ਆਈਫੋਨ 7 ਪਲੱਸ ਦੇ ਕੈਮਰੇ ਨੂੰ ਹੋਰ ਵੀ ਬਿਹਤਰੀਨ ਬਣਾ ਦੇਣਗੇ ਇਹ ਬੈਸਟ ਕੈਮਰਾ ਐਪਸ

Friday, Oct 07, 2016 - 11:25 AM (IST)

ਆਈਫੋਨ 7 ਪਲੱਸ ਦੇ ਕੈਮਰੇ ਨੂੰ ਹੋਰ ਵੀ ਬਿਹਤਰੀਨ ਬਣਾ ਦੇਣਗੇ ਇਹ ਬੈਸਟ ਕੈਮਰਾ ਐਪਸ
ਜਲੰਧਰ- ਆਈਫੋਨ ਵਿਚ ਬਹੁਤ ਸਾਰੇ ਅਜਿਹੇ ਫੀਚਰ ਹਨ ਜਿਸ ਦੇ ਕਾਰਨ ਲੋਕ ਇਸਨੂੰ ਖਰੀਦਣਾ ਪਸੰਦ ਕਰਦੇ ਹਨ ਪਰ ਆਈਫੋਨਸ ਵਿਚ ਦਿੱਤਾ ਗਿਆ ਕੈਮਰਾ ਬਿਹਤਰੀਨ ਹੁੰਦਾ ਹੈ। ਐੱਪਲ ਨੇ ਨਵੇਂ ਆਈਫੋਨਸ ਦੇ ਲਾਂਚ ਦੇ ਨਾਲ ਇਕ ਵਾਰ ਫਿਰ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ। ਐੱਪਲ ਨੇ ਆਈਫੋਨ 7 ਪਲੱਸ ਵਿਚ ਡੁਅਲ ਕੈਮਰਾ ਸੈੱਟਅਪ ਲੈਨਜ਼ ਦਿੱਤਾ ਹੈ ਜਿਸ ਨਾਲ ਜ਼ੂਮ ਕਰਨ ''ਤੇ ਵੀ ਪਿਕਸਲ ਖਰਾਬ ਨਹੀਂ ਹੋਣਗੇ। 
ਆਈਫੋਨ 7 ਪਲੱਸ ਦੇ ਕੈਮਰੇ ਦੇ ਮੁਕਾਬਲੇ ਤਾਂ ਇਸ ਐਂਟਰੀ ਲੈਵਲ ਡੀ. ਐੱਸ. ਐੱਲ. ਆਰ. ਕੈਮਰੇ ਨਾਲ ਵੀ ਕੀਤੀ ਗਈ ਹੈ। ਹਾਲਾਂਕਿ ਜੇਕਰ ਤੁਸੀਂ ਨਵੇਂ ਆਈਫੋਨ ਦੇ ਕੈਮਰੇ ਵਿਚ ਵੀ ਸੁਧਾਰ ਕਰਨਾ ਚਾਹੁੰਦੇ ਹੋ ਤਾਂ ਐਪ ਸਟੋਰ ਵਿਚ ਦਿੱਤੇ ਗਏ ਇਹ ਐਪਸ ਤੁਹਾਡੇ ਕੰਮ ਆ ਸਕਦੇ ਹਨ-
 
