਨਵੇਂ ਤਰੀਕੇ ’ਚ ਇਨ੍ਹਾਂ ਸਾਰੇ ਕਦਮਾਂ ਨੂੰ ਛੱਡ ਕੇ ਸੀ.ਆਰ.ਆੀ.ਐੱਸ.ਪੀ.ਆਰ. ਦਾ ਇਸਤੇਮਾਲ ਕਰਕੇ ਸਿੱਧੇ ਵਾਇਰਲ ਆਰ.ਐੱਨ.ਏ. ਦਾ ਪਤਾ ਲਗਾਇਆ ਜਾਂਦਾ ਹੈ। ਅਮਰੀਕਾ ਦੇ ਗਲੈਡਸਟੋਨ ਇੰਸਟੀਚਿਊਟ ਦੀ ਸੀਨੀਅਰ ਖੋਜੀ ਜੈਨੀਫਰ ਡਾਉਡਨਾ ਨੇ ਕਿਹਾ ਕਿ ਅਸੀਂ ਸੀ.ਆਰ.ਆੀ.ਐੱਸ.ਪੀ.ਆਰ. ਆਧਾਰਿਤ ਜਾਂਚ ਨੂੰ ਲੈ ਕੇ ਇਸ ਲਈ ਉਤਸ਼ਾਹਿਤ ਹਾਂ ਕਿ ਇਹ ਲੋੜ ਦੇ ਸਮੇਂ ਜਲਦ ਅਤੇ ਸਹੀ ਨਤੀਜੇ ਦਿੰਦਾ ਹੈ। 

ਇਹ ਵੀ ਪੜ੍ਹੋ– WhatsApp ਯੂਜ਼ਰਸ ਲਈ ਬੁਰੀ ਖ਼ਬਰ! ਮੰਨਣੀਆਂ ਪੈਣਗੀਆਂ ਨਵੀਆਂ ਸ਼ਰਤਾਂ ਜਾਂ ਡਿਲੀਟ ਕਰੋ ਅਕਾਊਂਟ

ਇਨ੍ਹਾਂ ਸਥਾਨਾਂ ’ਤੇ ਉਪਯੋਗੀ
ਡਾਉਡਨਾ ਨੇ ਕਿਹਾ ਕਿ ਇਹ ਵਿਸ਼ੇਸ਼ ਰੂਪ ਨਾਲ ਉਨ੍ਹਾਂ ਸਥਾਨਾਂ ’ਤੇ ਜ਼ਿਆਦਾ ਉਪਯੋਗੀ ਹੈ ਜਿਥੇ ਜਾਂਚ ਦੀ ਸੀਮਤ ਪਹੁੰਚ ਹੋਵੇ ਜਾਂ ਜਦੋਂ ਵਾਰ-ਵਾਰ ਤੇਜ਼ੀ ਨਾਲ ਜਾਂਚ ਦੀ ਲੋੜ ਪਵੇ। ਇਹ ਕੋਵਿਡ-19 ਨੂੰ ਲੈ ਕੇ ਆ ਰਹੀਆਂ ਰੁਕਾਵਟਾਂ ਨੂੰ ਦੂਰ ਕਰ ਸਕਦਾ ਹੈ। 

ਇਹ ਵੀ ਪੜ੍ਹੋ– ਇਹ ਕੰਪਨੀ ਲਿਆਈ ਖ਼ਾਸ ਆਫਰ, ਦੁਗਣੀ ਇੰਟਰਨੈੱਟ ਸਪੀਡ ਨਾਲ ਮਿਲਣਗੇ ਹੋਰ ਵੀ ਕਈ ਫਾਇਦੇ

ਇਸ ਤਕਨੀਕ ਲਈ ਮਿਲਿਆ ਨੋਬਲ ਪੁਰਸਕਾਰ
ਡਾਉਡਨਾ ਨੂੰ 2020 ’ਚ ਸੀ.ਆਰ.ਆਈ.ਐੱਸ.ਪੀ.ਆਰ.-ਸੀ.ਏ.ਐੱਸ. ਜੀਨੋਮ ਪੜਤਾਲ ਲਈ ਰਸਾਇਣ ਸ਼ਾਸਤਰ ਦਾ ਨੋਬਲ ਪੁਰਸਕਾਰ ਮਿਲਿਆ ਹੈ। ਖੋਜਕਾਰਾਂ ਨੇ ਪਾਇਆ ਕਿ ਉਪਕਰਣ ਨੇ ਪੰਜ ਮਿੰਟਾਂ ’ਚ ਪਾਜ਼ੇਟਿਵ ਨਮੂਨਿਆਂ ਦਾ ਸਹੀ-ਸਹੀ ਪਤਾ ਲਗਾ ਲਿਆ। 


Rakesh

Content Editor

Related News