ਜਲਦੀ ਇਨ੍ਹਾਂ 7 ਭਾਰਤੀ ਭਾਸ਼ਾਵਾਂ ’ਚ ਟਵੀਟ ਕਰ ਸਕਣਗੇ ਯੂਜ਼ਰਜ਼

Wednesday, Jul 17, 2019 - 11:20 AM (IST)

ਜਲਦੀ ਇਨ੍ਹਾਂ 7 ਭਾਰਤੀ ਭਾਸ਼ਾਵਾਂ ’ਚ ਟਵੀਟ ਕਰ ਸਕਣਗੇ ਯੂਜ਼ਰਜ਼

ਗੈਜੇਟ ਡੈਸਕ– ਮਾਈਕ੍ਰੋ ਬਲਾਗਿੰਗ ਨੈੱਟਵਰਕ ਟਵਿਟਰ ਨੇ ਆਪਣੀ ਵੈੱਬਸਾਈਟ ਨੂੰ ਰੀਡਿਜ਼ਾਈਨ ਕੀਤਾ ਹੈ ਅਤੇ ਹੁਣ ਯੂਜ਼ਰਜ਼ ਆਪਣੀ ਭਾਸ਼ਾ ’ਚ ਇਸ ਪਲੇਟਫਾਰਮ ’ਤੇ ਟਵੀਟ ਕਰ ਸਕਣਗੇ। ਅਗਲੇ ਕੁਝ ਹਫਤਿਆਂ ’ਚ ਰੋਲ ਆਊਟ ਹੋਣ ਵਾਲੇ ਗਲੋਬਲ ਬਦਲਾਵਾਂ ਤੋਂ ਬਾਅਦ ਯੂਜ਼ਰਜ਼ 7 ਭਾਰਤੀ ਭਾਸ਼ਾਵਾਂ ਟਵੀਟ ਕਰ ਸਕਣਗੇ। ਇਹ ਪਿਛਲੇ 5 ਸਾਲ ’ਚ ਟਵਿਟਰ ਵਲੋਂ ਕੀਤੇ ਗਏ ਸਭ ਤੋਂ ਵੱਡੇ ਬਦਲਾਵਾਂ ’ਚੋਂ ਇਕ ਹੋਵੇਗਾ। ਮੰਨਿਆ ਜਾ ਰਿਹਾ ਹੈ ਕਿ ਟਵਿਟਰ ਦੇ ਮੋਬਾਇਲ ਐਪ ’ਤੇ ਵੀ ਇਹ ਯੂਜ਼ਰ ਐਕਸਪੀਰੀਅੰਸ ਬਿਹਤਰ ਕਰੇਗਾ ਅਤੇ ਪਲੇਟਫਾਰਮ ਦੀ ਪਹੁੰਚ ਜ਼ਿਆਦਾ ਯੂਜ਼ਰਜ਼ ਤਕ ਵਧਾਏਗਾ। 

ਟਵਿਟਰ ਬੇਸਿਕ ਡਾਟਾ ਕਨੈਕਸ਼ਨ ’ਤੇ ਆਸਾਨੀ ਨਾਲ ਵੈੱਬਸਾਈਟ ਦਾ ਐਕਸੈਸ ਦੇਣ ਦੀ ਕੋਸ਼ਿਸ਼ ਵੀ ਕਰ ਰਹੀ ਹੈ। ਭਾਰਤ ’ਚ ਹੁਣ ਪਲੇਟਫਾਰਮ ’ਤੇ ਹਿੰਦੀ, ਗੁਜਰਾਤੀ, ਮਰਾਠੀ, ਉਰਦੂ, ਤਮਿਲ, ਬਾਂਗਲਾ ਅਤੇ ਕਨੰੜ ਭਾਸ਼ਾਵਾਂ ’ਚ ਟਵੀਟ ਕੀਤੇ ਜਾ ਸਕਣਗੇ। ਟਵਿਟਰ ਨੇ ਪਲੇਟਫਾਰਮ ’ਤੇ ਟ੍ਰਾਂਸਲੇਸ਼ਨ ਫੀਚਰ ਨੂੰ ਬਿਹਤਰ ਕਰਦੇ ਹੋਏ ਆਪਣੀ ਸਾਈਟ ’ਤੇ ਵੱਖ-ਵੱਖ ਭਾਸ਼ਾਵਾਂ ’ਚ ਗਲਬਾਤ ਨੂੰ ਉਤਸ਼ਾਹ ਦੇਣ ਦੀ ਕੋਸ਼ਿਸ਼ ਕੀਤੀ ਹੈ। ਇਸ ਲਈ ਵੈੱਬ ਡਿਜ਼ਾਈਨ ’ਤੇ ਪਿਛਲੇ ਸਾਲ ਸਤੰਬਰ ਤੋਂ ਹੀ ਕੰਮ ਕੀਤਾ ਜਾ ਰਿਹਾ ਸੀ ਅਤੇ ਨਵੀਂ ਸਾਈਟ ’ਚ ਖੱਬੇ ਪਾਸੇ ਇਕ ਨੈਵੀਗੇਸ਼ਨ ਪੈਨਲ ਐਕਸਪਲੋਰ, ਲਿਸਟਸ ਅਤੇ ਬੁਕਮਾਰਕਸ ਫੀਚਰ ਦੇ ਨਾਲ ਦਿਸੇਗਾ। 

