ਔਰਤਾਂ ਨੂੰ ਸੜਕ 'ਤੇ ਸੁਰੱਖਿਆ ਪ੍ਰਦਾਨ ਕਰੇਗੀ ਸਮਾਰਟ ਜਿਊਲਰੀ

Friday, Jun 08, 2018 - 09:42 PM (IST)

ਜਲੰਧਰ — ਭਾਰਤ ਵਰਗੇ ਦੇਸ਼ ਵਿਚ ਔਰਤਾਂ ਦੀ ਸੁਰੱਖਿਆ ਲਈ ਅਜਿਹੀ ਸਮਾਰਟ ਜਿਊਲਰੀ ਬਣਾਈ ਗਈ ਹੈ, ਜੋ ਸਿਰਫ ਇਕ ਬਟਨ ਦਬਾਉਣ 'ਤੇ ਅਲਰਟ ਨਾਲ ਤੁਹਾਡੀ ਲਾਈਵ ਲੋਕੇਸ਼ਨ ਤੁਹਾਡੇ ਦੋਸਤਾਂ-ਰਿਸ਼ਤੇਦਾਰਾਂ ਤਕ ਪਹੁੰਚਾ ਦੇਵੇਗੀ, ਜਿਸ ਨਾਲ ਮੁਸੀਬਤ ਵੇਲੇ ਆਸਾਨੀ ਨਾਲ ਮਦਦ ਮਿਲ ਸਕੇਗੀ।  'ਸੇਫਰ ਪ੍ਰੋ' ਨਾਂ ਦੀ ਇਹ ਸਮਾਰਟ ਜਿਊਲਰੀ ਭਾਰਤ ਦੀ ਸਟਾਰਟਅਪ ਕੰਪਨੀ 'ਲੀਫ ਵੇਅਰੇਬਲ' ਵਲੋਂ ਤਿਆਰ ਕੀਤੀ ਗਈ ਹੈ। ਵੂਮਨ ਸੇਫਟੀ ਫਾਊਂਡੇਸ਼ਨ XPR9Z5 ਨੇ ਵੀ ਇਸ ਡਿਵਾਈਸ ਨੂੰ ਉਤਸ਼ਾਹ ਦਿੰਦਿਆਂ ਔਰਤਾਂ ਲਈ ਕਾਫੀ ਖਾਸ ਦੱਸਿਆ ਹੈ।

ਡਿਵਾਈਸ 'ਚ ਲੱਗੀ ਹਾਈ ਟੈੱਕ ਚਿਪ
ਸੇਫਰ ਪ੍ਰੋ ਡਿਵਾਈਸ ਵਿਚ ਛੋਟੀ ਹਾਈਟੈੱਕ ਚਿਪ ਲਾਈ ਗਈ ਹੈ, ਜੋ ਬਲੂਟੁੱਥ ਰਾਹੀਂ ਸਮਾਰਟਫੋਨ ਨਾਲ ਜੁੜ ਕੇ ਕੰਮ ਕਰਦੀ ਹੈ। ਡਿਵਾਈਸ ਵਿਚ ਐਮਰਜੈਂਸੀ ਬਟਨ ਲੱਗਾ ਹੈ, ਜਿਸ ਨੂੰ 2 ਵਾਰ ਦਬਾਉਣ 'ਤੇ ਨਿਰਧਾਰਤ ਕੀਤੇ ਗਏ ਫੋਨ ਨੰਬਰਾਂ 'ਤੇ ਨੋਟੀਫਿਕੇਸ਼ਨ ਜਾਂਦੀ ਹੈ, ਜਿਸ ਵਿਚ ਲਾਈਵ ਲੋਕੇਸ਼ਨ, ਨੇੜਲੇ ਹਸਪਤਾਲ ਤੇ ਪੁਲਸ ਸਟੇਸ਼ਨ ਦੀ ਜਾਣਕਾਰੀ ਵੀ ਮਿਲਦੀ ਹੈ। 

