ਛੁੱਟੀਆਂ ਨੂੰ ਲੈ ਕੇ ਵੱਡੀ ਖ਼ਬਰ: ਜਾਣੋ ਹੋਰ ਕਿੰਨੇ ਦਿਨ ਬੰਦ ਰਹਿਣਗੇ ਸਕੂਲ-ਕਾਲਜ ਤੇ ਦਫ਼ਤਰ!
Wednesday, Sep 03, 2025 - 08:14 AM (IST)

ਨੈਸ਼ਨਲ ਡੈਸਕ- ਸਤੰਬਰ ਮਹੀਨੇ ਦੀ ਸ਼ੁਰੂਆਤ ਇਸ ਵਾਰ ਭਾਰੀ ਮੀਂਹ ਨਾਲ ਹੋਈ ਹੈ, ਜਿਸ ਦੌਰਾਨ ਸਕੂਲ ਬੰਦ ਹੋਣ ਕਾਰਨ ਬੱਚਿਆਂ ਨੂੰ ਮੌਜਾਂ ਲੱਗ ਗਈਆਂ। ਬੱਚਿਆਂ ਦੇ ਨਾਲ-ਨਾਲ ਸਰਕਾਰੀ ਕਰਮਚਾਰੀਆਂ ਲਈ ਵੀ ਇਹ ਮਹੀਨੇ ਖ਼ਾਸ ਹੈ, ਕਿਉਂਕਿ ਇਸ ਮਹੀਨੇ ਭਾਰੀ ਮੀਂਹ ਅਤੇ ਤਿਉਹਾਰਾਂ ਕਾਰਨ ਬਹੁਤ ਸਾਰੀਆਂ ਛੁੱਟੀਆਂ ਮਿਲ ਸਕਦੀਆਂ ਹਨ। ਇਸ ਦੇ ਨਾਲ ਹੀ ਦੇਸ਼ ਦੇ ਵੱਖ-ਵੱਖ ਰਾਜਾਂ ਵਿੱਚ ਕਈ ਵੱਡੇ ਤਿਉਹਾਰਾਂ ਅਤੇ ਖੇਤਰੀ ਮੌਕਿਆਂ ਦੀਆਂ ਛੁੱਟੀਆਂ ਆਉਣ ਵਾਲੀਆਂ ਹਨ। ਇਸ ਦੌਰਾਨ ਬੈਂਕਾਂ, ਸਕੂਲਾਂ ਅਤੇ ਸਰਕਾਰੀ ਦਫਤਰਾਂ ਵਿੱਚ ਛੁੱਟੀਆਂ ਰਹਿਣਗੀਆਂ। ਇਨ੍ਹਾਂ ਵਿੱਚ ਕਰਮ ਪੂਜਾ, ਓਨਮ, ਈਦ-ਏ-ਮਿਲਾਦ, ਇੰਦਰਜਾਤਰਾ, ਨਵਰਾਤਰੀ ਸਥਾਪਨਾ, ਦੁਰਗਾ ਪੂਜਾ ਅਤੇ ਮਹਾਰਾਜਾ ਹਰੀ ਸਿੰਘ ਜਯੰਤੀ ਵਰਗੇ ਮਹੱਤਵਪੂਰਨ ਮੌਕੇ ਸ਼ਾਮਲ ਹਨ। ਦੱਸਣਯੋਗ ਹੈ ਕਿ ਬੈਂਕ ਹਮੇਸ਼ਾ ਦੀ ਤਰ੍ਹਾਂ ਐਤਵਾਰ ਅਤੇ ਮਹੀਨੇ ਦੇ ਦੂਜੇ ਤੇ ਚੌਥੇ ਸ਼ਨੀਵਾਰ ਨੂੰ ਵੀ ਬੰਦ ਰਹਿਣਗੇ।
ਇਹ ਵੀ ਪੜ੍ਹੋ : 4 ਸਤੰਬਰ ਨੂੰ ਬੰਦ ਦਾ ਐਲਾਨ!