ਜੁੜਨਗੇ ਵੱਖ-ਵੱਖ ਭਾਸ਼ਾ ਬੋਲਣ ਵਾਲੇ ਯੂਜ਼ਰਜ਼
ਐਕਸਪਲੋਰ ਟੈਬ ਸ਼ੁਰੂਆਤ ’ਚ ਸਿਰਫ ਮੋਬਾਇਲ ਐਪ ’ਤੇ ਦੇਖਣ ਨੂੰ ਮਿਲਿਆ ਸੀ, ਇਸ ਵਿਚ ਯੂਜ਼ਰਜ਼ ਦੀ ਪਰਸਨਲ ਚੁਵਾਇਸ ਦੇ ਹਿਸਾਬ ਨਾਲ ਕੰਟੈਂਟ ਦਿਖਾਏਗਾ। ਟਵਿਟਰ ਇੰਟਰਨੈਸ਼ਨਲਾਈਜੇਸ਼ਨ ਦੇ ਸੀਨੀਅਰ ਪ੍ਰੋਡਕਟ ਮੈਨੇਜਰ ਪੈਟ੍ਰਿਕ ਟ੍ਰੋਘਬਰ ਨੇ ਕਿਹਾ ਕਿ ਭਾਰਤ ’ਚ ਅਸੀਂ ਚਾਹੁੰਦੇ ਹਾਂ ਕਿ ਯੂਜ਼ਰਜ਼ ਨੂੰ ਉਨ੍ਹਾਂ ਦੇ ਵੱਖ-ਵੱਖ ਇੰਟਰੈਸਟ ਦੇ ਹਿਸਾਬ ਨਾਲ ਟਵੀਟਸ ਅਤੇ ਅਕਾਊਂਟਸ ਦਿਖਾਈ ਦੇਣ। ਨਾਲ ਹੀ ਸਾਡੀ ਕੋਸ਼ਿਸ਼ ਸਥਾਨਕ ਭਾਸ਼ਾ ’ਚ ਕੰਟੈਂਟ ਅਤੇ ਲੋਕਾਂ ਨਾਲ ਯੂਜ਼ਰਜ਼ ਨੂੰ ਜੋੜਨ ਦੀ ਵੀ ਹੈ। ਨਾਲ ਹੀ ਪਲੇਟਫਾਰਮ ਯੂਜ਼ਰਜ਼ ਦੇ ਇੰਗੇਜਮੈਂਟ ਨੂੰ ਵਧਾਉਣ ’ਤੇ ਵੀ ਕੰਮ ਕਰ ਰਿਹਾ ਹੈ। 

ਮੋਬਾਇਲ ’ਤੇ ਬਿਹਤਰ ਹੋਵੇਗਾ ਐਕਸਪੀਰੀਅੰਸ
ਖੱਬੇ ਪਾਸੇ ਦਿਸਣ ਵਾਲਾ ਨੈਵੀਗੇਸ਼ਨ ਪੈਨਲ ਵਾਈਡ ਸਕਰੀਨ ਡਿਵਾਈਸਿਜ਼ ਵਰਗੇ ਟੈਬਲੇਟ ਜਾਂ ਡੈਸਕਟਾਪ ’ਤੇ ਦਿਸੇਗਾ। ਇਥੇ ਟਵਿਟਰ ਯੂਜ਼ਰਜ਼ ਨੂੰ ਦਿਖਾਏਗਾ ਕਿ ਕੀ ਸਭ ਤੋਂ ਜ਼ਰੂਰੀ ਹੈ। ਨਵੀਂ ਵੈੱਬਸਾਈਟ ’ਤੇ ਟਵਿਟਰ ਯੂਜ਼ਰਜ਼ ਆਸਾਨੀ ਨਾਲ ਮਲਟਿਪਲ ਅਕਾਊਂਟਸ ਦੇ ਵਿਚ ਸਵਿੱਚ ਵੀ ਕਰ ਸਕਣਗੇ। ਇੰਟਰਨੈਸ਼ਨਲਾਈਜੇਸ਼ਨ ਅਤੇ ਵੈੱਬ ਦੇ ਪ੍ਰੋਡਕਟ ਮੈਨੇਜਰ ਜੇਸਰ ਸ਼ਾਹ ਨੇ ਕਿਹਾ ਕਿ ਲਾਂਚ ਦਾ ਵੱਡਾ ਹਿੱਸਾ ਮੋਬਾਇਲ ’ਤੇ ਟਵਿਟਰ ਇਸਤੇਮਾਲ ਕਰਨ ਵਾਲੇ ਯੂਜ਼ਰਜ਼ ਦੇ ਐਕਸਪੀਰੀਅੰਸ ਨੂੰ ਬਿਹਤਰ ਅਤੇ ਆਸਾਨ ਬਣਾਉਂਦਾ ਹੈ। ਲੋਕ ਟਵਿਟਰ ਨੂੰ ਲੈਪਟਾਪ ਜਾਂ ਪੀਸੀ ’ਤੇ ਤਾਂ ਹੀ ਇਸਤੇਮਾਲ ਕਰਦੇ ਹਨ, ਜਦੋਂ ਉਹ ਸਕੂਲ ਜਾਂ ਆਫਿਸ ਜਾਂਦੇ ਹਨ। ਅਸੀਂ ਚਾਹੁੰਦੇ ਹਾਂ ਕਿ ਯੂਜ਼ਰਜ਼ ਹਰ ਸਮੇਂ ਪਲੇਟਫਾਰਮ ਨਾਲ ਜੁੜੇ ਰਹਿ ਸਕਣ। 


Related News