ਸ਼ਾਰਟ ਵੀਡੀਓ ਐਪ Rizzle ਹੋ ਰਹੀ ਪ੍ਰਸਿੱਧ, ਡਾਊਨਲੋਡਸ 60 ਲੱਖ ਤੋਂ ਪਾਰ

Friday, Jul 24, 2020 - 11:31 AM (IST)

ਸ਼ਾਰਟ ਵੀਡੀਓ ਐਪ Rizzle ਹੋ ਰਹੀ ਪ੍ਰਸਿੱਧ, ਡਾਊਨਲੋਡਸ 60 ਲੱਖ ਤੋਂ ਪਾਰ

ਗੈਜੇਟ ਡੈਸਕ– ਟਿਕਟਾਕ ਦੇ ਬੈਨ ਹੋਣ ਤੋਂ ਬਾਅਦ ਬਹੁਤ ਸਾਰੇ ਦੇਸੀ ਸ਼ਾਰਟ ਵੀਡੀਓ ਮੇਕਿੰਗ ਐਪਸ ਸਾਹਮਣੇ ਆ ਰਹੀਆਂ ਹਨ। ਇਨ੍ਹਾਂ ਚੋਂ ਇਕ ਐਪ ਹੈ Rizzle ਜਿਸ ਨੇ ਆਪਣੇ ਯੂਜ਼ਰਸ ਲਈ ਮਿਲੀਅਨ ਸਟਾਰ ਰਿਜ਼ਲ ਪ੍ਰੋਗਰਾਮ ਲਾਂਚ ਕੀਤਾ ਹੈ। ਇਸ ਤਹਿਤ ਯੂਜ਼ਰਸ ਨੂੰ ਮਸ਼ਹੂਰ ਹੋਣਾ ਸਿਖਾਇਆ ਜਾ ਸਕਦਾ ਹੈ। ਭਾਰਤ ਅਤੇ ਅਮਰੀਕਾ ’ਚ ਇਸ ਐਪ ਨੇ 60 ਲੱਖ ਡਾਊਨਲੋਡ ਦਾ ਅੰਕੜਾ ਪਾਰ ਕਰ ਲਿਆ ਹੈ।

PunjabKesari

ਦੱਸ ਦੇਈਏ ਕਿ Rizzle ਵਿਚਾਰਾਂ, ਟਾਕ ਸ਼ੋਅ, ਸਕਿਟਸ, ਵਲਾਗਸ ਅਤੇ ਹੋਰ ਤਰ੍ਹਾਂ ਦੇ ਕੰਟੈਂਟ ’ਤੇ ਅਧਾਰਿਤ ਇਕ ਸ਼ਾਰਟ ਵੀਡੀਓ ਮੇਕਿੰਗ ਐਪ ਹੈ, ਜਿਸ ਨੂੰ ਜੂਨ 2019 ’ਚ ਲਾਂਚ ਕੀਤਾ ਗਿਆ ਸੀ। ਫੀਚਰਜ਼ ਦੀ ਗੱਲ ਕਰੀਏ ਤਾਂ ਇਸ ਐਪ ’ਚ ਰੋਲ ਵੀਡੀਓਜ਼, ਇਮੇਜ ਇੰਸਰਟ, ਸਾਊਂਡ ਇਫੈਕਟ ਅਤੇ ਕੋਲੈਬਸ ਆਦਿ ਬਣਾਏ ਜਾ ਸਕਦੇ ਹਨ। ਇਸ ਤੋਂ ਇਲਾਵਾ ਪ੍ਰੋਫੈਸ਼ਨਲ ਪੱਧਰ ਦਾ ਟਾਕ ਸ਼ੋਅ ਕੰਟੈਂਟ ਬਣਾਉਣ ’ਚ ਵੀ ਇਹ ਐਪ ਮਦਦ ਕਰਦੀ ਹੈ। 

PunjabKesari

Rizzle ਕਈ ਕ੍ਰਿਏਟਰਾਂ ਨੂੰ ਵਲਾਗਸ, ਟਾਕ ਸ਼ੋਅਜ਼, ਮਿਨੀ ਸੀਰੀਜ਼, ਕੁਕਿੰਗ ਸ਼ੋਅਜ਼ ਆਦਿ ਬਣਾਉਣ ਲਈ ਉਤਸ਼ਾਹਿਤ ਕਰ ਰਹੀ ਹੈ। ਇਹ ਪਲੇਟਫਾਰਮ ਕ੍ਰਿਏਟਰਾਂ ਨੂੰ ਸਪਾਂਸਰਸ਼ਿਪ ਅਧਾਰਿਤ ਕਮਾਈ ਦਾ ਮੌਕਾ ਵੀ ਦੇਵੇਗਾ। ਮਿਲੀਅਨ ਸਟਾਰ ਰਿਜ਼ਲ ਪ੍ਰੋਗਰਾਮ ਨਾਲ ਰਿਜ਼ਲ ਭਾਰਤ ਦੇ ਲੱਖਾਂ ਕ੍ਰਿਏਟਰਾਂ ਨੂੰ ਅਗਲੇ 6 ਤੋਂ 12 ਮਹੀਨਿਆਂ ’ਚ ਸੁਪਰਸਟਾਰ ਬਣਨ ਲਈ ਪ੍ਰੇਰਿਤ ਕਰੇਗਾ। 


author

Rakesh

Content Editor

Related News