ਇਕ ਹੀ ਰੀਚਾਰਜ ਨਾਲ ਚੱਲਣਗੇ 3-3 Sim Card, ਗਜ਼ਬ ਦਾ ਹੈ ਇਹ ਪਲਾਨ
Tuesday, Mar 25, 2025 - 05:19 PM (IST)

ਗੈਜੇਟ ਡੈਸਕ- ਭਾਰਤ ਦੀ ਟੈਲੀਕਾਮ ਇੰਡਸਟਰੀ 'ਚ Jio, Airtel, Vi ਅਤੇ BSNL ਵਿਚਾਲੇ ਜ਼ਬਰਦਸਤ ਮੁਕਾਬਲਾ ਚੱਲ ਰਿਹਾ ਹੈ। ਆਪਣੇ ਗਾਹਕਾਂ ਨੂੰ ਆਕਰਸ਼ਿਤ ਕਰਨ ਲਈ ਕੰਪਨੀਆਂ ਲਗਾਤਾਰ ਨਵੇਂ ਅਤੇ ਕਿਫਾਇਤੀ ਪਲਾਨਜ਼ ਪੇਸ਼ ਕਰ ਰਹੀਆਂ ਹਨ। ਇਸੇ ਕੜੀ 'ਚ ਸਰਕਾਰੀ ਟੈਲੀਕਾਮ ਕੰਪਨੀ BSNL ਨੇ ਇਕ ਨਵਾਂ ਅਤੇ ਕਿਫਾਇਤੀ ਪਲਾਨ ਲਾਂਚ ਕੀਤਾ ਹੈ, ਜੋ ਇਸਨੂੰ ਨਿੱਜੀ ਆਪਰੇਟਰਾਂ ਦੇ ਮੁਕਾਬਲੇ ਸ਼ਾਨਦਾਰ ਹੈ।
BSNL ਨੇ ਆਪਣੇ ਇਸ ਨਵੇਂ ਫੈਮਲੀ ਪਲਾਨ ਦੀ ਜਾਣਕਾਰੀ ਆਪਣਏ ਅਧਿਕਾਰਤ X ਅਕਾਊਂਟ 'ਤੇ ਸਾਂਝੀ ਕੀਤੀ ਹੈ। ਇਹ ਪਲਾਨ ਖਾਸਤੌਰ 'ਤੇ ਉਨ੍ਹਾਂ ਗਾਹਕਾਂ ਲਈ ਫਾਇਦੇਮੰਦ ਹੈ ਜੋ ਇਕ ਹੀ ਰੀਚਾਰਜ 'ਤੇ 3 ਕੁਨੈਕਸ਼ਨ ਦਾ ਫਾਇਦਾ ਚੁੱਕਣਾ ਚਾਹੁੰਦੇ ਹਨ। ਗਾਹਕ ਇਸ ਪਲਾਨ ਨੂੰ BSNL ਦੀ ਅਧਿਕਾਰਤ ਵੈੱਬਸਾਈਟ ਜਾਂ BSNL Self Care ਐਪ ਤੋਂ ਪ੍ਰਾਪਤ ਕਰ ਸਕਦੇ ਹੋ।
BSNL ਦੇ 999 ਰੁਪਏ ਵਾਲੇ ਫੈਮਲੀ ਪਲਾਨ ਦੀ ਖਾਸੀਅਤ
BSNL ਦਾ 999 ਰੁਪਏ ਦਾ ਫੈਮਲੀ ਪਲਾਨ ਖਾਸਤੌਰ 'ਤੇ ਪੋਸਟਪੇਡ ਗਾਹਕਾਂ ਲਈ ਪੇਸ਼ ਕੀਤਾ ਗਿਆ ਹੈ। ਇਸ ਪਲਾਨ ਦਾ ਸਭ ਤੋਂ ਖਾਸ ਫਾਇਦਾ ਇਹ ਹੈ ਕਿ ਇਸ ਵਿਚ ਇਕ ਵਿਅਕਤੀ ਦੇ ਰੀਚਾਰਜ ਕਰਾਉਣ 'ਤੇ ਦੋ ਵਾਧੂ ਕੁਨੈਕਸ਼ਨ ਵੀ ਜੋੜੇ ਜਾ ਸਕਦੇ ਹਨ, ਯਾਨੀ ਪਰਿਵਾਰ ਦੇ 3 ਮੈਂਬਰ ਇਕ ਹੀ ਪਲਾਨ 'ਚ ਸੇਵਾਵਾਂ ਦਾ ਲਾਭ ਲੈ ਸਕਦੇ ਹਨ। ਇਸ ਨਾਲ ਵੱਖ-ਵੱਖ ਪਲਾਨ ਲੈਣ ਦੀ ਲੋੜ ਨਹੀਂ ਪਵੇਗੀ ਅਤੇ ਵਾਧੂ ਖਰਚ 'ਚ ਵੀ ਕਟੌਤੀ ਹੋਵੇਗੀ।
ਪਲਾਨ ਦੇ ਫਾਇਦੇ
- ਅਨਲਿਮਟਿਡ ਕਾਲਿੰਗ -ਪ੍ਰਾਈਮਰੀ ਯੂਜ਼ਰ ਦੇ ਨਾਲ ਜੁੜੇ ਦੋ ਹੋਰ ਯੂਜ਼ਰਜ਼ ਨੂੰ ਵੀ ਅਨਲਿਮਟਿਡ ਫ੍ਰੀ ਕਾਲਿੰਗ ਮਿਲੇਗੀ।
- ਹਰ ਯੂਜ਼ਰ ਨੂੰ 75 ਜੀ.ਬੀ. ਡਾਟਾ -ਯਾਨੀ ਤਿੰਨੋਂ ਯੂਜ਼ਰਜ਼ ਨੂੰ ਕੁੱਲ 300 ਜੀ.ਬੀ. ਡਾਟਾ ਮਿਲੇਗਾ।
- 100 SMS ਰੋਜ਼ਾਨਾ - ਹਰੇਕ ਯੂਜ਼ਰ ਨੂੰ ਰੋਜ਼ਾਨਾ 100 SMS ਫ੍ਰੀ ਮਿਲਣਗੇ।