ਸਿਰਫ਼ 699 ਰੁਪਏ ''ਚ ਚੱਲਣਗੇ 2 ਸਿਮ ਕਾਰਡ ! ਧਾਕੜ ਫੈਮਿਲੀ ਪਲਾਨ ''ਚ ਮਿਲੇਗਾ 105 GB ਡਾਟਾ, ਕਾਲਿੰਗ ਤੇ...
Saturday, Jan 31, 2026 - 11:51 AM (IST)
ਗੈਜੇਟ ਡੈਸਕ- ਏਅਰਟੈੱਲ (Airtel) ਨੇ ਆਪਣੇ ਪੋਰਟਫੋਲੀਓ 'ਚ ਇਕ ਖਾਸ 'ਇਨਫਿਨਿਟੀ ਫੈਮਿਲੀ ਪਲਾਨ' (Infinity Family Plan) ਪੇਸ਼ ਕੀਤਾ ਹੈ, ਜੋ ਖਾਸ ਤੌਰ 'ਤੇ ਉਨ੍ਹਾਂ ਪਰਿਵਾਰਾਂ ਲਈ ਹੈ ਜੋ ਇਕੋ ਬਿੱਲ 'ਤੇ 2 ਕੁਨੈਕਸ਼ਨ ਚਲਾਉਣਾ ਚਾਹੁੰਦੇ ਹਨ। ਇਹ ਮੰਥਲੀ ਪੋਸਟਪੇਡ ਪਲਾਨ 699 ਰੁਪਏ (ਪਲੱਸ GST) ਦੀ ਕੀਮਤ 'ਤੇ ਉਪਲਬਧ ਹੈ।
ਪਲਾਨ ਦੇ ਮੁੱਖ ਫਾਇਦੇ ਅਤੇ ਵਿਸ਼ੇਸ਼ਤਾਵਾਂ:
2 ਸਿਮ ਕਾਰਡਾਂ ਦੀ ਸਹੂਲਤ: ਇਸ ਪਲਾਨ 'ਚ ਤੁਸੀਂ ਆਪਣੇ ਪਰਿਵਾਰ ਦੇ 2 ਮੈਂਬਰਾਂ ਨੂੰ ਜੋੜ ਸਕਦੇ ਹੋ। ਇਸ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਇਹ ਹੈ ਕਿ ਇਕੋ ਬਿੱਲ 'ਤੇ ਦੋ ਸਿਮ ਕਾਰਡ ਚਲਾਏ ਜਾ ਸਕਦੇ ਹਨ।
ਕਾਲਿੰਗ ਅਤੇ SMS: ਗਾਹਕਾਂ ਨੂੰ ਪੂਰੇ ਭਾਰਤ 'ਚ ਅਨਲਿਮਟਿਡ ਕਾਲਿੰਗ ਅਤੇ ਮੁਫਤ ਨੈਸ਼ਨਲ ਰੋਮਿੰਗ ਦੀ ਸਹੂਲਤ ਮਿਲੇਗੀ। ਇਸ ਦੇ ਨਾਲ ਹੀ ਰੋਜ਼ਾਨਾ 100 ਮੁਫਤ SMS ਵੀ ਦਿੱਤੇ ਜਾਣਗੇ।
ਡਾਟਾ ਲਾਭ: ਇਸ ਪਲਾਨ 'ਚ ਕੁੱਲ 105GB ਡਾਟਾ ਮਿਲਦਾ ਹੈ। ਡਾਟਾ ਦੀ ਵੰਡ ਇਸ ਤਰ੍ਹਾਂ ਕੀਤੀ ਗਈ ਹੈ ਕਿ 75GB ਡੇਟਾ ਪ੍ਰਾਇਮਰੀ ਸਿਮ ਲਈ ਅਤੇ 30GB ਡਾਟਾ ਸੈਕੰਡਰੀ ਸਿਮ ਲਈ ਉਪਲਬਧ ਹੋਵੇਗਾ।
OTT ਅਤੇ ਮਨੋਰੰਜਨ ਸੇਵਾਵਾਂ: ਏਅਰਟੈੱਲ ਇਸ ਪਲਾਨ ਦੇ ਨਾਲ ਕਈ ਮਹਿੰਗੇ ਸਬਸਕ੍ਰਿਪਸ਼ਨ ਮੁਫਤ ਦੇ ਰਿਹਾ ਹੈ। ਇਸ 'ਚ 6 ਮਹੀਨਿਆਂ ਲਈ Amazon Prime ਅਤੇ 1 ਸਾਲ ਲਈ JioHotstar Mobile ਦਾ ਸਬਸਕ੍ਰਿਪਸ਼ਨ ਸ਼ਾਮਲ ਹੈ। ਇਸ ਤੋਂ ਇਲਾਵਾ, ਯੂਜ਼ਰਸ ਨੂੰ Airtel Xstream Play Premium ਅਤੇ 12 ਮਹੀਨਿਆਂ ਲਈ Adobe Express ਦਾ ਐਕਸੈਸ ਵੀ ਮਿਲੇਗਾ।
ਕਲਾਉਡ ਸਟੋਰੇਜ ਅਤੇ ਸੁਰੱਖਿਆ: ਯੂਜ਼ਰਸ ਨੂੰ 100GB ਗੂਗਲ ਕਲਾਉਡ ਸਟੋਰੇਜ (Google One) ਵੀ ਦਿੱਤੀ ਜਾ ਰਹੀ ਹੈ। ਸੁਰੱਖਿਆ ਦੇ ਲਿਹਾਜ਼ ਨਾਲ, ਕੰਪਨੀ ਆਪਣੇ ਸਾਰੇ ਯੂਜ਼ਰਸ ਨੂੰ ਫਰਾਡ ਡਿਟੈਕਸ਼ਨ (Fraud Detection) ਅਤੇ ਸਪੈਮ ਅਲਰਟ ਦੀ ਸਹੂਲਤ ਵੀ ਪ੍ਰਦਾਨ ਕਰ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
