18 ਜੁਲਾਈ ਨੂੰ ਲਾਂਚ ਹੋ ਸਕਦਾ ਹੈ ਸ਼ਿਓਮੀ MI ਦਾ ਸਭ ਤੋਂ ਛੋਟਾ TV

Monday, Jul 17, 2017 - 11:17 PM (IST)

ਜਲੰਧਰ— ਚੀਨ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਸ਼ਿਓਮੀ ਸਮਾਰਟਫੋਨ ਬਾਜ਼ਾਰ 'ਚ ਆਪਣੀ ਮਹਤੱਵਪੂਰਨ ਜਗ੍ਹਾਂ ਬਣਾਉਣ ਦੇ ਬਾਅਦ ਹੁਣ ਹੌਲੀ-ਹੌਲੀ ਦੂਜੇ ਇਲੈਕਟ੍ਰਾਨਿਕ ਪ੍ਰੋਡਕਟਜ਼ ਨੂੰ ਵੀ ਪੇਸ਼ ਕਰ ਮਾਰਕੀਟ 'ਚ ਆਪਣੀ ਵੱਖ ਪੱਛਾਣ ਬਣਾਉਣ 'ਚ ਲੱਗੀ ਹੋਈ ਹੈ। ਸ਼ਿਓਮੀ ਨੇ ਪਿੱਛਲੇ ਕੁਝ ਦਿਨ ਪਹਿਲਾਂ ਹੀ ਕਈ ਹੋਮ ਕੇਅਰ ਪ੍ਰੋਡਕਟਸ ਨੂੰ ਪੇਸ਼ ਕੀਤਾ ਹੈ, ਜਿਸ 'ਚ ਇਲੈਕਟ੍ਰੀਕ ਕਾਫੀ ਮਸ਼ੀਨ ਤੋਂ ਲੈ ਕੇ ਏਅਰ Purifier ਵਰਗੇ ਪ੍ਰੋਡਕਟ ਸ਼ਾਮਲ ਹਨ। ਉੱਥੇ, ਕੁਝ ਦਿਨ ਪਹਿਲਾਂ ਸ਼ਿਓਮੀ ਦੀ ਸਭ ਤੋਂ ਛੋਟੀ MI TV ਨੂੰ 3c ਸਰਟੀਫਿਕੇਸ਼ਨ ਪ੍ਰਪਾਤ ਹੋਇਆ ਸੀ। ਹੁਣ ਸ਼ਿਓਮੀ ਨੇ ਇਕ ਪੋਸਟਰ ਜ਼ਾਰੀ ਕੀਤਾ ਹੈ, ਜਿਸ ਦਾ ਮਤਲਬ ਇਹ ਹੈ ਕਿ ਕੰਪਨੀ ਕੱਲ ਯਾਨੀ 18 ਜੁਲਾਈ ਨੂੰ ਨਵੇਂ ਟੀ.ਵੀ ਬਿੱਲ ਨੂੰ ਲਾਂਚ ਕਰਨ ਲਈ ਤਿਆਰ ਹੈ। ਪੋਸਟਰ 'ਚ ਸਪਸ਼ਟ ਰੂਪ ਨਾਲ ਦੱਸਿਆ ਨਹੀਂ ਗਿਆ ਹੈ ਕਿ ਇਹ ਟੀ.ਵੀ ਛੋਟਾ ਜਾਂ ਇਸ ਟੀ.ਵੀ ਦਾ Excet  ਸਾਈਜ਼ ਕੀ ਹੋਵੇਗਾ, ਪਰ ਟੀਜ਼ਰ ਤੋਂ ਅਸੀਂ ਸਮਝ ਸਕਦੇ ਹਾਂ ਕਿ ਇਸ ਦਾ ਸਾਈਜ਼ ਕਿਸ ਤਰ੍ਹਾਂ ਦਾ ਹੋਵੇਗਾ। ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਇਹ ਟੀ.ਵੀ ਪਿੱਛਲੇ ਸ਼ਿਓਮੀ ਰਿਲੀਜ਼ ਟੀ.