ਜਲਦ ਬਦਲਣ ਵਾਲਾ ਹੈ SIM ਕਾਰਡ ਨਾਲ ਜੁੜਿਆ ਇਹ ਨਿਯਮ, ਗਾਹਕਾਂ ਦਾ ਕੰਮ ਹੋਵੇਗਾ ਆਸਨ

Saturday, Aug 08, 2020 - 12:49 PM (IST)

ਜਲਦ ਬਦਲਣ ਵਾਲਾ ਹੈ SIM ਕਾਰਡ ਨਾਲ ਜੁੜਿਆ ਇਹ ਨਿਯਮ, ਗਾਹਕਾਂ ਦਾ ਕੰਮ ਹੋਵੇਗਾ ਆਸਨ

ਗੈਜੇਟ ਡੈਸਕ– ਜਲਦੀ ਹੀ ਮੋਬਾਇਲ ਗਾਹਕਾਂ ਨੂੰ ਨਵਾਂ ਸਿਮ ਲੈਣ ਜਾਂ ਆਪਣੀ ਸਿਮ ਕਾਰਡ ਬਦਲਣ ਲਈ ਟੈਲੀਕਾਮ ਕੰਪਨੀਆਂ ਦੇ ਆਊਟਲੇਟ ਨਹੀਂ ਜਾਣਾ ਹੋਵੇਗਾ। ਦੂਰਸੰਚਾਰ ਵਿਭਾਗ ਦੇ ਵੈਰੀਫਿਕੇਸ਼ਨ ਦੀ ਪ੍ਰਕਿਰਿਆ ਨੂੰ ਘੱਰ ਬੈਠੇ ਕਰਨ ਦੀ ਮਨਜ਼ੂਰੀ ਦੇ ਸਕਦਾ ਹੈ। ਦੂਰਸੰਚਾਰ ਵਿਭਾਗ ਨੇ ਇਸ ਦਾ ਡ੍ਰਾਫਟ ਤਿਆਰ ਕਰ ਲਿਆ ਹੈ ਅਤੇ ਜਲਦੀ ਹੀ ਫਾਈਨਲ ਗਾਈਡਲਾਈਨ ਜਾਰੀ ਹੋ ਸਕਦੀ ਹੈ। ਹੁਣ ਘਰ ਬੈਠੇ ਗਾਹਕ ਦਾ ਵੈਰੀਫਿਕੇਸ਼ਨ ਹੋਵੇਗਾ ਅਤੇ ਸਿਮ ਕਾਰਡ ਘਰ ਹੀ ਡਿਲੀਵਰ ਹੋਵੇਗਾ। 

ਗਾਹਕ ਨੂੰ ਸਿਮ ਕਾਰਡ ਵੈਰੀਫਿਕੇਸ਼ਨ ਲਈ ਆਨਲਾਈਨ ਪੋਰਟਲ ’ਤੇ ਪੇਪਰ ਦੇਣੇ ਹੋਣਗੇ। ਦਸਤਾਵੇਜ ਮਿਲਦੇ ਹੀ ਸਿਮ ਕਾਰਡ ਡਿਲੀਵਰ ਹੋ ਜਾਵੇਗਾ। ਗਾਹਕ ਨੂੰ ਨੰਬਰ ਐਕਟਿਵੇਟ ਕਰਨਾ ਹੋਵੇਗਾ, ਵੈਰੀਫਿਕੇਸ਼ਨ ਲਈ ਹੁਣ ਐਪ ਦੁਆਰਾ ਹੀ ਫੋਟੋ ਖਿੱਚੀ ਜਾਵੇਗੀ ਅਤੇ ਦੂਜੇ ਮੋਬਾਇਲ ਨੰਬਰ ’ਤੇ ਓ.ਟੀ.ਪੀ. ਰਾਹੀਂ ਵੈਰੀਫਿਕੇਸ਼ਨ ਹੋ ਜਾਵੇਗਾ। 

