3 ਨਵੰਬਰ ਨੂੰ ਲਾਂਚ ਹੋਵੇਗੀ Skoda ਦੀ ਇਹ ਕਾਰ
Wednesday, Oct 26, 2016 - 04:16 PM (IST)
.jpg)
ਜਲੰਧਰ - ਵਾਹਨ ਨਿਰਮਾਤਾ ਕੰਪਨੀ ਸਕੋਡਾ ਰੈਪਿਡ ਦਾ ਫੇਸਲਿਫਟ ਅਵਤਾਰ 3 ਨਵੰਬਰ ਨੂੰ ਲਾਂਚ ਕਰਨ ਜਾ ਰਹੀ ਹੈ। ਇਸ ਕਾਰ ਦੀ ਕੀਮਤ ਮੌਜੂਦਾ ਰੈਪਿਡ ਦੇ ਆਲੇ ਦੁਆਲੇ ਰਹਿ ਸਕਦੀ ਹੈ। ਕੁਝ ਡੀਲਰਸ਼ਿਪ ਨੇ ਇਸਦੀ 50,000 ਰੂਪਏ ''ਚ ਬੁਕਿੰਗ ਕਰਨੀ ਵੀ ਸ਼ੁਰੂ ਕਰ ਦਿੱਤੀ ਹੈ।
ਡਿਜ਼ਾਇਨ -
ਰੈਪਿਡ ਦਾ ਫੇਸਲਿਫਟ ਮਾਡਲ ਕਈ ਨਵੇਂ ਬਦਲਾਵਾਂ ਦੇ ਨਾਲ ਲਾਂਚ ਹੋਵੇਗਾ। ਇਸ ਦੀ ਫ੍ਰੰਟ ਗਰਿਲ ਦਾ ਡਿਜ਼ਾਇਨ ਨਵੀਂ ਆਕਟਾਵਿਆ ਅਤੇ ਸੁਪਰਬ ਦੇ ਡਿਜ਼ਾਇਨ ਨਾਲ ਮਿਲਦਾ-ਜੁਲਦਾ ਹੋ ਸਕਦਾ ਹੈ, ਇਸ ਦੇ ਨਾਲ ਇਸ ''ਚ ਟਚ ਸਕ੍ਰੀਨ ਵਾਲਾ ਨਵਾਂ ਮਿਰਰਲਿੰਕ ਸਿਸਟਮ, ਨਵੇਂ ਸੀਟ ਕਵਰ, ਰਿਵਰਸ ਕੈਮਰਾ, ਆਟੋਮੈਟਿਕ ਡੇ-ਨਾਈਟ ਰਿਅਰ ਵਿਊ ਮਿਰਰ ਅਤੇ ਆਟੋਮੈਟਿਕ ਵਾਇਪਰਸ ਦਿੱਤੇ ਜਾ ਸਕਦੇ ਹਨ।
ਇੰਜਣ -
ਇੰਜਣ ਦੀ ਗੱਲ ਕੀਤੀ ਜਾਵੇ ਤਾਂ ਸਕੋਡਾ ਰੈਪਿਡ ਫੇਸਲਿਫਟ ਪੈਟਰੋਲ ਅਤੇ ਡੀਜ਼ਲ ਦੋਨੋਂ ਇੰਜਣਾਂ ਦੇ ਆਪਸ਼ਨ ''ਚ ਮਿਲੇਗੀ। ਇਸ ਦੇ ਡੀਜ਼ਲ ਵੇਰਿਅੰਟ ''ਚ ਪਹਿਲਾਂ ਤੋਂ ਜ਼ਿਆਦਾ ਪਾਵਰਫੁੱਲ ਇੰਜਣ ਮਿਲੇਗਾ। ਉਮੀਦ ਹੈ ਇਸ ''ਚ ਫਾਕਸਵੇਗਨ ਐਮੀਓ ਵਾਲਾ 1.5 ਲਿਟਰ ਦਾ ਟਬੋਚਾਰਜਡ ਡੀਜਲ ਇੰਜਣ ਹੋ ਸਕਦਾ ਹੈ ਜੋ 110 ਪੀ. ਐੱਸ ਦੀ ਪਾਵਰ ਜਨਰੇਟ ਕਰਦਾ ਹੈ
ਪੈਟਰੋਲ ਵੇਰਿਅੰਟ ''ਚ ਪਹਿਲਾਂ ਵਾਲਾ 1.6 ਲਿਟਰ ਇੰਜਣ ਹੀ ਮਿਲੇਗਾ ਜੋ 103 ਪੀ. ਐੱਸ ਦੀ ਪਾਵਰ ਅਤੇ 153 ਐੱਨ. ਐੱਮ ਦਾ ਟਾਰਕ ਜਨਰੇਟ ਕਰੇਗਾ। ਦੋਨੋਂ ਇੰਜਣਾਂ ਨੂੰ 5-ਸਪੀਡ ਮੈਨੂਅਲ ਗਿਅਰਬਾਕਸ ਨਾਲ ਜੋੜਿਆ ਜਾਵੇਗਾ, ਉਥੇ ਹੀ ਡੀਜਲ ਵੇਰਿਅੰਟ ''ਚ 7-ਸਪੀਡ ਡੀ ਐੱਸ. ਜੀ ਆਟੋਮੈਟਿਕ ਗਿਅਰਬਾਕਸ ਦੀ ਆਪਸ਼ਨ ਵੀ ਮਿਲੇਗੀ। ਲਾਂਚਿੰਗ ਤੋਂ ਬਾਅਦ ਇਸ ਕਾਰ ਦਾ ਮੁਕਾਬਲਾ ਹੁੰਡਈ ਵਰਨਾ, ਹੌਂਡਾ ਸਿਟੀ, ਫਾਕਸਵੇਗਨ ਵੇਂਟੋ ਅਤੇ ਮਾਰੂਤੀ ਸੁਜ਼ੂਕੀ ਸਿਆਜ਼ ਨਾਲ ਹੋਵੇਗਾ ।