ਐਂਡ੍ਰਾਇਡ ਫੋਨ ਦੀ ਵਰਤੋਂ ਨੂੰ ਹੋਰ ਵੀ ਆਸਾਨ ਬਣਾਏਗਾ ਗੂਗਲ ਦਾ ਸਮਾਰਟ ਜੈਸਚਰ
Tuesday, Feb 09, 2016 - 08:27 PM (IST)

ਜਲੰਧਰ— ਲੋਕਾਂ ''ਚ ਸਮਾਰਟਫੋਨ ਦਾ ਕ੍ਰੇਜ਼ ਇੰਨਾ ਜ਼ਿਆਦਾ ਵਧਦਾ ਜਾ ਰਿਹਾ ਹੈ ਕਿ ਯੂਜ਼ਰਸ ਬਿਹਤਰ ਲੁਕ ਅਤੇ ਨਵੇਂ ਫੀਚਰਜ਼ ਦੇਖ ਕੇ ਕਿਸੇ ਵੀ ਬ੍ਰਾਂਡ ਦਾ ਸਮਾਰਟਫੋਨ ਖਰੀਦ ਲੈਂਦੇ ਹਨ। ਇਨ੍ਹਾਂ ''ਚ ਕਾਲਿੰਗ, ਮੈਨਿਊ ਅਤੇ ਕੈਮਰੇ ਸਮੇਤ ਸਾਰੇ ਆਪਸ਼ਨ ਸਾਹਮਣੇ ਹੁੰਦੇ ਹਨ। ਇਸ ਦੇ ਵਰਤੋਂ ਨੂੰ ਸਮਝਣ ''ਚ ਜ਼ਿਆਦਾ ਸਮਾਂ ਨਹੀਂ ਲਗਦਾ। ਇੰਨਾ ਹੀ ਨਹੀਂ ਇਸ ਵਿਚ ਬਿਹਤਰ ਕਸਟਮਾਈਜੇਸ਼ਨ ਵੀ ਹੈ ਜਿਥੇ ਆਪਣੇ ਪਸੰਦੀਦਾ ਐਪ ਨੂੰ ਹੋਮ ਸਕ੍ਰੀਨ ''ਤੇ ਜਾਂ ਫੇਵਰਟ ਟ੍ਰੇਅ ''ਚ ਰੱਖ ਸਕਦੇ ਹੋ। ਇਨ੍ਹਾਂ ਤੋਂ ਇਲਾਵਾ ਵੀ ਕੁਝ ਸਮਾਰਟ ਤਰੀਕੇ ਹਨ ਜਿਨ੍ਹਾਂ ਦੀ ਮਦਦ ਨਾਲ ਐਂਡ੍ਰਾਇਡ ਸਮਾਰਟਫੋਨ ਦੀ ਵਰਤੋਂ ਨੂੰ ਹੋਰ ਵੀ ਆਸਾਨ ਬਣਾਇਆ ਜਾ ਸਕਦਾ ਹੈ। ਅਜਿਹਾ ਹੀ ਇਕ ਤਰੀਕਾ ਹੈ ਗੂਗਲ ਜੈਸਚਰ ਸਰਚ। ਇਸ ਨੂੰ ਫੋਨ ''ਚ ਕੰਟੈਂਟ ਸਰਚ ਦਾ ਸਟਾਈਲਿਸ਼ ਤਰੀਕਾ ਵੀ ਕਹਿ ਸਕਦੇ ਹੋ।
ਗੂਗਲ ਜੈਸਚਰ ਸਰਚ ਫੋਨ ਲਈ ਇਕ ਛੋਟੀ ਜਿਹੀ ਐਪਲੀਕੇਸ਼ਨ ਹੈ ਜੋ ਫੋਨ ''ਚ ਕੰਟੈਂਟ ਸਰਚ ਨੂੰ ਬੇਹੱਦ ਹੀ ਆਸਾਨ ਬਣਾ ਦਿੰਦੀ ਹੈ। ਐਪਲੀਕੇਸ਼ਨ ਨੂੰ ਓਪਨ ਕਰਦੇ ਹੀ ਸਕ੍ਰੀਨ ''ਤੇ ਬਲੈਕ ਸਪੇਸ ਦਿਖਾਈ ਦਿੰਦੀ ਹੈ। ਇਥੇ ਤੁਸੀਂ ਜਿਸ ਕੰਟੈੱਕਟ ਨੂੰ ਜਾਂ ਐਪ ਨੂੰ ਸਰਚ ਕਰਨਾ ਚਾਹੁੰਦੇ ਹੋ ਉਸ ਨਾਲ ਸੰਬੰਧਿਤ ਪਹਿਲਾ ਅੱਖਰ ਲਿਖੋ। ਅੱਖਰ ਲਿਖਦੇ ਹੀ ਉਸ ਨਾਲ ਸੰਬੰਧਿਤ ਸਾਰੇ ਕੰਟੈੱਕਟ ਅਤੇ ਐਪ ਫੋਨ ਦੀ ਸਕ੍ਰੀਨ ''ਤੇ ਉਪਲੱਬਧ ਹੋਣਗੇ। ਇਥੋਂ ਤੁਸੀਂ ਬਸ ਇਕ ਕਲਿੱਕ ''ਚ ਇਨ੍ਹਾਂ ਦੀ ਵਰਤੋਂ ਕਰ ਸਕਦੇ ਹੋ।