ਬੰਦ ਹੋਣੀ ਚਾਹੀਦੀ ਹੈ ਇੰਟਰਨੈੱਟ ਸਰਵਿਸ : Donald Trump
Friday, Dec 18, 2015 - 12:33 PM (IST)

ਜਲੰਧਰ : ਅਮਰੀਕੀ ਰਾਸ਼ਟਰਪਤੀ ਦੀਆਂ ਚੋਣਾਂ ਦੇ ਮੁੱਖ ਦਾਵੇਦਾਰ ਡੋਨਾਲਡ ਟ੍ਰੰਪ ਦਾ ਕਹਿਣਾ ਹੈ ਕਿ ਇੰਟਰਨੈੱਟ ਸਰਵਿਸ ਹੀ ਬੰਦ ਕਰ ਦੇਣੀ ਚਾਹੀਦੀ ਹੈ। ISIS ਨੇ ਸੀਰੀਆ ਤੇ ਇਰਾਕ ''ਤੇ ਕਬਜ਼ਾ ਕੀਤਾ ਹੋਇਆ ਹੈ। ਇਸੇ ਖਤਰੇ ਤੋਂ ਬਚਣ ਲਈ ਟ੍ਰੰਪ ਨੇ ਕਿਹਾ ਕਿ ਇੰਟਰਨੈੱਟ ਸੇਵਾ ਜੇ ਅਮਰੀਕਾ ਲਈ ਇਕ ਵੱਡਾ ਖਤਰਾ ਹੈ ਤਾਂ ਇਸ ਸਰਵਿਸ ਨੂੰ ਬੰਦ ਕਰ ਦੇਣਾ ਚਾਹੀਦਾ ਹੈ।
ਕਈ ਇੰਟਰਨੈੱਟ ਦਿੱਗਜ ਕੰਪਨੀਆਂ ਦਾ ਕਹਿਣਾ ਹੈ ਕਿ ਡੋਨਾਲਡ ਟ੍ਰੰਪ ਦੇ ਇਸ ਬਿਆਨ ਦਾ ਕੋਈ ਤੁੱਕ ਨਹੀਂ ਬਣਦਾ ਹੈ, ਅਮਰੀਕੀ ਸੁਰੱਖਿਆ ਏਜੰਸੀਆਂ ਇੰਟਰਨੈੱਟ ਦੇ ਜ਼ਰੀਏ ਹੋਈ ਘੁਸਪੈਠ ''ਚੇ ਪੂਰੀ ਨਜ਼ਰ ਰਖੇ ਹੋਏ ਹਨ। ਇਸ ਕਰਕੇ ਟ੍ਰੰਪ ਦੇ ਇਸ ਬਿਆਨ ਦਾ ਕੋਈ ਅਰਥ ਨਹੀਂ ਬਣਦਾ ਹੈ।