Manual
ਮੈਨੂਅਲ ਤਰੀਕੇ ਨਾਲ ਕੈਮਰਾ ਸੈਟਿੰਗਸ ਨੂੰ ਐਡਜਸਟ ਕਰਨਾ ਚੰਗਾ ਲਗਦਾ ਹੈ ਤਾਂ ਮੈਨੂਅਲ ਐਪ ਤੁਹਾਡੇ ਲਈ ਹੀ ਹੈ। ਇਸ ਐਪ ਨਾਲ ਸ਼ਟਰ, ਆਈ. ਐੱਸ. ਓ., ਵਾਈਟ ਬੈਲੇਂਸ, ਫੋਕਸ ਅਤੇ ਐਕਸਪੋਜ਼ਰ ਨੂੰ ਆਪਣੇ ਹਿਸਾਬ ਨਾਲ ਕੰਟਰੋਲ ਕਰ ਸਕਦੇ ਹਨ। ਆਈਫੋਨ ਐੱਸ. ਈ., 6 ਐੱਸ, 6 ਐੱਸ ਪਲੱਸ, 7 ਅਤੇ 7 ਪਲੱਸ ਵਿਚ ਰਾ ਫੋਟੋਜ਼ ਦਾ ਫੀਚਰ ਵੀ ਮੁਹੱਈਆ ਹੈ।
 
Microsoft Pix
ਇਸ ਫੋਟੋਗ੍ਰਾਫੀ ਐਪ ਵਿਚ ਮਸ਼ੀਨ ਲਰਨਿੰਗ ਦੀ ਵਰਤੋਂ ਕੀਤੀ ਗਈ ਹੈ। ਇਹ ਐਪ ਆਈਫੋਨ ਵਿਚ ਪ੍ਰੀ-ਇੰਸਟਾਲ ਆਉਣ ਵਾਲੇ ਐਪ ਤੋਂ ਵੀ ਸਮਾਰਟ ਹੈ। ਇਸ ਐਪ ਨਾਲ ਯੂਜ਼ਰ ਨੂੰ ਸਮਾਂ ਬਰਬਾਦ ਕਰਨ ਦੀ ਲੋੜ ਨਹੀਂ ਪਵੇਗੀ ਕਿਉਂਕਿ ਜਦੋਂ ਕੈਮਰਾ ਫੇਸ ਨੂੰ ਡਿਟੈਕਟ  ਕਰ ਲਵੇਗਾ ਤਾਂ ਸੈਟਿੰਗਸ ਨੂੰ ਆਪਣੇ-ਆਪ ਐਡਜਸਟ ਕਰ ਕੇ ਲੋਕਾਂ ਦੀ ਬੈਸਟ ਫੋਟੋ ਖਿੱਚਣ ਵਿਚ ਮਦਦ ਕਰੇਗਾ।
 
Slow Shutter Cam
ਜੇਕਰ ਤੁਸੀਂ ਮੰਨਦੇ ਹੋ ਕਿ ਆਈਫੋਨ ਵਿਚ ਦਿੱਤੇ ਗਏ ਪਾਵਰਫੁੱਲ ਅਤੇ ਵਾਈਡ ਕੈਮਰਾ ਸੈਂਸਰ ਤੋਂ ਬਾਅਦ ਵੀ ਲੋਅ ਲਾਈਟ ਵਿਚ ਪ੍ਰਫਾਰਮੈਂਸ ਬਿਹਤਰੀਨ ਨਹੀਂ ਮਿਲਦੀ ਤਾਂ ਇਹ ਐਪ ਬਿਹਤਰ ਫੋਟੋਜ਼ ਖਿੱਚਣ ਵਿਚ ਮਦਦ ਕਰ ਸਕਦਾ ਹੈ। ਸਲੋਅ ਸ਼ਟਰ ਕੈਮ ਐਪ-ਸ਼ਟਰ ਨੂੰ ਲੰਮੇ ਸਮੇਂ ਤਕ ਖੋਲ੍ਹ ਕੇ ਰੱਖ ਸਕਦਾ ਹੈ ਜਿਸ ਨਾਲ ਕੈਮਰੇ ਵਿਚ ਜ਼ਿਆਦਾ ਰੌਸ਼ਨੀ ਜਾਂਦੀ ਹੈ ਅਤੇ ਘੱਟ ਰੌਸ਼ਨੀ ਵਿਚ ਵੀ ਵਧੀਆ ਫੋਟੋ ਕੈਪਚਰ ਹੁੰਦੀ ਹੈ।
 