PunjabKesari7 ਦਿਨਾਂ ਦਾ ਬੈਟਰੀ ਬੈਕਅਪ
ਇਸ ਡਿਵਾਈਸ ਨੂੰ ਇਕ ਵਾਰ ਫੁਲ ਚਾਰਜ ਕਰ ਕੇ 7 ਦਿਨਾਂ ਤਕ ਵਰਤੋਂ ਵਿਚ ਲਿਆਂਦਾ ਜਾ ਸਕਦਾ ਹੈ। ਨਾਲ ਹੀ ਇਸ ਨੂੰ Micro USB  ਰਾਹੀਂ ਆਸਾਨੀ ਨਾਲ ਸਿਰਫ 15 ਮਿੰਟਾਂ ਵਿਚ ਚਾਰਜ ਕੀਤਾ ਜਾ ਸਕਦਾ ਹੈ। ਇਸ ਡਿਵਾਈਸ ਦੇ ਪਹਿਲੇ ਉਤਪਾਦ ਨੂੰ ਸਾਲ 2016 ਵਿਚ ਲਿਆਂਦਾ ਗਿਆ ਸੀ ਪਰ ਉਸ ਵੇਲੇ ਇਹ ਕੰਮ ਕਰਨ 'ਚ 90 ਸੈਕੰਡ ਦਾ ਸਮਾਂ ਲੈਂਦਾ ਸੀ। 'ਸੇਫਰ ਪ੍ਰੋ' ਨਾਂ ਦਾ ਇਹ ਡਿਵਾਈਸ 1899 ਰੁਪਏ ਵਿਚ ਮੁਹੱਈਆ ਕਰਵਾਇਆ ਜਾਵੇਗਾ। ਅਮਰੀਕਾ ਵਿਚ ਇਸ ਦੀ ਕੀਮਤ 28.50 ਡਾਲਰ ਰੱਖੀ ਗਈ ਹੈ।

PunjabKesariਸੁਰੱਖਿਆ ਮੌਲਿਕ ਮਨੁੱਖੀ ਅਧਿਕਾਰ ਹੈ
ਵੂਮਨ ਸੇਫਟੀ XPrize ਫਾਊਂਡੇਸ਼ਨ ਦੀ ਮੋਢੀ ਅਨੂ ਜੈਨ ਦਾ ਕਹਿਣਾ ਹੈ ਕਿ ਸੁਰੱਖਿਆ ਮੌਲਿਕ ਮਨੁੱਖੀ ਅਧਿਕਾਰ ਹੈ ਅਤੇ ਇਸੇ ਗੱਲ ਵੱਲ ਧਿਆਨ ਦਿੰਦਿਆਂ ਔਰਤਾਂ ਲਈ ਇਹ ਡਿਵਾਈਸ ਕਾਫੀ ਖਾਸ ਹੈ। ਸਾਡੇ ਲਈ ਇਹ ਸਵੀਕਾਰ ਯੋਗ ਨਹੀਂ ਸੀ ਕਿ ਸਾਡੇ ਕੋਲ ਸੈਕਸ ਸ਼ੋਸ਼ਣ ਦੀ ਮਹਾਮਾਰੀ ਨੂੰ ਰੋਕਣ ਵਿਚ ਮਦਦ ਕਰਨ ਵਾਲਾ ਕੋਈ ਹੱਲ ਨਹੀਂ ਹੈ। ਅਸੀਂ ਇਸ ਦੀ ਨਿਰਮਾਤਾ ਤੇ ਉਨ੍ਹਾਂ ਸਾਰੀਆਂ ਟੀਮਾਂ ਦਾ ਧੰਨਵਾਦ ਕਰਦੇ ਹਾਂ, ਜਿਨ੍ਹਾਂ ਮਨੁੱਖਤਾ ਨੂੰ ਅੱਗੇ ਵਧਾਉਣ ਲਈ ਇਸ ਹੱਲ ਨੂੰ ਲੱਭਣ ਵਿਚ ਯੋਗਦਾਨ ਪਾਇਆ।


Related News