ਦੇਖਣ ''ਚ ਕੁਝ ਅਜਿਹਾ ਹੋਵੇਗਾ iPhone 8
Saturday, Oct 08, 2016 - 03:27 PM (IST)

ਜਲੰਧਰ : ਕੁਝ ਸਮੇ ਪਹਿਲਾਂ ਅਸੀਂ ਸਭ ਨੇ ਦੇਖਿਆ ਸੀ ਕਿ ਐਪਲ ਨੇ ਆਪਣੀ ਫਲੈਗਸ਼ਿਪ ਦਾ ਸਮਾਰਟਫੋਨ ਆਈਫੋਨ 7 ਕੇ 7 ਪਲੱਸ ਲਾਂਚ ਕੀਤਾ। ਇਸ ਤੋਂ ਬਾਅਦ ਮਾਰਕੀਟ ''ਚ ਇਹ ਚਰਚਾ ਹੈ ਕਿ ਕੰਪਨੀ ਇਕ ਅਜਿਹੇ ਕਾਂਸੈਪਟ ਸਮਾਰਟਫੋਨ ''ਤੇ ਕੰਮ ਕਰ ਰਹੀ ਹੈ ਜਿਸ ਦੀ ਆਲ-ਗਲਾਸ ਡਿਸਪਲੇ ਹੋਵੇਗੀ ਤੇ ਇਸ ਨੂੰ 2017 ''ਚ ਲਾਂਚ ਕੀਤਾ ਜਾਵੇਗਾ। ਅਫਵਾਹਾਂ ਦੇ ਮੁਤਾਬਿਕ ਮੋਬਾਇਲ ਦੇ ਫ੍ਰੰਟ ਪੈਨਲ ''ਤੇ ਕੋਈ ਬਟਨ ਨਹੀਂ ਹੋਵੇਗਾ ਤੇ ਫ੍ਰੰਟ ਕੈਮਰੇ ਦੇ ਨਾਲ ਮਾਈਕ ਵੀ ਟੱਚ ਸਕ੍ਰੀਨ ਦਾ ਹਿੱਸਾ ਹੋਵੇਗਾ।
ਹੁਣ ਇਹ ਗੱਲ ਸਾਹਮਣੇ ਆਈ ਹੈ ਕਿ ਐਪਲ ਸ਼ਾਰਪ ਨਾਂ ਦੀ ਕੰਪਨੀ ਨਾਲ ਡੀਲ ਕਰ ਕੇ ਆਪਣੇ ਅਗਲੇ ਆਈਫੋਨ ਲਈ ਓ. ਐੱਲ. ਈ. ਡੀ. ਡਿਸਪਲੇ ਦਾ ਨਿਰਮਾਣ ਕਰਵਾਏਗੀ ਤੇ ਸ਼ਾਰਪ 2017 ਦੇ ਆਈਫੋਨ ਦੀ ਡਿਸਪਲੇ ਪੈਨਲ ਦਾ ਆਫਿਸ਼ੀਅਲ ਮੈਨੂਫੈਰਚਰਰ ਬਣ ਸਕਦਾ ਹੈ। ਸ਼ਾਰਪ ਨੇ ਨਾਲ ਹੀ ਇਹ ਵੀ ਦਿਖਾ ਦੱਤਾ ਹੈ ਕਿ ਆਈਫੋਨ 8 ਦੇਖਣ ''ਚ ਕਿਸ ਤਰ੍ਹਾਂ ਦਾ ਹੋਵੇਗਾ। ਸੀ. ਈ. ਏ. ਟੈੱਕ 2016 ''ਚ ਕੰਪਨੀ ਨੇ ਸ਼ਾਰਪ ਕੋਰਨਰ ਆਰ ਕਾਂਸੈਪਟ ਫੋਨ ਪੇਸ਼ ਕੀਤਾ ਸੀ ਜਿਸ ''ਚ ਬੇਜ਼ਲ ਲੈੱਸ ਡਿਸਪਲੇ ਲੱਗੀ ਹੋਈ ਸੀ। ਇਸ ਫੋਨ ਜੀ ਸਕ੍ਰੀਨ ਨੇ ਫ੍ਰੰਟ ਪੈਨਲ ਦਾ 90 ਫੀਸਦੀ ਏਰੀਆ ਘੇਰਿਆ ਹੋਇਆ ਸੀ।