ਇਲੈਕਟ੍ਰਿਕ ਵਰਜ਼ਨ ’ਚ ਲਾਂਚ ਹੋਵੇਗੀ Skoda Fabia, ਜਾਣੋ ਪੂਰੀ ਡਿਟੇਲਸ

Sunday, Sep 04, 2022 - 04:05 PM (IST)

ਇਲੈਕਟ੍ਰਿਕ ਵਰਜ਼ਨ ’ਚ ਲਾਂਚ ਹੋਵੇਗੀ Skoda Fabia, ਜਾਣੋ ਪੂਰੀ ਡਿਟੇਲਸ

ਆਟੋ ਡੈਸਕ– ਸਕੋਡਾ ਆਪਣੀ ਨਵੀਂ ਇਲੈਕਟ੍ਰਿਕ ਕਾਰ Fabia ਨੂੰ ਲਿਆਉਣ ਦੀ ਤਿਆਰੀ ਕਰ ਰਹੀ ਹੈ। ਕੰਪਨੀ ਦੇ ਮੁਖੀ ਕਲਾਸ ਜੇਲਮਰ ਨੇ ਇਸਦਾ ਐਲਨ ਕੀਤਾ ਹੈ। ਜੇਲਮਰ ਨੇ ਕਿਹਾ ਕਿ ਆਉਣ ਵਾਲੀ ਸਕੋਡਾ ਫੈਬੀਆ ਈ.ਵੀ. ਵੀ ਬ੍ਰਾਂਡ ਦੇ ਨਵੇਂ ਡਿਜ਼ਾਈਨ ਫਾਰਮੇਟ ਦਾ ਪਾਲਨ ਕਰੇਗੀ। ਹਾਲ ਹੀ ’ਚ ਸਕੋਡਾ ਨੇ ਆਪਣੀ Vision 7S ਇਲੈਕਟ੍ਰਿਕ ਕੰਸੈਪਟ ਨੂੰ ਪੇਸ਼ ਕੀਤਾ ਹੈ। 

ਨਵੀਂ ਸਕੋਡਾ ਫੈਬੀਆ ਦੇ ਡਿਜ਼ਾਈਨ ਨੂੰ ਧਿਆਨ ’ਚ ਰੱਖਦੇ ਹੋਏ ਇਲੈਕਟਰਿਕ ਵਰਜ਼ਨ ਮੌਜੂਦਾ ਮਾਡਲ ਦੇ ਮੁਕਾਬਲੇ ਇਕ ਛੋਟੇ ਕ੍ਰਾਸਓਵਰ ਦੀ ਤਰ੍ਹਾਂ ਲੱਗ ਸਕਦਾ ਹੈ, ਜੋ ਇਕ ਹੈਚਬੈਕ ਹੈ। ਜੇਲਮਰ ਨੇ ਇਹ ਵੀ ਕਿਹਾ ਕਿ ਇਸ ਸਮੇਂ ਸਭ ਤੋਂ ਵੱਡੀ ਚੁਣੌਤੀ ਬੈਟਰੀ-ਇਲੈਕਟ੍ਰਿਕ ਵਾਹਨਾਂ ਦੀ ਲਾਗਤ ਹੈ, ਖਾਸਕਰਕੇ ਜਦੋਂ ਫੈਬੀਆ ਕਾਰ ਦਾ ਉਤਪਾਦਨ ਕਰਦੇ ਹਾਂ। ਸਾਨੂੰ ਥੋੜਾ ਹੌਂਸਲਾ ਰੱਖਣਾ ਹੋਵੇਗਾ। 

ਰਿਪੋਰਟਾਂ ਮੁਤਾਬਕ, ਨਵੀਂ ਇਲੈਕਟ੍ਰਿਕ ਸਕੋਡਾ ਫੈਬੀਆ ਫਾਕਸਵੈਗਨ ਦੇ ਐੱਮ.ਈ.ਬੀ. ਆਰਕੀਟੈਕਚਰ ਦੇ ਐਂਟਰੀ ਵਰਜ਼ਨ ’ਤੇ ਆਧਾਰਿਤ ਹੋ ਸਕਦੀ ਹੈ। ਇਸ ਨਵੇਂ ਇਲੈਕਟ੍ਰਿਕ ਮਾਡਲ ਲਈ ਸਕੋਡਾ ਦਾ ਇਕ ਨਵਾਂ ਨਾਂ ਹੋ ਸਕਦਾ ਹੈ। ਕੰਪਨੀ ਇਸ ਦਹਾਕੇ ਦੇ ਅਖੀਰ ਤਕ ਨਵੀਂ ਇਲੈਕਟ੍ਰਿਕ ਕਾਰ ਲਾਈਨਅਪ ’ਚ ਟ੍ਰਾਂਜਿਸ਼ਨ ਦਾ ਟੀਚਾ ਲੈ ਕੇ ਚੱਲ ਰਹੀ ਹੈ। ਮੁਖੀ ਜੇਲਮਰ ਨੇ ਇਹ ਵੀ ਪੁਸ਼ਟੀ ਕੀਤੀ ਹੈ ਕਿ ਨਵੇਂ ਪੇਸ਼ ਕੀਤੇ ਗਏ ਵਿਜਨ 7S ਕੰਸੈਪਟ ਇਲੈਕਟ੍ਰਿਕ ਵਾਹਨ ਦਾ ਪ੍ਰੋਡਕਸ਼ਨ ਵਰਜ਼ਨ ਲਾਂਚ ਕਰੇਗਾ ਅਤੇ ਇਸਤੋਂ ਬਾਅਦ ਦੋ ਹੋਰ ਫੁਲ ਇਲੈਕਟ੍ਰਿਕ ਮਾਡਲ ਲਾਂਚ ਹੋਣਗੇ।


author

Rakesh

Content Editor

Related News