ਵੀ ਤੋਂ ਛੋਟਾ ਹੋਵੇਗਾ। ਮੰਨਿਆ ਜਾ ਰਿਹਾ ਹੈ ਕਿ ਇਸ ਟੀ.ਵੀ ਦੀ ਕੀਮਤ ਘੱਟ ਹੋਵੇਗੀ, ਜੋ ਕਿ MI TV 4A ਦਾ 32 ਇੰਚ ਵਰਜ਼ਨ ਹੋ ਸਕਦਾ ਹੈ। ਮੰਨਿਆ ਜਾ ਰਿਹਾ ਹੈ ਕਿ ਸ਼ਿਓਮੀ ਦੇ ਇਸ ਟੀ.ਵੀ 'ਚ ਉਹੀ ਫੀਚਰਜ਼ ਹੋਣਗੇ ਜੋ ਬਾਜ਼ਾਰ 'ਚ ਮੌਜੂਦ ਮਾਡਲਜ਼ 'ਚ ਹੈ। ਸ਼ਿਓਮੀ ਦੇ MI TV 4A  ਨੂੰ ਚਾਰ ਸਾਈਜ ਵੇਰੀਅੰਟ 43 ਇੰਚ, 49 ਇੰਚ, 55 ਇੰਚ ਅਤੇ 65 ਇੰਚ 'ਚ ਉੁਪਲੱਬਧ ਕੀਤਾ ਗਿਆ ਸੀ। ਇਸ ਟੀ.ਵੀ ਦੀ ਕੀਮਤ 1,499 ਯੁਆਨ ਹੋ ਸਕਦੀ ਹੈ। ਕੁਨੇਕਟਿਵਿਟੀ ਆਪਸ਼ਨ ਦੇ ਤੌਰ 'ਤੇ MI TV 4A ਸੀਰੀਜ਼ 'ਚ ਡਿਊਲ ਬੈਂਡ ਵਾਈ-ਫਾਈ ਅਤੇ ਬਲੂਟੁਥ 4.2 ਫੀਚਰ ਦਿੱਤੇ ਗਏ ਹਨ। MI TV 4A  ਦੀ ਸਭ ਤੋਂ ਵੱਡੀ ਖਾਸਿਅਤ ਇਹ ਹੈ ਕਿ ਇਸ ਨੂੰ AI ਵਾਇਸ ਕੰਟਰੋਲ ਨਾਲ ਪੇਸ਼ ਕੀਤਾ ਗਿਆ ਹੈ। ਇਸ ਫੀਚਰ ਦੀ ਮਦਦ ਨਾਲ ਯੂਜ਼ਰਸ ਵਾਇਸ ਕਮਾਂਡ ਦੇ ਕੇ ਟੀ.ਵੀ ਦੇ ਚੈਨਲ ਬਦਲ ਸਕਦੇ ਹਨ। ਇਸ ਨੂੰ ਐਕਟੀਵ ਕਰਨ ਲਈ ਰਿਮੋਟ ਕੰਟਰੋਲ ਦੀ ਜ਼ਰੂਰਤ ਨਹੀਂ ਪੈਂਦੀ। ਇਹ ਫੀਚਰ 43 ਇੰਚ ਬੈਸ ਮਾਡਲ 'ਚ ਉਪਲੱਬਧ ਨਹੀਂ ਹੈ। MI TV 4A ਸੀਰੀਜ਼ ਨਾਲ ਦਿੱਤੇ ਜਾਣ ਵਾਲੇ ਰਿਮੋਟ ਕੰਟਰੋਲ ਸ਼ਿਓਮੀ ਥਰਡ ਜਨਰੇਸ਼ਨ ਟੀ.ਵੀ ਰਿਮੋਟ ਕੰਟਰੋਲ ਹੈ। ਇਨ੍ਹਾਂ ਰਿਮੋਟ ਕੰਟਰੋਲ 'ਚ ਵਾਇਸ ਕੰਟਰੋਲ ਬਟਨ, ਰੋਟੇਸ਼ਨਲ ਬਟਨ, ਸੀ ਟੱਚ ਫਕਸ਼ਨ ਅਤੇ ਬਲੂਟੁਥ ਕੁਨੇਕਟਿਵਿਟੀ ਸਪੋਰਟ ਵਰਗੇ ਬਟਨ ਦਿੱਤੇ ਗਏ ਹਨ।


Related News