ਆਪਣਾ ਸਮਾਰਟਫੋਨ ਚਾਰਜਿੰਗ ''ਤੇ ਲਾ ਕੇ ਸੌਂਦੇ ਹੋ ਤਾਂ ਹੋ ਜਾਓ ਸਾਵਧਾਨ, ਤੁਹਾਡੇ ਨਾਲ ਵੀ ਵਾਪਰ ਸਕਦਾ ਹੈ ਇਹ ਹਾਦਸਾ (ਤਸਵੀਰਾਂ)

04/03/2017 12:52:51 PM

ਜਲੰਧਰ- ਜੇਕਰ ਤੁਸੀਂ ਵੀ ਆਪਣਾ ਸਮਾਰਟਫੋਨ ਰਾਤ ''ਚ ਚਾਰਜਿੰਗ ''ਚ ਲਾ ਕੇ ਸੌਂਦੇ ਹੋ ਤਾਂ ਸ਼ਾਇਦ ਇਸ ਖਬਰ ਨੂੰ ਪੜਨ ਤੋਂ ਬਾਅਦ ਅਜਿਹਾ ਕਰਨਾ ਛੱਡ ਦੇਵੋਗੇ। ਇਸ ਆਦਤ ਦੀ ਵਜ੍ਹਾ ਤੋਂ ਅਲਬਾਮਾ ਦੇ ਇਕ ਵਿਅਕਤੀ ਦੀ ਜਾਨ ਜਾਂਦੇ-ਜਾਂਦੇ ਬਚੀ। ਇਕ ਵੈੱਬਸਾਈਟ ''ਚ ਪ੍ਰਕਾਸ਼ਿਤ ਦੇ ਮੁਤਾਬਕ ਹੰਟਸਵਿਲੇ, ਅਲਮਾਬਾ ''ਚ ਰਹਿਣ ਵਾਲੇ 32 ਸਾਲ ਦੇ ਵਿਲੇ ਡੇ ਆਪਣਾ iPhone ਚਾਰਜਿੰਗ ਲਾ ਕੇ ਸੌ ਰਹੇ ਸਨ ਪਰ ਚਾਰਜਰ ਦਾ ਵਾਇਰ ਢੀਲਾ ਹੋਣ ਦੀ ਵਜ੍ਹਾ ਤੋਂ ਉਨ੍ਹਾਂ ਨੂੰ ਕਰੰਟ ਲੱਗ ਗਿਆ, ਜਿਸ ਨਾਲ ਉਨ੍ਹਾਂ ਦਾ ਗਲਾ ਅਤੇ ਹੱਥ ਕਾਫੀ ਹੱਦ ਤੱਕ ਸੜ ਗਿਆ। 
ਸੜਨ ਦਾ ਕਾਰਨ ਸਿਰਫ ਚਾਰਜਰ ਦੇ ਵਾਇਰ ਦਾ ਢੀਲਾ ਹੋਣਾ ਨਹੀਂ ਸੀ, ਹੋਇਆ ਕੁਝ ਅਜਿਹਾ ਸੀ ਕਿ ਉਨ੍ਹਾਂ ਨੇ ਆਪਣੇ ਗਲੇ ''ਚ ਇਕ ਚੇਨ ਪਾਈ ਰੱਖੀ ਸੀ, ਜਿਸ ਨਾਲ ਚਾਰਜਰ ਦਾ ਵਾਇਰ ਨਿਕਲ ਕੇ ਚੇਨ ਨਾਲ ਸੰਪਰਕ ''ਚ ਆ ਗਈ ਅਤੇ ਉਨ੍ਹਾਂ ਨੂੰ ਬਿਜਲੀ ਦਾ ਝਟਕਾ ਲੱਗ ਗਿਆ, ਵਿਲੇ ਡੇ ਨੇ ਕਿਸੇ ਤਰ੍ਹਾਂ ਚੇਨ ਨੂੰ ਆਪਣੇ ਗਲੇ ਤੋਂ ਬਾਹਰ ਕੱਢਿਆ ਪਰ ਉਦੋਂ ਤੱਕ ਕਰੰਟ ਉਨ੍ਹਾਂ ਦੇ ਗਲੇ ਨੂੰ ਪੂਰੀ ਤਰ੍ਹਾਂ ਸਾੜ ਚੁੱਕੀ ਸੀ। 
ਡਾਕਟਰਾਂ ਦਾ ਕਹਿਣਾ ਹੈ ਕਿ ਵਿਲੇ ਦੇ ਹੱਥ ਅਤੇ ਗਲੇ ''ਚ ਸੈਕਿੰਡ ਅਤੇ ਥਰਡ ਡਿਗਰੀ ਬਰਨ ਹੈ, ਇਸ ਨਾਲ ਉਸ ਦੀ ਮੌਤ ਵੀ ਹੋ ਸਕਦੀ ਸੀ। ਡਾਕਟਰ ਕਹਿੰਦੇ ਹਨ ਕਿ ਇਨਸਾਨ ਨੂੰ ਮਾਰਨ ਲਈ 100 ਵੋਲਟ ਦਾ ਕਰੰਟ ਕਾਫੀ ਹੁੰਦਾ ਹੈ। ਯੂਜ਼ਰਸ ਨੂੰ ਇਸ ਨਾਲ ਸਭਕ ਲੈਣਾ ਚਾਹੀਦਾ ਅਤੇ ਫੋਨ ਨੂੰ ਸੌਂਦੇ ਸਮੇਂ ਚਾਰਜਿੰਗ ''ਚ ਲਾਉਣ ਤੋਂ ਬਚਣਾ ਚਾਹੀਦਾ ਅਤੇ ਸਮਾਰਟਫੋਨ ਨੂੰ ਆਪਣੇ ਤੋਂ ਦੂਰ ਚਾਰਜਿੰਗ ''ਚ ਲਾਉਣਾ ਚਾਹੀਦਾ।

Related News