ਪੰਜਾਬ ਵਿਚ ਹੋਣ ਵਾਲੀਆਂ ਛੁੱਟੀਆਂ ਦੇ ਬਾਰੇ
ਪੰਜਾਬ ਵਿਚ ਇਸ ਸਮੇਂ ਮੀਂਹ ਨੂੰ ਲੈ ਕੇ ਸਕੂਲ ਬੰਦ ਕਰ ਦਿੱਤੇ ਗਏ ਹਨ। ਪੰਜਾਬ ਵਿਚ ਸਤੰਬਰ ਦੇ ਮਹੀਨੇ ਸਰਕਾਰ ਵੱਲੋਂ ਜਾਰੀ ਕੀਤੀਆਂ ਗਈਆਂ ਛੁੱਟੀਆਂ ਦੀ ਲਿਸਟ ਵਿਚ ਕੁੱਲ੍ਹ 7 ਛੁੱਟੀਆਂ ਆ ਰਹੀਆਂ ਹਨ, ਜਿਸ ਵਿਚੋਂ ਇਕ ਛੁੱਟੀ ਗਜ਼ਟਿਡ ਹੋਵੇਗੀ, ਜਿਸ ਦਿਨ ਸਕੂਲ-ਕਾਲਜ ਬੰਦ ਰਹਿਣਗੇ ਅਤੇ ਬਾਕੀ 6 ਛੁੱਟੀਆਂ ਰਾਖਵੀਆਂ ਹੋਣਗੀਆਂ। ਇਸ ਦੇ ਇਲਾਵਾ 4 ਐਤਵਾਰ ਆ ਰਹੇ ਹਨ। 22 ਸਤੰਬਰ ਨੂੰ ਮਹਾਰਾਜ ਅਗਰਸੇਨ ਜਯੰਤੀ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਸਰਕਾਰੀ ਛੁੱਟੀ ਐਲਾਨੀ ਗਈ ਹੈ, ਜੋਕਿ ਸੋਮਵਾਰ ਨੂੰ ਆ ਰਹੀ ਹੈ ਅਤੇ ਇਸ ਦਿਨ ਪੰਜਾਬ ਵਿਚ ਸਾਰੇ ਸਕੂਲ-ਕਾਲਜ ਬੰਦ ਰਹਿਣਗੇ।
ਇਹ ਵੀ ਪੜ੍ਹੋ : ਵੱਡੀ ਖ਼ਬਰ : 272 ਯਾਤਰੀਆਂ ਨੂੰ ਲੈ ਕੇ ਜਾ ਰਹੀ ਇੰਡੀਗੋ ਏਅਰਲਾਈਨਜ਼ ਦੀ ਉਡਾਣ ਨਾਲ ਵਾਪਰਿਆ ਹਾਦਸਾ
ਸੂਬੇ ਅਨੁਸਾਰ ਸਤੰਬਰ 2025 ਦੀਆਂ ਬੈਂਕ ਛੁੱਟੀਆਂ
3 ਸਤੰਬਰ (ਬੁੱਧਵਾਰ) – ਝਾਰਖੰਡ – ਕਰਮ ਪੂਜਾ
4 ਸਤੰਬਰ (ਵੀਰਵਾਰ) – ਕੇਰਲ – ਪਹਿਲਾ ਓਨਮ
5 ਸਤੰਬਰ (ਸ਼ੁੱਕਰਵਾਰ) – ਗੁਜਰਾਤ, ਮਿਜ਼ੋਰਮ, ਮਹਾਰਾਸ਼ਟਰ, ਕਰਨਾਟਕ, ਮੱਧ ਪ੍ਰਦੇਸ਼, ਤਾਮਿਲਨਾਡੂ, ਉਤਰਾਖੰਡ, ਹੈਦਰਾਬਾਦ, ਵਿਜੇਵਾੜਾ, ਮਨੀਪੁਰ, ਜੰਮੂ, ਉੱਤਰ ਪ੍ਰਦੇਸ਼, ਕੇਰਲ, ਨਵੀਂ ਦਿੱਲੀ, ਝਾਰਖੰਡ, ਸ੍ਰੀਨਗਰ – ਈਦ-ਏ-ਮਿਲਾਦ ਅਤੇ ਤਿਰੂਵੋਨਮ
6 ਸਤੰਬਰ (ਸ਼ਨੀਵਾਰ) – ਸਿੱਕਮ, ਛੱਤੀਸਗੜ੍ਹ – ਈਦ-ਏ-ਮਿਲਾਦ/ਇੰਦਰਜਾਤਰਾ
