ਸ਼ਾਵਨਾ ਪਾਂਡਿਆ ਪੁਲਾੜ ''ਚ ਜਾਣ ਵਾਲੀ ਹੋਵੇਗੀ ਭਾਰਤੀ ਦੀ ਤੀਜੀ ਔਰਤ
Saturday, Feb 11, 2017 - 03:28 PM (IST)
ਜਲੰਧਰ- ਭਾਰਤ ਦੀ ਇਕ ਹੋਰ ਔਰਤ ਪੁਲਾੜ ਦੀ ਯਾਤਰਾ ਕਰ ਕੇ ਇਤਿਹਾਸ ਰਚਣ ਜਾ ਰਹੀ ਹੈ। ਕੈਨੇਡਾ ਦੀ ਅਲਬਟਰਾ ਯੂਨੀਵਰਸਿਟੀ ਹਸਪਤਾਲ ''ਚ ਜਨਰਲ ਫਿਜ਼ੀਸ਼ਿਅਨ ਸ਼ਾਵਨਾ ਪਾਂਡਿਆ ਸਪੇਸ ਲਈ ਉਡਾਨ ਭਰੇਗੀ। ਸਿਟੀਜ਼ਨ ਸਾਇੰਸ ਐਸਟ੍ਰੋਨਾਟ ''ਚ ਜਾਣ ਵਾਲੇ ਮਿਸ਼ਨ ਦਾ ਹਿੱਸਾ ਹੋਵੇਗੀ।
ਕੈਨੇਡਾ ''ਚ ਰਹਿਣ ਵਾਲੀ ਭਾਰਤੀ ਮੂਲ ਦੀ ਇਕ ਨਿਊਰੋਸਰਜਨ ਨੂੰ ਨਾਸਾ ਨੇ ਨਾਗਰਿਕ ਵਿਭਾਗ ਪੁਲਾੜ ਯਾਤਰੀ (ਸੀ. ਐੱਸ. ਏ.) ਪ੍ਰੋਗਰਾਮ ਦੇ ਤਹਿਤ ਆਪਣੇ 2018 ਦੇ ਪੁਲਾੜ ਮਿਸ਼ਨ ਲਈ ਸ਼ਾਰਟਲਿਸਟ ਕੀਤਾ ਹੈ। ਸਭ ਕੁਝ ਠੀਕ ਰਹਿਣ ''ਤੇ ਡਾਕਟਰ ਸ਼ਾਵਨਾ ਪਾਂਡਿਆਂ, ਕਲਪਨਾ ਚਾਵਲਾਂ ਅਤੇ ਸੁਨੀਤ ਵਿਲੀਅਮਜ਼ ਦੀ ਸੂਚੀ ''ਚ ਸ਼ਾਮਲ ਹੋ ਸਕਦੀ ਹੈ। ਕੈਨੇਡਾ ''ਚ ਜੰਮੀ ਡਾਕਟਰ ਪਾਂਡਿਆ ਅਲਬਰਟ ਹਸਪਤਾਲ ''ਚ ਜਰਨਲ ਫਿਜ਼ੀਸ਼ਿਅਨ ਹੈ। 32 ਸਾਲ ਸ਼ਾਵਨਾ ਮੂਲ ਰੂਪ ਤੋਂ ਮੁੰਬਈ ਦੀ ਰਹਿਣ ਵਾਲੀ ਹੈ।
ਉਹ ਮੁੰਬਈ ਦੀ ਹੈ, ਜਿੱਥੇ ਮਹਾਲਸ਼ਮੀ ਇਲਾਕੇ ''ਚ ਉਨ੍ਹਾਂ ਦੀ ਦਾਦੀ ਰਹਿੰਦੀ ਹੈ। ਸੀ. ਐੱਸ. ਏ. ਪ੍ਰੋਗਰਾਮ ''ਚ ਜ਼ਿਆਦਾਤਰ ਅੰਕ ਪ੍ਰਾਪਤ ਕਰਨ ਤੋਂ ਬਾਅਦ ਪਾਂਡਿਆ ਨੂੰ ਸੂਚੀ ''ਚ ਸਥਾਨ ਮਿਲਿਆ ਹੈ। ਉਹ ਹੁਣ ਮੁੰਬਈ ''ਚ ਹੈ ਅਤੇ ਮੈਡੀਕਲ ਪੇਸ਼ਾਵਰ ਨਾਲ ਗੱਲ ਕਰ ਰਹੀ ਹੈ। ਉਹ 2018 ''ਚ ਪੁਲਾੜ ''ਚ ਜਾਣ ਵਾਲੇ ਮਿਸ਼ਨ ਦਾ ਹਿੱਸਾ ਹੋਵੇਗੀ। ਇਸ ਮਿਸ਼ਨ ''ਚ ਕੁੱਲ 8 ਲੋਕ ਪੁਲਾੜ ''ਚ ਜਾਣਗੇ। ਸ਼ਾਵਨਾ ਓਪਰਾ ਸਿੰਗਰ, ਲੇਖਕ, ਤਾਈਕਵੋਂਡੋ ਚੈਂਪੀਅਨ ਤਾਂ ਹੈ ਹੀ ਨਾਲ ਹੀ ਉਨ੍ਹਾਂ ਨੇ ਨੇਵੀ ਸੀਲ ਦੀ ਟ੍ਰੇਨਿੰਗ ਵੀ ਲੈ ਰੱਖੀ ਹੈ।
