ਵੀਡੀਓ ਕਾਲਿੰਗ ਦੀ ਸੁਵਿਧਾ ਨਾਲ TCL ਨੇ ਲਾਂਚ ਕੀਤਾ ਨਵਾਂ ਸਮਾਰਟ ਟੀ.ਵੀ.

Saturday, Sep 11, 2021 - 01:33 PM (IST)

ਗੈਜੇਟ ਡੈਸਕ– ਟੀ.ਵੀ. ਨਿਰਮਾਤਾ ਕੰਪਨੀ ਟੀ.ਸੀ.ਐੱਲ. ਨੇ iFFalcon K72 55 ਇੰਚ ਦਾ 4ਕੇ ਸਮਾਰਟ ਟੀ.ਵੀ. ਭਾਰਤ ’ਚ ਲਾਂਚ ਕਰ ਦਿੱਤਾ ਹੈ। ਇਸ ਸਮਾਰਟ ਟੀ.ਵੀ. ਦੀ ਸਭ ਤੋਂ ਵੱਡੀ ਖਾਸੀਅਤ ਹੈ ਕਿ ਇਸ ਵਿਚ ਵੀਡੀਓ ਕਾਲਿੰਗ ਲਈ ਐਕਸਟਰਨਲ ਕੈਮਰ ਦਿੱਤਾ ਗਿਆ ਹੈ ਅਤੇ ਇਸ ਵਿਚ ਐਂਡਰਾਇਡ 11 ਦੀ ਸਪੋਰਟ ਵੀ ਮਿਲੇਗੀ। ਕੀਮਤ ਦੀ ਗੱਲ ਕਰੀਏ ਤਾਂ iFFalcon K72 55 ਇੰਚ 4ਕੇ ਟੀ.ਵੀ. ਦੀ ਕੀਮਤ 51,999 ਰੁਪਏ ਰੱਖੀ ਗਈ ਹੈ ਅਤੇ ਇਸ ਦੀ ਵਿਕਰੀ ਫਲਿਪਕਾਰਟ ਰਾਹੀਂ ਕਾਲੇ ਰੰਗ ’ਚ ਸ਼ੁਰੂ ਹੋ ਚੁੱਕੀ ਹੈ। ਇਸ ਟੀ.ਵੀ. ਦੇ ਨਾਲ ਇਕ ਸਾਲ ਦੀ ਵਾਰੰਟੀ ਵੀ ਮਿਲੇਗੀ, ਇਸ ਤੋਂ ਇਲਾਵਾ ਤੁਸੀਂ ਇਸ ਨੂੰ 1,778 ਰਪਏ ਦੀ ਮਾਸਿਕ ਈ.ਐੱਮ.ਆਈ. ’ਤੇ ਵੀ ਖਰੀਦ ਸਕਦੇ ਹੋ। 

iFFalcon K72 55 ਦੀਆਂ ਖੂਬੀਆਂ
- ਇਸ ਵਿਚ ਤੁਹਾਨੂੰ ਡਾਲਬੀ ਵਿਜ਼ਨ ਅਤੇ ਡਾਲਬੀ ਐਟਮਾਸ ਦੀ ਸਪੋਰਟ ਮਿਲਦੀ ਹੈ। 
- ਇਸ ਦੇ ਨਾਲ ਐਕਸਟਰਨਲ ਕੈਮਰਾ ਕੰਪਨੀ ਵਲੋਂ ਹੀ ਮਿਲੇਗਾ।
- ਇਹ ਸਮਾਰਟ ਟੀ.ਵੀ. HDR10 ਸਮੇਤ ਐੱਚ.ਡੀ.ਆਰ. ਦੇ ਕਈ ਫਾਰਮੇਟ ਨੂੰ ਸਪੋਰਟ ਕਰਦਾ ਹੈ। 
- ਟੀ.ਸੀ.ਐੱਲ. ਦਾ ਦਾਅਵਾ ਹੈ ਕਿ ਇਸ ਟੀ.ਵੀ. ’ਤੇ ਗੇਮਰ ਲੈਗ ਫ੍ਰੀ ਅਤੇ ਬਲੱਰ ਫ੍ਰੀ ਗੇਮ ਖੇਡ ਸਕਣਗੇ। 
- ਟੀ.ਵੀ. ਦੇ ਪੈਨਲ ਦਾ ਕੁਆਲਿਟੀ QLED ਹੈ।
- ਇਸ ਵਿਚ ਨੈੱਟਫਲਿਕਸ, ਡਿਜ਼ਨੀ+ ਹੌਟਸਟਾਰ ਵਰਗੇ ਐਪਸ ਪ੍ਰੀ-ਇੰਸਟਾਲ ਮਿਲਣਗੇ ਅਤੇ ਹੋਰ ਐਪਸ ਨੂੰ ਡਾਊਨਲੋਡ ਕਰਨ ਲਈ ਗੂਗਲ ਪਲੇਅ ਸਟੋਰ ਦਾ ਸਪੋਰਟ ਦਿੱਤਾ ਗਿਆ ਹੈ। 
- ਕੁਨੈਕਟੀਵਿਟੀ ਲਈ ਟੀ.ਵੀ. ’ਚ ਤਿੰਨ HDMI 2.1 ਪੋਰਟ, ਦੋ ਯੂ.ਐੱਸ.ਬੀ. ਪੋਰਟ, ਇਕ ਈਥਰਨੈੱਸ ਪੋਰਟ, SPDIF ਪੋਰਟ, ਬਲੂਟੁੱਥਅਤੇ ਡਿਊਲ ਬੈਂਡ ਵਾਈ-ਫਾਈ ਪੋਰਟ ਦਿੱਤਾ ਗਿਆ ਹੈ। 
- ਰਿਮੋਟ ’ਚ ਗੂਗਲ ਅਸਿਸਟੈਂਟ ਦੀ ਸੁਵਿਧਾ ਮਿਲੇਗੀ। 


Rakesh

Content Editor

Related News