7 ਸਤੰਬਰ (ਐਤਵਾਰ) – ਹਫ਼ਤਾਵਾਰ ਛੁੱਟੀ
12 ਸਤੰਬਰ (ਸ਼ੁੱਕਰਵਾਰ) – ਜੰਮੂ ਅਤੇ ਸ੍ਰੀਨਗਰ – ਈਦ-ਏ-ਮਿਲਾਦ-ਉਲ-ਨਬੀ ਤੋਂ ਬਾਅਦ ਦਾ ਸ਼ੁੱਕਰਵਾਰ
14 ਸਤੰਬਰ (ਐਤਵਾਰ) – ਹਫ਼ਤਾਵਾਰ ਛੁੱਟੀ
21 ਸਤੰਬਰ (ਐਤਵਾਰ) – ਹਫ਼ਤਾਵਾਰ ਛੁੱਟੀ
ਇਹ ਵੀ ਪੜ੍ਹੋ : 2, 3, 4, 5, 6, 7 ਸਤੰਬਰ ਨੂੰ ਤਬਾਹੀ ਮਚਾਏਗਾ ਭਾਰੀ ਮੀਂਹ! IMD ਵਲੋਂ ਹੜ੍ਹ ਦਾ ਅਲਰਟ ਜਾਰੀ
22 ਸਤੰਬਰ (ਸੋਮਵਾਰ) – ਮਹਾਰਾਜ ਅਗਰਸੇਨ ਜਯੰਤੀ, ਪੰਜਾਬ
22 ਸਤੰਬਰ (ਸੋਮਵਾਰ) – ਰਾਜਸਥਾਨ – ਨਵਰਾਤਰੀ ਸਥਾਪਨ
23 ਸਤੰਬਰ (ਮੰਗਲਵਾਰ) – ਜੰਮੂ ਅਤੇ ਸ੍ਰੀਨਗਰ – ਮਹਾਰਾਜਾ ਹਰੀ ਸਿੰਘ ਜਯੰਤੀ
28 ਸਤੰਬਰ (ਐਤਵਾਰ) – ਹਫ਼ਤਾਵਾਰ ਛੁੱਟੀ
29 ਸਤੰਬਰ (ਸੋਮਵਾਰ) – ਤ੍ਰਿਪੁਰਾ, ਅਸਾਮ, ਪੱਛਮੀ ਬੰਗਾਲ – ਮਹਾਂ ਸਪਤਮੀ/ਦੁਰਗਾ ਪੂਜਾ
30 ਸਤੰਬਰ (ਮੰਗਲਵਾਰ) – ਤ੍ਰਿਪੁਰਾ, ਉੜੀਸਾ, ਅਸਾਮ, ਮਣੀਪੁਰ, ਰਾਜਸਥਾਨ, ਪੱਛਮੀ ਬੰਗਾਲ, ਬਿਹਾਰ, ਝਾਰਖੰਡ – ਮਹਾਂ ਅਸ਼ਟਮੀ/ਦੁਰਗਾ ਅਸ਼ਟਮੀ/ਦੁਰਗਾ ਪੂਜਾ
ਇਸ ਤਰ੍ਹਾਂ, ਸਤੰਬਰ ਮਹੀਨੇ ਵਿੱਚ ਕਈ ਮਹੱਤਵਪੂਰਨ ਤਿਉਹਾਰਾਂ ਕਰਕੇ ਬੈਂਕਿੰਗ ਸੇਵਾਵਾਂ ਤੇ ਸਿੱਖਿਆ ਸੰਸਥਾਵਾਂ ਵਿੱਚ ਛੁੱਟੀਆਂ ਲਾਗੂ ਰਹਿਣਗੀਆਂ। ਇਸ ਲਈ ਲੋਕ ਆਪਣੀਆਂ ਜ਼ਰੂਰੀਆਂ ਕਾਰਵਾਈਆਂ ਪਹਿਲਾਂ ਹੀ ਨਿਪਟਾ ਲੈਣ।
ਇਹ ਵੀ ਪੜ੍ਹੋ : ਭਾਰੀ ਮੀਂਹ ਵਿਚਾਲੇ ਮਿਲਣ ਲੱਗਾ Work From Home! ਕੰਪਨੀਆਂ ਨੇ ਲੈ ਲਿਆ ਵੱਡਾ ਫ਼ੈਸਲਾ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।