ਸਕੋਡਾ ਆਕਟਾਵੀਆ 2021 ਦਾ ਪ੍ਰੋਡਕਸ਼ਨ ਸ਼ੁਰੂ, ਜਲਦ ਹੋਵੇਗੀ ਲਾਂਚ

04/07/2021 4:36:14 PM

ਆਟੋ ਡੈਸਕ– ਦਿੱਗਜ ਕਾਰ ਕੰਪਨੀ ਸਕੋਡਾ ਦੀ ਨਵੀਂ ਆਕਟਾਵੀਆ 2021 ਜਲਦ ਹੀ ਭਾਰਤ ’ਚ ਲਾਂਚ ਹੋਵੇਗੀ। ਕੰਪਨੀ ਨੇ ਇਸ ਦਾ ਪ੍ਰੋਡਕਸ਼ਨ ਓਰੰਗਾਬਾਦ ’ਚ ਸ਼ੁਰੂ ਕਰ ਦਿੱਤਾ ਹੈ। ਇਸ ਵਿਚ ਪਹਿਲਾਂ ਨਾਲੋਂ ਜ਼ਿਆਦਾ ਫੀਚਰਜ਼ ਦਿੱਤੇ ਗਏ ਹਨ ਅਤੇ ਡਿਜ਼ਾਇਨ ’ਚ ਇਸ ਨੂੰ ਪਹਿਲਾਂ ਨਾਲੋਂ ਜ਼ਿਆਦਾ ਆਕਰਸ਼ਕ ਰੂਪ ਦਿੱਤਾ ਗਿਆ ਹੈ। ਭਾਰਤੀ ਆਟੋ ਬਾਜ਼ਾਰ ’ਚ ਇਹ ਕਾਰ Honda Civic, Hyundai Elantra ਅਤੇ Toyota Corolla Altis ਨੂੰ ਟੱਕਰ ਦੇ ਸਕਦੀ ਹੈ। ਨਵੀਂ ਆਕਟਾਵੀਆ 2021 ਨੂੰ ਅਪ੍ਰੈਲ ਦੇ ਅਖੀਰ ’ਚ ਲਾਂਚ ਕੀਤਾ ਜਾ ਸਕਦਾ ਹੈ। ਉਥੇ ਹੀ ਇਸ ਕਾਰ ਦੀ ਡਿਲਿਵਰੀ ਮਈ ’ਚ ਸ਼ੁਰੂ ਹੋਵੇਗੀ। 

ਨਵੀਂ ਸਕੋਡਾ ਆਕਟਾਵੀਆ ਦੀ ਲੰਬਾਈ ਅਤੇ ਚੌੜਾਈ ਪਿਛਲੀ ਸਕੋਡਾ ਨਾਲੋਂ ਲਗਭਗ 19mm ਅਤੇ 15mm ਜ਼ਿਆਦਾ ਹੋਵੇਗੀ। ਇਸ ਕਾਰਨ ਹੁਣ ਤੁਹਾਨੂੰ ਕਾਰ ਦੇ ਅੰਦਰ ਪਹਿਲਾਂ ਨਾਲੋਂ ਜ਼ਿਆਦਾ ਆਰਾਮ ਮਿਲੇਗਾ। ਉਥੇ ਹੀ ਇੰਜਣ ਦੀ ਗੱਲ ਕਰੀਏ ਤਾਂ ਇਸ ਵਿਚ 2.0 ਲੀਟਰ ਟਰਬੋਚਾਰਜਡ ਪੈਟਰੋਲ ਇੰਜਣ ਮਿਲੇਗਾ ਜੋ 190hp ਦੀ ਪਾਵਰ ਦੇਣ ’ਚ ਸਮਰੱਧ ਹੋਵੇਗਾ। ਨਾਲ ਹੀ ਇਸ ਵਿਚ 7 ਸਪੀਡ ਡਿਊਲ ਕਲੱਚ ਆਟੋਮੈਟਿਕ ਗਿਅਰਬਾਕਸ ਦਿੱਤਾ ਗਿਆ ਹੈ। ਸਕੋਡਾ ਆਕਟਾਵੀਆ 2021 ਦੇ ਕੈਬਿਨ ’ਚ ਵੀ ਕਈ ਨਵੇਂ ਫੀਚਰਜ਼ ਸ਼ਾਮਲ ਕੀਤੇ ਗਏ ਹਨ। ਇਸ ਵਿਚ ਡਿਜੀਟਲ ਡਿਸਪਲੇਅ ਅਤੇ ਹਾਰੀਜਾਂਟਲ ਅਪੀਅਰੈਂਸ ਦੇ ਨਾਲ ਡੈਸ਼ਬੋਰਡ ਮਿਲੇਗਾ। ਇਸ ਦੀ ਐਕਸ ਸ਼ੋਅਰੂਮ ਕੀਮਤ 18 ਲੱਖ ਤੋਂ 24 ਲੱਖ ਰੁਪਏ ਤਕ ਹੋ ਸਕਦੀ ਹੈ। 


Rakesh

Content Editor

Related News