ਪਿਛਲੇ ਮਹੀਨੇ ਹੋਇਆ ਨਵੇਂ ਨਿਯਮ ਦਾ ਐਲਾਨ
ਸਿਮ ਕਾਰਡ ਦੀ ਵੈਰੀਫਿਕੇਸ਼ਨ ’ਚ ਹੋਣ ਵਾਲੀ ਧੋਖਾਧੜੀ ਨੂੰ ਰੋਕਣ ਲਈ ਦੂਰਸੰਚਾਰ ਮਹਿਕਮੇ ’ਚ ਬਲਕ ਖਰੀਦਦਾਰ ਅਤੇ ਕੰਪਨੀਆਂ ਲਈ ਗਾਹਕ ਵੈਰੀਫਿਕੇਸ਼ਨ ਨਿਯਮਾਂ ’ਚ ਬਦਲਾਅ ਕਰ ਦਿੱਤਾ ਗਿਆ ਹੈ। ਹੁਣ ਨਵੇਂ ਨਿਯਮਾਂ ਅਨੁਸਾਰ ਟੈਲੀਕਾਮ ਕੰਪਨੀ ਨੂੰ ਨਵਾਂ ਕਨੈਕਸ਼ਨ ਦੇਣ ਤੋਂ ਪਹਿਲਾਂ, ਕੰਪਨੀ ਦੀ ਰਜਿਸਟਰੇਸ਼ਨ ਦੀ ਜਾਂਚ ਕਰਨੀ ਪਵੇਗੀ ਅਤੇ ਹਰ 6 ਮਹੀਨੇ ਬਾਅਦ ਕੰਪਨੀ ਦੀ ਵੈਰੀਫਿਕੇਸ਼ਨ ਕਰਨੀ ਹੋਵੇਗੀ। ਕੰਪਨੀਆਂ ਦੇ ਨਾਂ ’ਤੇ ਵਧ ਰਹੀ ਸਿਮ ਕਾਰਡ ਧੋਖਾਧੜੀ ਕਾਰਨ ਇਹ ਫੈਸਲਾ ਲਿਆ ਗਿਆ ਹੈ। 

ਕਾਰਪੋਰੇਟ ਮਾਮਲਿਆਂ ਦੇ ਮੰਤਰਾਲੇ ਨੂੰ ਕੰਪਨੀ ਦੀ ਰਜਿਸਟਰੇਸ਼ਨ ਦੀ ਜਾਂਚ ਕਰਨੀ ਹੋਵੇਗੀ। ਇਸ ਤੋਂ ਪਹਿਲਾਂ ਦੂਰਸੰਚਾਰ ਮਹਿਕਮੇ ਨੇ ਟੈਲੀਕਾਮ ਗਾਹਕਾਂ ਦੇ ਵੈਰੀਫਿਕੇਸ਼ਨ ਜੁਰਮਾਨੇ ਦੇ ਨਿਯਮਾਂ ’ਚ ਢਿੱਲ ਦੇਣ ਦਾ ਫੈਸਲਾ ਕੀਤਾ ਸੀ। ਹਰ ਛੋਟੀ ਗਲਤੀ ਲਈ ਟੈਲੀਕਾਮ ਕੰਪਨੀਆਂ ’ਤੇ 1 ਲੱਖ ਰੁਪਏ ਦਾ ਜੁਰਮਾਨਾ ਨਹੀਂ ਲੱਗੇਗਾ। ਸਰਕਾਰ ਹੁਣ ਤਕ ਗਾਹਕ ਵੈਰੀਫਿਕੇਸ਼ਨ ਦੇ ਨਿਯਮਾਂ ਦਾ ਪਾਲਨ ਨਾ ਕਰਨ ’ਤੇ ਟੈਲੀਕਾਮ ਕੰਪਨੀਆਂ ’ਤੇ 3,000 ਕਰੋੜ ਰੁਪਏ ਤੋਂ ਜ਼ਿਆਦਾ ਦਾ ਜੁਰਮਾਨਾ ਲਗਾ ਚੁੱਕੀ ਹੈ। 


author

Rakesh

Content Editor

Related News