TADAA
ਜੇਕਰ ਤੁਸੀਂ ਵੀ ਉਨ੍ਹਾਂ ਲੋਕਾਂ ਵਿਚੋਂ ਹੋ ਜੋ ਫੋਟੋ ''ਤੇ ਫਿਲਟਰ ਲਾਏ ਬਿਨਾਂ ਸੋਸ਼ਲ ਮੀਡੀਆ ''ਤੇ ਫੋਟੋ ਸ਼ੇਅਰ ਨਹੀਂ ਕਰਦੇ ਤਾਂ ਇਹ ਐਪ ਤੁਹਾਡੇ ਕੰਮ ਦਾ ਹੈ। ਇਸ ਐਪ ਨੂੰ ਓਪਨ ਕਰਨ ਤੋਂ ਬਾਅਦ ਯੂਜ਼ਰ ਨੂੰ ਸਵਾਈਪ ਕਰਨਾ ਹੋਵੇਗਾ ਜਿਸ ਦੇ ਬਾਅਦ ਫਿਲਟਰ ਗੈਲਰੀ ਖੁੱਲ੍ਹ ਜਾਵੇਗੀ। ਇਸਦੇ ਇਲਾਵਾ ਫੋਟੋ ਦੇ ਸਾਈਜ਼, ਕਲੈਰਿਟੀ, ਸ਼ਾਰਪਨੈੱਸ ਆਦਿ ਵੀ ਫੇਰ-ਬਦਲ ਕੀਤੀ ਜਾ ਸਕਦੀ ਹੈ।
 
VSCO Cam
ਬਿਹਤਰੀਨ ਲੁਕਸ ਦੇ ਨਾਲ ਫੀਚਰਸ ਨਾਲ ਪੈਕ ਇਹ ਕੈਮਰਾ ਐਪ ਆਈਫੋਨ ਯੂਜ਼ਰਸ ਲਈ ਹੈ। ਇਸ ਐਪ ਵਿਚ ਫੁੱਲ ਮੈਨੂਅਲ ਕੰਟਰੋਲਸ ਤਾਂ ਮਿਲਦੇ ਹਨ ਪਰ ਇਸਦੇ ਫੀਚਰਸ ਸਕ੍ਰੀਨ ਨੂੰ ਕਵਰ ਨਹੀਂ ਕਰਦੇ।
 
Camera+
ਇਹ ਕੈਮਰਾ ਐਪ ਤੁਹਾਨੂੰ ਸਾਲਾਂ ਤੋਂ ਵਰਤੋਂ ਕੀਤੇ ਜਾ ਰਹੇ ਕੈਮਰਾ ਐਪ ਬਾਰੇ ਵਿਚ ਸੋਚਣ  ''ਤੇ ਮਜਬੂਰ ਕਰ ਦੇਵੇਗਾ। ਇਸ ਵਿਚ ਪ੍ਰੋਫੈਸ਼ਨਲ ਟੂਲਸ ਵਰਗੇ ਇਮੇਜ ਸਟੈਬਲਾਈਜ਼ੇਸ਼ਨ ਅਤੇ ਐਕਸਪੋਜ਼ਰ ਕੰਟਰੋਲ ਦਿੱਤਾ ਗਿਆ ਹੈ। ਹਾਲਾਂਕਿ ਹੁਣ ਇਹ ਫੀਚਰ ਆਈਫੋਨ ਵਿਚ ਆ ਗਏ ਹਨ ਪਰ ਇਸ ਐਪ ਵਿਚ ਪਹਿਲਾਂ ਤੋਂ ਹੀ ਮੌਜੂਦ ਹਨ। ਇਸ ਤੋਂ ਇਲਾਵਾ ਇਸ ਐਪ ਦੀ ਖਾਸ ਗੱਲ ਇਹ ਹੈ ਕਿ ਇਸ ਵਿਚ ਬਿਲਟ-ਇਨ ਐਡਿਟਿੰਗ ਵੀ ਮਿਲਦੀ ਹੈ।

Related News