ਸ਼ਾਰਪ ਐਕਵਾਸ ਆਰ ''ਚ ਹੈ 4 ਜੀ. ਬੀ. ਰੈਮ ਅਤੇ ਸਨੈਪਡ੍ਰੈਗਨ 835 ਪ੍ਰੋਸੈਸਰ, ਜਾਣੋ ਸਾਰੀ ਖੂਬੀਆਂ

Wednesday, Apr 19, 2017 - 05:10 PM (IST)

ਜਲੰਧਰ- ਜਾਪਾਨ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਸ਼ਾਰਪ ਨੇ ਆਪਣਾ ਸਮਾਰਟਫੋਨ ਐਕਵਾਸ ਆਰ ਜਾਪਾਨ ''ਚ ਲਾਂਚ ਕਰ ਦਿੱਤਾ ਹੈ। ਸ਼ਾਰਪ ਐਕਵਾਸ ਆਰ ਸਮਾਰਟਫੋਨ ਕੰਪਨੀ ਦੀ ਅਧਿਕਾਰਿਕ ਵੈੱਬਸਾਈਟ ''ਤੇ ਲਿਸਟ ਕਰ ਦਿੱਤਾ ਗਿਆ ਹੈ। ਕੰਪਨੀ ਨੇ ਹੁਣ ਨਵੇਂ ਸ਼ਾਰਪ ਐਕਵਾਸ ਡਿਵਾਈਸ ਹੋਵੇਗਾ। ਇਹ ਫੋਨ ਜਲਦ ਹੀ ਜਾਪਾਨ ''ਚ ਖਰੀਦਣ ਲਈ ਉਪਲੱਬਧ ਹੋਵੇਗਾ ਪਰ ਕੰਪਨੀ ਨੇ ਦੂਜੇ ਬਾਜ਼ਾਰਾਂ ''ਚ ਇਸ ਫੋਨ ਦੀ ਉਪਲੱਬਧਤਾ ਦੀ ਕੋਈ ਜਾਣਕਾਰੀ ਨਹੀਂ ਦਿੱਤੀ।
ਸ਼ਾਰਪ ਐਕਵਾਸ ਆਰ ''ਚ 5.3 ਇੰਚ ਡਬਲਯੂ. ਕਵਾਡ. ਐੱਚ. ਡੀ. (2560x1440 ਪਿਕਸਲ) ਆਈ. ਜੀ. ਜ਼ੈੱਡ. ਓ. ਡਿਸਪਲੇ ਦਿੱਤਾ ਹੋਵੇ, ਜੋ ਐੱਚ. ਡੀ. ਆਰ. 10 ਸਪੋਰਟ ਨਾਲ ਲੈਸ ਹੈ। ਇਸ ਫੋਨ ''ਚ ਡਿਸਪਲੇ ਦੇ ਠੀਕ ਨੀਚੇ ਹੋਮ ਬਟਨ ਹੈ ਜਦਕਿ ਸੱਜੇ ਪਾਸੇ ਇਕ ਪਾਵਰ/ਲਾਕ, ਵਾਲਿਊਮ ਬਟਨ ਹੈ। ਐਕਵਾਸ ਆਰ ''ਚ ਸਨੈਪਡ੍ਰੈਗਨ ਆਰ. ''ਚ ਸਨੈਪਡ੍ਰੈਗਨ 835 64-ਬਿਟ ਆਕਟਾ-ਕੋਰ ਪ੍ਰੋਸੈਸਰ ਦਿੱਤਾ ਗਿਆ ਹੈ। ਸ਼ਾਰਪ ਐਕਵਾਸ ਆਰ ''ਚ 4 ਜੀ. ਬੀ. ਰੈਮ ਅਤੇ 64 ਜੀ. ਬੀ. ਇਨਬਿਲਟ ਸਟੋਰੇਜ ਹੈ। ਇਹ ਫੋਨ ਮੇਟਲ ਦਾ ਬਣਿਆ ਹੈ। 
ਕੈਮਰੇ ਦੀ ਗੱਲ ਕਰੀਏ ਤਾਂ ਸ਼ਾਰਪ ਐਕਵਾਸ ਆਰ. ''ਚ 22.6 ਮੈਗਾਪਿਕਸਲ ਕੈਮਰਾ ਹੈ, ਜੋ ਅਪਰਚਰ ਐੱਫ/1.9, ਵਾਈਡ-ਐਂਗਲ ਲੈਂਸ, ਆਟੋਫੋਕਸ, ਓ. ਆਈ. ਐੱਸ. ਅਤੇ 35 ਐੱਮ. ਐੱਮ. ਨਾਲ ਆਉਂਦਾ ਹੈ। ਫੋਨ ''ਚ ਸੈਲਫੀ ਅਤੇ ਵੀਡੀਓ ਚੈਟਿੰਗ ਲਈ 16 ਮੈਗਾਪਿਕਸਲ ਦਾ ਕੈਮਰਾ ਹੈ, ਜੋ ਵਾਈਡ ਐਂਗਲ ਲੈਂਸ ਨਾਲ ਆਉਂਦਾ ਹੈ।
ਸ਼ਾਰਪ ਐਕਵਾਸ ਆਰ. ਐਂਡਰਾਇਡ 7.1 ਨੂਗਾ ''ਤੇ ਚੱਲਦਾ ਹੈ। ਇਸ ਫੋਨ ਨੂੰ ਪਾਵਰ ਦੇਣ ਲਈ 3160 ਐੱਮ. ਏ. ਐੱਚ. ਦੀ ਬੈਟਰੀ ਦਿੱਤੀ ਘਈ ਹੈ। ਫੋਨ ''ਚ ਫਾਸਟ ਚਾਰਜਿੰਗ ਲਈ ਚਾਰਜ 3.0 ਟੈਕਨਾਲੋਜੀ ਦਿੱਤੀ ਗਈ ਹੈ। ਇਹ ਇਕ ਵਾਟਰ ਅਤੇ ਡਸਟ ਰੇਸੀਸਟੇਂਟ ਸਮਾਰਟਫੋਨ ਹੈ, ਜੋ ਆਈ. ਪੀ. ਐਕਸ 8 ਸਰਟੀਫਿਕੇਟ ਨਾਲ ਆਉਂਦਾ ਹੈ। ਫੋਨ ''ਚ ਨੀਚੇ ਵੱਲ ਟਾਈਪ.ਸੀ ਯੂ. ਐੱਸ. ਬੀ. ਪੋਰਟ ਹੈ। ਇਸ ਫੋਨ ਦਾ ਡਾਈਮੈਂਸ਼ਨ 153x74x8.7 ਮਿਲੀਮੀਟਰ ਹੈ।

Related News